ਬਿਉਰੋ ਰਿਪੋਰਟ – ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅੱਜ 25 ਮਈ ਤੋਂ ਸ਼ੁਰੂ ਹੋ ਗਈ ਹੈ। ਪਹਿਲਾ ਜਥਾ ਗੁਰਦੁਆਰਾ ਗੋਬਿੰਦ ਘਾਟ ਤੋਂ ਗੁਰਦੁਆਰਾ ਗੋਬਿੰਦ ਧਾਮ ਦੇ ਲਈ ਰਵਾਨਾ ਹੋ ਗਿਆ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਤਾਬਿਕ ਪਹਿਲੇ ਜਥੇ ਵਿੱਚ 3500 ਸ਼ਰਧਾਲੂ ਹਨ। ਗੁਰਦੁਆਰਾ ਸਾਹਿਬ ਦੇ ਕਿਵਾੜ ਸਵੇਰ ਸਾਢੇ 9 ਵਜੇ ਵਜੇ ਖੋਲ੍ਹੇ ਗਏ। ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਚੱਲੇਗੀ।
ਗੁਰਦੁਆਰਾ ਹੇਮਕੁੰਟ ਸਾਹਿਬ ਉੱਤਰਾਖੰਡ ਵਿੱਚ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਤ ਹੈ। ਇਸ ਵਾਰ ਸੂਬਾ ਸਰਕਾਰ ਵੱਲੋਂ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਰਜਿਸਟ੍ਰੇਸ਼ਨ ਲਾਜ਼ਮੀ ਕੀਤੀ ਗਈ ਹੈ। ਯਾਤਰਾ ਦੇ ਦੌਰਾਨ ਰੋਜ਼ਾਨਾ ਸਿਰਫ਼ 5 ਹਜ਼ਾਰ ਯਾਤਰੀਆਂ ਨੂੰ ਹੀ ਪ੍ਰਵਾਨਗੀ ਦਿੱਤੀ ਜਾਵੇਗੀ।
ਗਰੁਦੁਆਰਾ ਸ੍ਰੀ ਹੇਮਕੁੰਟ ਸਾਹਿਬ ਪ੍ਰਬੰਧਕ ਕਮੇਟੀ ਦੇ ਮੁਤਾਬਕ ਆਨਲਾਈਨ ਰਜਿਸਟ੍ਰੇਸ਼ਨ ਦੇ ਲਈ ਉਤਰਾਖੰਡ ਟੂਰਿਜ਼ਮ ਵਿਭਾਗ ਦੀ ਵੈੱਬਸਾਈਟ registrationandtouristcare.ukgov.in ਅਤੇ ਮੋਬਾਈਲ ਐਪਲੀਕੇਸ਼ਨ ‘Tourist Care Uttarakhand’ ਨੂੰ ਡਾਊਨਲੋਡ ਕਰ ਕੇ ਰਜਿਸਟਰੇਸ਼ਨ ਕਰਵਾਉਣਾ ਹੋਵੇਗਾ।
ਜੇਕਰ ਕਿਸੇ ਸ਼ਰਧਾਲੂ ਦੀ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਹੁੰਦੀ ਹੈ ਤਾਂ ਉਹ ਰਿਸ਼ੀਕੇਸ਼ ਵਿੱਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਛਮਣ ਝੂਲੇ ਵਿੱਚ ਲੱਗੇ ਕੈਂਪ ਵਿੱਚ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਇਸ ਦੇ ਨਾਲ ਯਾਤਰੀਆਂ ਨੂੰ ਈ-ਪਾਸ ਵੀ ਲੈਣਾ ਹੋਵੇਗਾ।
ਇਹ ਵੀ ਪੜ੍ਹੋ – ਅੱਜ ਤੋਂ 9 ਦਿਨਾਂ ਲਈ ਵੱਟ ਕੱਢੇਗੀ ਗਰਮੀ! ‘ਨੌਤਪਾ’ ਸ਼ੁਰੂ! 13 ਲੋਕਾਂ ਦੀ ਮੌਤ