India International Punjab

ਦਾਨਿਸ਼ ਸਿਦੀਕੀ ਕੌਣ ਸੀ, ਇਹ ਜਾਨਣ ਲਈ ਇਹ ਤਸਵੀਰਾਂ ਹੀ ਕਾਫੀ ਹਨ…

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਵਿਚ ਜਾਨ ਗਵਾਉਣ ਵਾਲੇ ਦਾਨਿਸ਼ ਸਿਦੀਕੀ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਟੈਲੀਵਿਜਨ ਦੇ ਪੱਤਰਕਾਰ ਦੇ ਰੂਪ ਵਿਚ ਕੀਤੀ ਸੀ। ਉਸ ਤੋਂ ਬਾਅਦ ਦਾਨਿਸ਼ ਨੇ ਫੋਟੋਜਰਨਲਿਸਟ ਦੇ ਤੌਰ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਫਗਾਨਿਸਤਾਨ ਦੀ ਲੜਾਈ, ਰੋਹਿੰਗੀਆ ਦਾ ਸੰਕਟ, ਹਾਂਗਕਾਂਗ ਦਾ ਵਿਦਰੋਹ ਤੇ ਨੇਪਾਲ ਦਾ ਭੂਚਾਲ ਦਾਨਿਸ਼ ਦੇ ਕੁੱਝ ਚੇਤੇ ਰੱਖਣਯੋਗ ਕੰਮ ਹਨ।

ਦਾਨਿਸ਼ ਨੇ ਆਪਣੀ ਗ੍ਰੇਜੂਏਸ਼ਨ ਦੀ ਪੜ੍ਹਾਈ ਅਰਥਸ਼ਾਸ਼ਤਰ ਵਿਚ ਜਾਮੀਆ ਮਿਲੀਆ ਦਿਲੀ ਤੋਂ ਕੀਤੀ। ਦਾਨਿਸ਼ ਰਾਇਟਰਸ ਦਾ ਫੋਟੋਜਰਨਲਿਸਟ ਸੀ ਤੇ ਉਸਨੇ ਸਿਤੰਬਰ 2008 ਤੋਂ2010 ਤੱਕ ਇੰਡੀਆ ਟੁਡੇ ਗਰੁੱਪ ਨਾਲ ਪੱਤਰਕਾਰ ਦੇ ਰੂਪ ਵਿਚ ਕੰਮ ਕੀਤਾ ਹੈ।ਦਾਨਿਸ਼ ਸੰਸਾਰ ਪ੍ਰਸਿੱਧ ਉੱਤੇ ਗੰਭੀਰ ਮੁੱਦਿਆਂ ਉੱਤੇ ਕੰਮ ਕਰਨ ਲਾਈ ਜਾਣੇ ਜਾਂਦੇ ਸਨ।ਇੰਡੀਆ ਟੁਡੇ ਤੇ ਰਾਇਟਰਸ ਦੀ ਖਬਰ ਦੇ ਹਵਾਲੇ ਨਾਲ ਅਸੀਂ ਕੁੱਝ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ, ਜਿਸ ਨਾਲ ਅਸੀਂ ਦਾਨਿਸ਼ ਦੇ ਕੰਮ ਦਾ ਅੰਦਾਜਾ ਲਾ ਸਕਦੇ ਹਾਂ…

ਰੋਹਿੰਗੀਆ ਸੰਕਟ

ਇਸ ਤਸਵੀਰ ਵਿਚ ਇਕ ਰੋਹਿੰਗੀਆ ਰਿਫਿਊਜੀ ਔਰਤ ਬੰਗਾਲ ਦੀ ਖਾੜੀ ਬੇੜੀ ਰਾਹੀਂ ਲੰਘਣ ਤੋਂ ਬਾਅਦ ਬੰਗਲਾਦੇਸ਼ ਤੇ ਮੀਆਂਮਾਰ ਦਾ ਬਾਰਡਰ ਛੂਹ ਰਹੀ ਹੈ। ਇਸ ਤਸਵੀਰ ਨੂੰ ਅਵਾਰਡ ਵੀ ਮਿਲ ਚੁੱਕਾ ਹੈ।

ਕਿਸਾਨ ਅੰਦੋਲਨ


ਇਹ ਤਸਵੀਰ ਜਨਵਰੀ 2021 ਦੀ ਹੈ। ਇਸ ਵਿਚ ਦਿੱਲੀ ਅੰਦੋਲਨ ਵਿਖੇ ਕਿਸਾਨ ਆਪਣੇ ਸਾਥੀਆਂ ਲਈ ਰਜਾਈਆਂ ਤੇ ਹੋਰ ਗੱਦੇ ਲੈ ਕੇ ਜਾ ਰਹੇ ਹਨ।ਇਹ ਸਿਦੀਕੀ ਦੇ ਪ੍ਰੋਫਾਇਲ ਪੇਜ ਉੱਤੇ
ਲੱਗੀ ਹੋਈ ਹੈ।

ਆਕਸੀਜਨ ਲਈ ਜੰਗ

ਇਹ ਸਿਦੀਕੀ ਦੇ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਹਸਪਤਾਲ ਦੇ ਟ੍ਰਿਪ ਦੀ ਹੈ। ਜਿਸ ਵਿਚ ਦੋ ਲੋਕ ਆਕਸੀਜਨ ਲਈ ਇਕੋ ਬੈੱਡ ਉੱਤੇ ਭਰਤੀ ਕੀਤੇ ਗਏ ਹਨ।


ਪ੍ਰਵਾਸ ਸੰਕਟ

ਇਹ ਤਸਵੀਰ ਦਇਆਰਾਮ ਕੁਸ਼ਵਾਹਾ ਦੀ ਹੈ ਜੋ ਇਕ ਪ੍ਰਵਾਸੀ ਮਜਦੂਰ ਹੈ। 2020 ਵਿਚ ਤਾਲਾਬੰਦੀ ਕਾਰਨ ਮੁੜਦੇ ਇਨ੍ਹਾਂ ਮਜਦੂਰਾਂ ਨੂੰ ਦਾਨਿਸ਼ ਦੇ ਕੈਮਰੇ ਨੇ ਕੈਦ ਕੀਤਾ ਹੈ।

ਗੇ ਨਾਇਟ ਕਲੱਬ

ਇਸ ਤਸਵੀਰ ਵਿਚ ਇਕ ਪਾਰਟੀਸੀਪੈਂਟ 16 ਜੂਨ, 2016 ਨੂੰ ਮੁੰਬਈ ਦੇ ਫਲੋਰਿਡਾ ਦੇ ਓਰਲੈਂਡੋ ਵਿੱਚ ਪਲਸ ਗੇ ਨਾਈਟ ਕਲੱਬ ਦੀ ਸ਼ੂਟਿੰਗ ਵਿੱਚ ਪੀੜਤ ਲੋਕਾਂ ਦੀ ਯਾਦ ਵਿੱਚ ਇੱਕ ਚੌਕਸੀ ਦੌਰਾਨ ਇੱਕ ਸਤਰੰਗੀ ਝੰਡੇ ਦੇ ਪਿੱਛੇ ਖੜ੍ਹਾ ਹੈ।

ਨਾਗਾ ਸਾਧੂ

ਜਲੂਸ ਤੋਂ ਪਹਿਲਾਂ ਇੱਕ ਨਾਗਾ ਸਾਧੂ ਸੁਆਹ ਮਲਦਾ ਹੋਇਆ।


ਭਗਤੀ

10 ਅਗਸਤ, 2012 ਨੂੰ ਭਗਤ ਮੁੰਬਈ ਵਿੱਚ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਮਨਾਉਣ ਲਈ ਸਮਾਰੋਹ ਦੌਰਾਨ ਦਹੀਂ ਵਾਲੇ ਮਿੱਟੀ ਦੇ ਘੜੇ ਨੂੰ ਤੋੜਨ ਲਈ ਮਨੁੱਖੀ ਪਿਰਾਮਿਡ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ।