Punjab

ਰਾਜਿੰਦਰਾ ਹਸਪਤਾਲ ਪਟਿਆਲਾ ‘ਚ ਪੰਜਾਬ ਦਾ ਪਹਿਲਾ ਪਲਾਜ਼ਮਾ ਬੈਂਕ ਚਾਲੂ, ਦਾਨੀ ਪੰਜਾਬੀ ਪਲਾਜ਼ਮਾ ਦਾਨ ਕਰਨ – CM ਕੈਪਟਨ

‘ਦ ਖ਼ਾਲਸ ਬਿਊਰੋ:- ਅੱਜ 21 ਜੁਲਾਈ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਪਲਾਜ਼ਮਾ ਬੈਂਕ ਚਾਲੂ ਕਰ ਦਿੱਤਾ ਗਿਆ ਹੈ, ਜਿਸ ਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿਟਰ ਅਕਾਊਂਟ ਦੇ ਜ਼ਰੀਏ ਦਿੱਤੀ ਹੈ।

 

ਕੈਪਟਨ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਲੜ੍ਹਨ ਲਈ ਤਾਕਤਾਂ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ, ਅਸੀਂ ਆਧੁੂਨਿਕ ਤਕਨੀਕਾਂ ਨਾਲ ਕੋਰੋਨਾ ਦੇ ਵਧੀਆਂ ਇਲਾਜ ਲਈ ਵੱਚਨ-ਵੱਧ ਹਾਂ।

 

ਕੈਪਟਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿੰਨਾ ਹੋ ਸਕੇ ਉਹ ਪਲਾਜ਼ਮਾ ਬੈਂਕ ਲਈ ਦਾਨ ਕਰਨ ਤਾਂ ਜੋ Covid-19 ਦੇ ਇਲਾਜ ਲਈ ਲੋਕਾਂ ਦੀ ਸਹਾਇਤਾ ਹੋ ਸਕੇ।