ਨਵੀਂ ਦਿੱਲੀ : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Yojana) ਦੇ ਕਿਸ਼ਤ ਦੀ ਉਡੀਕ ਕਰ ਰਹੇ ਕਿਸਾਨਾਂ(Farmers) ਲਈ ਜ਼ਰੂਰੀ ਖ਼ਬਰ ਹੈ। ਜੇਕਰ ਚਾਹੁੰਦੇ ਹੋ ਕਿ ਅਕਾਉਂਟ(Bank account) ਵਿੱਚ ਕਿਸ਼ਤ ਦੇ ਪੈਸੇ ਵੀ ਇਸ ਵਾਰ ਆਉਣ ਤਾਂ ਇੱਕ ਬਹੁਤ ਮਹੁੱਤਪੂਰਨ ਕੰਮ ਕਰਨਾ ਹੋਵੇਗਾ। ਜੀ ਹਾਂ ਸਰਕਾਰ ਦੇ ਨਵੇਂ ਨਿਯਮ ਤਹਿਤ ਤੁਹਾਨੂੰ ਇਸ ਯੋਜਨਾ ਜਾ ਲਾਭ ਲੈਣ ਲਈ ਕੇਵਾਈਸੀ(KYC) ਕਰਨਾ ਜ਼ਰੂਰੀ ਹੈ। ਇਸਦੇ ਲਈ ਆਖਿਰ ਮਿਤੀ 31 ਅਗਸਤ ਹੈ। ਯਾਨੀ ਜੇਕਰ ਤੁਸੀਂ ਕੱਲ੍ਹ ਤੱਕ ਇਹ ਕੰਮ ਪੂਰਾ ਨਹੀਂ ਕਰਦੇ ਤਾਂ 12ਵੀਂ ਕਿਸ਼ਤ ਤੁਹਾਡੇ ਖਾਤੇ ਵਿੱਚ ਨਹੀਂ ਆਵੇਗੀ।

ਦੱਸ ਦੇਈਏ ਕਿ ਇਸ ਯੋਜਨਾ ਤਹਿਤ ਕਿਸਾਨਾਂ ਨੂੰ ਸਾਲ ਵਿੱਚ 3 ਕਿਸ਼ਤਾਂ ਵਿੱਚ 2-2 ਹਜ਼ਾਰ ਰੁਪਏ ਸਨਮਾਨ ਨਿਧੀ ਵਜੋਂ ਦਿੱਤੇ ਜਾਂਦੇ ਹਨ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਖਾਤਿਆਂ ਵਿੱਚ ਹੁਣ ਤੱਕ 11 ਕਿਸ਼ਤਾਂ ਪਹੁੰਚ ਚੁੱਕੀਆਂ ਹਨ। ਕੁਝ ਦਿਨਾਂ ਵਿੱਚ 2000 ਰੁਪਏ ਦੀ ਅਗਲੀ ਕਿਸ਼ਤ ਵੀ ਮਿਲਣ ਵਾਲੀ ਹੈ। ਹੁਣ ਤੱਕ ਦੇ ਅੰਕੜਿਆਂ ਅਨੁਸਾਰ ਇਸ ਸਕੀਮ ਵਿੱਚ 11.20 ਕਰੋੜ ਲਾਭਪਾਤਰੀ ਸ਼ਾਮਲ ਹੋ ਚੁੱਕੇ ਹਨ।

ਸਰਕਾਰ ਨੇ ਇਸ ਯੋਜਨਾ ਲਈ ਕਿਸਾਨਾਂ ਨੂੰ ਕੇਵਾਈਸੀ ਕਰਵਾਉਣ ਲਈ ਪਹਿਲਾਂ ਹੀ ਮੌਕੇ ਦਿੱਤੇ ਹਨ। ਇਸ ਤੋਂ ਪਹਿਲਾਂ ਕੇਵਾਈਸੀ ਕਰਵਾਉਣ ਦੀ ਆਖਰੀ ਮਿਤੀ 31 ਜੁਲਾਈ ਤੈਅ ਕੀਤੀ ਗਈ ਸੀ। ਬਾਅਦ ਵਿੱਚ ਇਸ ਨੂੰ ਵਧਾ ਕੇ 31 ਅਗਸਤ 2022 ਕਰ ਦਿੱਤਾ ਗਿਆ। ਭਲਕੇ ਬੁੱਧਵਾਰ 31 ਅਗਸਤ ਹੈ ਅਤੇ ਜੇਕਰ ਕਿਸਾਨ ਕੱਲ੍ਹ ਤੱਕ ਕੇਵਾਈਸੀ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਨੂੰ ਅਗਲੀ ਕਿਸ਼ਤ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇੰਨਾ ਹੀ ਨਹੀਂ ਭਵਿੱਖ ਵਿੱਚ ਵੀ ਉਨ੍ਹਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ।

 

ਹੁਣ ਰਾਸ਼ਨ ਕਾਰਡ ਵੀ ਜ਼ਰੂਰੀ ਹੈ

ਸਰਕਾਰ ਸਮੇਂ-ਸਮੇਂ ‘ਤੇ ਇਸ ਸਕੀਮ ‘ਚ ਕੁਝ ਬਦਲਾਅ ਕਰਦੀ ਰਹਿੰਦੀ ਹੈ, ਕਿਉਂਕਿ ਕੁਝ ਲੋਕ ਇਸ ਸਕੀਮ ਦਾ ਗਲਤ ਤਰੀਕੇ ਨਾਲ ਲਾਭ ਲੈ ਰਹੇ ਸਨ। ਅਜਿਹੇ ਲੋਕਾਂ ਨੂੰ ਦੂਰ ਰੱਖਣ ਅਤੇ ਯੋਗ ਵਿਅਕਤੀਆਂ ਨੂੰ ਲਾਭ ਦੇਣ ਦੀ ਕੋਸ਼ਿਸ਼ ਵਿੱਚ ਸਰਕਾਰ ਨੇ ਹੁਣ ਰਾਸ਼ਨ ਕਾਰਡ ਜ਼ਰੂਰੀ ਕਰ ਦਿੱਤਾ ਹੈ। ਹੁਣ ਜੋ ਵੀ ਨਵਾਂ ਕਿਸਾਨ ਇਸ ਯੋਜਨਾ ਨਾਲ ਜੁੜਨਾ ਚਾਹੁੰਦਾ ਹੈ, ਉਨ੍ਹਾਂ ਨੂੰ ਰਾਸ਼ਨ ਕਾਰਡ ਵੀ ਜਮ੍ਹਾ ਕਰਵਾਉਣਾ ਹੋਵੇਗਾ।

ਕਿਹੜੇ ਕਿਸਾਨ ਯੋਗ ਹਨ ਅਤੇ ਕਿਹੜੇ ਅਯੋਗ?

ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸਕੀਮ ਫਰਵਰੀ 2019 ਵਿੱਚ ਸ਼ੁਰੂ ਕੀਤੀ ਗਈ ਸੀ। ਸ਼ੁਰੂ ਵਿੱਚ ਇਹ ਸਕੀਮ ਸਿਰਫ਼ ਉਨ੍ਹਾਂ ਕਿਸਾਨਾਂ ਲਈ ਸੀ, ਜਿਨ੍ਹਾਂ ਕੋਲ 2 ਹੈਕਟੇਅਰ ਜਾਂ ਇਸ ਤੋਂ ਘੱਟ ਜ਼ਮੀਨ ਸੀ। ਪਰ ਬਾਅਦ ਵਿੱਚ ਇਹ ਸ਼ਰਤ ਖ਼ਤਮ ਕਰ ਦਿੱਤੀ ਗਈ ਅਤੇ ਇਹ ਉਨ੍ਹਾਂ ਸਾਰੇ ਕਿਸਾਨਾਂ ਉੱਤੇ ਲਾਗੂ ਕਰ ਦਿੱਤੀ ਗਈ, ਜਿਨ੍ਹਾਂ ਕੋਲ ਆਪਣੀ ਜ਼ਮੀਨ ਸੀ। ਪਰ ਅਜਿਹਾ ਨਹੀਂ ਹੈ ਕਿ ਇਸ ਯੋਜਨਾ ਦਾ ਲਾਭ ਹਰ ਜ਼ਿਮੀਂਦਾਰ ਕਿਸਾਨ ਨੂੰ ਮਿਲੇਗਾ। ਸਰਕਾਰ ਨੇ ਇਸ ਸਕੀਮ ਦਾ ਲਾਭ ਲੈਣ ਲਈ ਕੁਝ ਸ਼ਰਤਾਂ ਵੀ ਜੋੜੀਆਂ ਹਨ। ਤਾਂ ਆਓ ਜਾਣਦੇ ਹਾਂ ਕਿ ਕਿਹੜੇ ਕਿਸਾਨ ਜਾਂ ਜ਼ਿਮੀਂਦਾਰ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲ ਸਕਦਾ-

-ਜੇਕਰ ਕਿਸਾਨ ਦੇ ਪਰਿਵਾਰ ਦਾ ਕੋਈ ਮੈਂਬਰ ਆਮਦਨ ਕਰ ਅਦਾ ਕਰਦਾ ਹੈ, ਤਾਂ ਉਸ ਪਰਿਵਾਰ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ। ਪਰਿਵਾਰਕ ਮੈਂਬਰ ਦਾ ਅਰਥ ਹੈ ਪਤੀ, ਪਤਨੀ ਅਤੇ ਨਾਬਾਲਗ ਬੱਚੇ।

-ਜੇਕਰ ਕੋਈ ਜ਼ਮੀਨ ਮਾਲਕ ਸਰਕਾਰੀ ਨੌਕਰੀ ਕਰਦਾ ਹੈ ਤਾਂ ਉਸ ਨੂੰ ਪ੍ਰਧਾਨ ਮੰਤਰੀ ਕਿਸਾਨ ਦਾ ਲਾਭ ਨਹੀਂ ਮਿਲੇਗਾ।

-ਰਜਿਸਟਰਡ ਡਾਕਟਰਾਂ, ਇੰਜੀਨੀਅਰਾਂ, ਵਕੀਲਾਂ, ਸੀਏ ਨੂੰ ਵੀ ਇਸ ਸਕੀਮ ਤੋਂ ਬਾਹਰ ਰੱਖਿਆ ਗਿਆ ਹੈ।

-ਜਿਨ੍ਹਾਂ ਕਿਸਾਨਾਂ ਕੋਲ ਆਪਣੀ ਵਾਹੀਯੋਗ ਜ਼ਮੀਨ ਨਹੀਂ ਹੈ, ਉਨ੍ਹਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤੋਂ ਬਾਹਰ ਰੱਖਿਆ ਗਿਆ ਹੈ।

-ਜੇਕਰ ਕਿਸੇ ਦੇ ਦਾਦਾ ਜਾਂ ਪਿਤਾ ਦੇ ਨਾਂ ‘ਤੇ ਜਾਂ ਪਰਿਵਾਰ ਦੇ ਕਿਸੇ ਹੋਰ ਮੈਂਬਰ ਦੇ ਨਾਂ ‘ਤੇ ਵਾਹੀਯੋਗ ਜ਼ਮੀਨ ਹੈ, ਤਾਂ ਯੋਜਨਾ ਦਾ ਲਾਭ ਨਹੀਂ ਮਿਲੇਗਾ।

-ਜੇਕਰ ਕਿਸੇ ਨੂੰ 10,000 ਰੁਪਏ ਸਾਲਾਨਾ ਪੈਨਸ਼ਨ ਮਿਲਦੀ ਹੈ, ਤਾਂ ਉਹ ਇਸ ਸਕੀਮ ਦਾ ਲਾਭ ਨਹੀਂ ਲੈ ਸਕਦਾ।

 

ਗਲਤ ਪੈਸੇ ਲੈਣ ਵਾਲਿਆਂ ‘ਤੇ ਕਾਰਵਾਈ ਕੀਤੀ ਜਾਵੇ

ਕੁਝ ਅਜਿਹੀਆਂ ਸ਼ਿਕਾਇਤਾਂ ਸਰਕਾਰ ਕੋਲ ਵੀ ਪਹੁੰਚੀਆਂ ਹਨ ਕਿ ਲੋਕ ਇਸ ਸਕੀਮ ਦਾ ਗਲਤ ਫਾਇਦਾ ਉਠਾ ਰਹੇ ਹਨ। ਇਸ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਨੇ ਕੁਝ ਹੋਰ ਨਿਯਮ ਬਣਾਏ ਹਨ। ਉਨ੍ਹਾਂ ਮੁਤਾਬਕ ਜੇਕਰ ਇਕ ਘਰ ‘ਚ ਇਕ ਹੀ ਜ਼ਮੀਨ ‘ਤੇ ਇਕ ਤੋਂ ਵੱਧ ਮੈਂਬਰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਲੈ ਰਹੇ ਹਨ ਤਾਂ ਉਨ੍ਹਾਂ ਤੋਂ ਮਿਲੇ ਪੈਸੇ ਵਾਪਸ ਲੈ ਲਏ ਜਾਣਗੇ।
ਉਦਾਹਰਣ ਵਜੋਂ, ਜੇਕਰ ਇੱਕ ਪਰਿਵਾਰ ਵਿੱਚ ਮਾਂ, ਪਿਤਾ, ਪਤਨੀ ਅਤੇ ਪੁੱਤਰ ਨੂੰ ਇੱਕੋ ਜ਼ਮੀਨ ‘ਤੇ ਕਿਸ਼ਤਾਂ ਮਿਲ ਰਹੀਆਂ ਹਨ, ਤਾਂ ਉਨ੍ਹਾਂ ਤੋਂ ਪੈਸੇ ਵਾਪਸ ਲਏ ਜਾਣਗੇ। ਨਿਯਮਾਂ ਦੇ ਤਹਿਤ, ਪ੍ਰਧਾਨ ਮੰਤਰੀ ਕਿਸਾਨ ਦੇ ਤਹਿਤ ਪਰਿਵਾਰ ਦਾ ਸਿਰਫ ਇੱਕ ਮੈਂਬਰ ਕਿਸ਼ਤ ਲੈਣ ਦਾ ਹੱਕਦਾਰ ਹੈ। ਇਸ ਦੀ ਉਲੰਘਣਾ ਕਰਨ ਵਾਲਿਆਂ ‘ਤੇ ਧੋਖਾਧੜੀ ਦਾ ਮਾਮਲਾ ਦਰਜ ਹੋ ਸਕਦਾ ਹੈ ਅਤੇ ਉਨ੍ਹਾਂ ਨੂੰ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ।

 

 

ਕੇਵਾਈਸੀ ਕਿਵੇਂ ਕਰੀਏ?

ਇਸ ਸਕੀਮ ਲਈ ਦਿਲਚਸਪੀ ਰੱਖਣ ਵਾਲੇ ਅਤੇ ਸ਼ਰਤਾਂ ਪੂਰੀਆਂ ਕਰਨ ਵਾਲੇ ਕਿਸਾਨ ਆਨਲਾਈਨ ਕੇਵਾਈਸੀ ਵੀ ਕਰ ਸਕਦੇ ਹਨ। ਇਹ 2 ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਕਿਸਾਨ ਘਰ ਬੈਠੇ ਆਪਣੇ ਸਮਾਰਟਫੋਨ ਤੋਂ OTP ਅਧਾਰਤ KYC ਕਰ ਸਕਦੇ ਹਨ ਜਾਂ ਉਹ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ (CSC) ‘ਤੇ ਜਾ ਕੇ ਆਪਣਾ ਬਾਇਓਮੈਟ੍ਰਿਕ ਕੇਵਾਈਸੀ ਕਰਵਾ ਸਕਦੇ ਹਨ। ਓਟੀਪੀ ਰਾਹੀਂ ਆਪਣੇ ਤੌਰ ‘ਤੇ ਕੇਵਾਈਸੀ ਪ੍ਰਕਿਰਿਆ ਪੂਰੀ ਕਰਨ ਵਾਲਿਆਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ, ਜਦੋਂ ਕਿ ਕਾਮਨ ਸਰਵਿਸ ਸੈਂਟਰ ਵਿੱਚ ਜਾ ਕੇ ਕੇਵਾਈਸੀ ਕਰਵਾਉਣ ਲਈ ਕੁਝ ਫੀਸ ਦੇਣੀ ਪਵੇਗੀ।