ਬਿਉਰੋ ਰਿਪੋਰਟ – ਕੈਨੇਡਾ (Canada) ‘ਚ ਵੱਡਾ ਜਹਾਜ਼ ਹਾਦਸਾ ਹੁੰਦਾ-ਹੁੰਦਾ ਬਚਾਅ ਹੋ ਗਿਆ। ਦੱਸ ਦੇਈਏ ਕਿ ਲੈਂਡਿੰਗ ਦੌਰਾਨ ਜਹਾਜ਼ ਦਾ ਖੱਬਾ ਖੰਡ ਇਕ ਦਮ ਰਨਵੇ ‘ਤੇ ਰਗੜਨਾ ਸ਼ੁਰੂ ਹੋ ਗਿਆ, ਜਿਸ ਕਾਰਨ ਅੱਗ ਲੱਗ ਗਈ। ਇਹ ਸਾਰੀ ਘਟਨਾ ਕੈਨੈਡਾ ਦੇ ਹੈਲੀਫ਼ੈਕਸ ਇੰਟਰਨੈਸ਼ਨਲ ਏਅਰਪੋਰਟ ’ਤੇ ਵਾਪਰੀ ਹੈ। ਰਨਵੇ ਤੇ ਲੈਂਡਿੰਗ ਦੌਰਾਨ ਜਹਾਜ਼ ਵਿਚੋਂ ਅੱਗ ਦੀਆਂ ਲਪਟਾਂ ਉਠਣੀਆਂ ਸ਼ੁਰੂ ਹੋ ਗਈ। ਹਾਲਾਂਕਿ ਇਸ ਹਾਦਸੇ ’ਚ ਕਿਸੇ ਜਾਨੀ ਨੁਕਸਾਨ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਇਹ ਘਟਨਾ ਸ਼ਨੀਵਾਰ ਰਾਤ ਦੀ ਹੈ। ਦੱਸ ਦੇਈਏ ਕਿ ਇਹ ਇਕ ਵਪਾਰਕ ਏਅਰਲਾਈਨ ਦਾ ਜਹਾਜ਼ ਸੀ। ਜਾਣਕਾਰੀ ਅਨੁਸਾਰ ਪੀਏਐਲ ਏਅਰਲਾਈਨਜ਼ ਦੀ ਫ਼ਲਾਈਟ 2259 ਜੋ ਕਿ ਏਅਰ ਕੈਨੇਡਾ ਦੀ ਡੀ ਹੈਵੀਲੈਂਡ ਕੈਨੇਡਾ ਡੈਸ਼ 8-400 ਨਾਲ ਹਵਾਈ ਅੱਡੇ ’ਤੇ ਉਤਰ ਰਹੀ ਸੀ। ਇਸ ਤੋਂ ਪਹਿਲਾ ਦੱਖਣੀ ਕੋਰੀਆ ਵਿਚ ਇਕ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ, ਜਿਸ ਵਿਚ 174 ਦੇ ਕਰੀਬ ਯਾਤਰੀਆਂ ਦੀ ਮੌਤ ਹੋਣ ਦੀ ਖਬਰ ਹੈ।
ਇਹ ਵੀ ਪੜ੍ਹੋ – ਮੁੱਖ ਮੰਤਰੀ ਭਗਵੰਤ ਮਾਰਨ ਕਰ ਰਿਹਾ ਝੂਠੇ ਦਾਅਵੇ – ਪਰਗਟ ਸਿੰਘ