India

ਹਰਿਆਣਾ ‘ਚ ਭਾਜਪਾ ਦੀਆਂ ਵਧੀਆਂ ਮੁਸੀਬਤਾਂ! ਪਾਰਟੀ ਉਮੀਦਵਾਰ ਦੇ ਪਾਕਿਸਤਾਨ ਨਾਲ ਸਬੰਧ ਹੋਏ ਜੱਗ ਜਾਹਰ

ਹਰਿਆਣਾ ਵਿਧਾਨ ਸਭਾ ਚੋਣਾਂ (Haryana Assembly Election) ਤੋਂ ਪਹਿਲਾਂ ਭਾਜਪਾ ਉਮੀਦਵਾਰਾਂ ਵਿਵਾਦਾਂ ਵਿੱਚ ਘਿਰ ਗਿਆ ਹੈ। ਉਸ ਦੀਆਂ ਪਾਕਿਸਤਾਨੀ ਫੌਜ ਨਾਲ ਤਸਵੀਰਾਂ ਵਾਇਰਲ ਹੋਇਆਂ ਹਨ। ਭਾਜਪਾ ਦੇ ਪਿਹੋਵਾ ਤੋਂ ਉਮੀਦਵਾਰ ਕਵਲਜੀਤ ਸਿੰਘ ਅਜਰਾਣਾ (Kawaljeet Singh Ajrana) ਦੀਆਂ ਫੋੋਟੋਆਂ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਉਸ ਪਾਕਿਸਤਾਨੀ ਅਫਸਰ ਦੇ ਹੱਥੋਂ ਮਠਿਆਈਆਂ ਖਾ ਰਹੇ ਹਨ ਅਤੇ ਫੌਜ ਦੇ ਨਾਲ ਇਕ ਗਰੁੱਪ ਫੋਟੋ ਕਰਵੇ ਰਹੇ ਹਨ। ਇਸ ਫੋਟੋਆਂ ਉਸ ਸਮੇਂ ਵਾਇਰਲ ਹੋਇਆ ਹਨ, ਜਦੋਂ ਭਾਜਪਾ ਨੇ ਕਵਲਜੀਤ ਨੂੰ ਟਿਕਟ ਦਿੱਤੀ ਹੈ। 

ਇਸ ਤੋਂ ਬਾਅਦ ਭਾਜਪਾ ਵਿੱਚ ਹਲਚਲ ਮਚ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਭਾਜਪਾ ਤੇ ਕਵਲਜੀਤ ਸਿੰਘ ਅਜਰਾਣਾ ਦੀ ਟਿਕਟ ਬਦਲਣ ਲਈ ਦਬਾਅ ਬਣਨ ਲੱਗਾ, ਜਿਸ ਤੋਂ ਬਾਅਦ ਕਵਲਜੀਤ ਸਿੰਘ ਅਜਰਾਣਾ ‘ਤੇ ਵੀ ਦਬਾਅ ਪਾਇਆ ਗਿਆ ਅਤੇ ਫਿਰ ਅਜਰਾਣਾ ਨੇ ਆਪਣੀ ਟਿਕਟ ਵਾਪਸ ਕਰ ਦਿੱਤੀ। 

ਇਸ ਦਾ ਜਵਾਬ ਦਿੰਦਿਆਂ ਅਜਰਾਣਾ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਚਾਰ ਕਰਨ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਉਹ ਚੋਣ ਨਹੀਂ ਲੜ ਸਕਦੇ। ਦੱਸ ਦੇਈਏ ਕਿ ਸੰਦੀਪ ਸਿੰਘ ਦੀ ਜਗਾ ‘ਤੇ ਭਾਜਪਾ ਨੇ ਉਨ੍ਹਾਂ ਨੂੰ ਪਿਹੋਵਾ ਤੋਂ ਟਿਕਟ ਦਿੱਤੀ ਸੀ।

ਇਹ ਵੀ ਪੜ੍ਹੋ –  ਕੌਣ ਪੈਦਾ ਕਰ ਰਿਹਾ ਸਿੱਖਾਂ ਤੇ ਮੁਸਲਮਾਨਾਂ ‘ਚ ਟਕਰਾਅ! ਜਥੇਦਾਰ ਨੇ ਦਿੱਤਾ ਸਖਤ ਆਦੇਸ਼