International

ਦੱਖਣੀ ਕੋਰੀਆ ‘ਚ ਜਹਾਜ਼ ਹਾਦਸਾਗ੍ਰਸਤ ਹੋਇਆ

ਬਿਉਰੋ ਰਿਪੋਰਟ – ਦੱਖਣੀ ਕੋਰੀਆ ਤੋਂ ਮੰਗਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਇਕ ਜਹਾਜ਼ ਹਾਦਸਾਗ੍ਰਸਤ ਹੋਇਆ ਹੈ। ਦੱਖਣੀ ਕੋਰੀਆ ਦੇ ਮੁਆਨ ਹਵਾਈ ਅੱਡੇ ‘ਤੇ ਇਕ ਜਹਾਜ਼ ਨੂੰ ਅੱਗ ਲੱਗ ਗਈ, ਜਿਸ ਕਾਰਨ 120 ਯਾਤਰੀਆਂ ਦੀ ਮਾਰੇ ਜਾਣ ਦੀ ਖਬਰ ਹੈ। ਦੱਸ ਦੇਈਏ ਕਿ ਇਸ ਹਾਦਸੇ ਵਿਚ 2 ਲੋਕ ਜ਼ਿੰਦਾ ਬਚੇ ਹਨ। ਪ੍ਰਾਪਤ ਹੋਈ ਜਾਣਕਾਰੀ ਮੁਕਾਬਕ ਇਹ ਜਹਾਜ਼ ਬੈਂਕਾਕ ਤੋਂ ਵਾਪਸ ਆ ਰਿਹਾ ਸੀ। ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਜਹਾਜ਼ ਵਿਚ 175 ਲੋਕ ਸਵਾਰ ਸਨ ਅਤੇ ਚਾਲਤ ਦਲ ਦੇ 6 ਮੈਂਬਰ ਵੀ ਨਾਲ ਸਵਾਰ ਸਨ। ਇਹ ਜਹਾਜ਼ ਜੇਜੂ ਏਅਰ ਦਾ ਸੀ ਅਤੇ ਬੋਇੰਗ 737-800 ਸੀ। ਅੱਗ ਬੁਝਾਉਣ ਤੋਂ ਬਾਅਦ ਬਚਾਅ ਅਧਿਕਾਰੀ ਜਹਾਜ਼ ‘ਚੋਂ ਯਾਤਰੀਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ – ਐਨਕਾਊਂਟਰ ਮਾਮਲੇ ਵਿੱਚ ਘਿਰੀ ਪੰਜਾਬ ਪੁਲਿਸ ! ਆਪ ਵਿਧਾਇਕ ਨੇ ਜਾਂਚ ਦੀ ਮੰਗ ਕੀਤੀ ! DM ਨੇ ਜਾਂਚ ਬਿਠਾਈ