The Khalas Tv Blog Punjab ਪੰਜਾਬ ਦੇ ਪੰਚ ਦੀ ਮਾੜੀ ਕਰਤੂਤ ! ਮਜ਼ਦੂਰ ਦਾ ਕੀਤਾ ਇਹ ਹਾਲ ! LIVE ਵੀਡੀਓ ਸ਼ੇਅਰ ਕਰਕੇ ਮਾਪਿਆਂ ਤੋਂ ਪੈਸੇ ਲਏ !
Punjab

ਪੰਜਾਬ ਦੇ ਪੰਚ ਦੀ ਮਾੜੀ ਕਰਤੂਤ ! ਮਜ਼ਦੂਰ ਦਾ ਕੀਤਾ ਇਹ ਹਾਲ ! LIVE ਵੀਡੀਓ ਸ਼ੇਅਰ ਕਰਕੇ ਮਾਪਿਆਂ ਤੋਂ ਪੈਸੇ ਲਏ !

ਬਿਊਰੋ ਰਿਪੋਰਟ : ਫਿਲੌਰ ਵਿੱਚ ਇੱਕ ਪੰਚ ਦੀ ਹੈਵਾਨੀਅਤ ਵਾਲੀ ਕਰਤੂਤ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਪਿੰਡ ਛੋਟੀ ਪਾਲ ਨੌ ਦੇ ਪੰਚ ਨੇ ਇੱਕ ਪ੍ਰਵਾਸੀ ਮਜ਼ਦੂਰ ਦੀ ਸਜ਼ਾ ਉਸ ਦੇ ਪਿੰਡ ਦੇ ਨਾਬਾਲਿਗ ਪ੍ਰਵਾਸੀ ਮਜ਼ਦੂਰ ਨੂੰ ਦਿੱਤੀ । ਨਾਬਾਲਿਗ ਮਜ਼ਦੂਰ ਨੂੰ ਪਹਿਲਾਂ ਜੱਲਾਦ ਵਾਂਗ ਕੁੱਟਿਆ ਅਤੇ ਫਿਰ ਪੈਰ ਬੰਨ ਕੇ ਉਸ ਨੂੰ ਪੁੱਠਾ ਟੰਗ ਦਿੱਤਾ । ਪੰਚ ਮਨਵੀਰ ਦੇ 35 ਹਜ਼ਾਰ ਲੈਕੇ ਇੱਕ ਪ੍ਰਵਾਸੀ ਮਜ਼ਦੂਰ ਫਰਾਰ ਹੋ ਗਿਆ । ਉਸ ਨੇ ਉਸੇ ਪਿੰਡ ਦੇ ਨਾਬਾਲਿਗ ਨੂੰ ਉਸ ਦੀ ਸਜ਼ਾ ਦਿੱਤੀ । ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਨਵੀਰ ਨੂੰ ਫੜ ਲਿਆ ਹੈ ਜਦਕਿ ਉਸ ਦੇ 2 ਸਾਥੀਆਂ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ।

ਦਰਅਸਲ,ਪੰਚ ਮਨਵੀਰ ਸਿੰਘ ਨੇ ਬਿਹਾਰ ਦੇ ਮਜ਼ਦੂਰ ਅਮਰਜੀਤ ਨੂੰ 35 ਹਜ਼ਾਰ ਰੁਪਏ ਦਿੱਤੇ ਸਨ । ਅਮਰਜੀਤ ਭੱਜ ਗਿਆ ਮਨਵੀਰ ਨੇ ਉਸ ਦੀ ਸਾਇਕਲ ‘ਤੇ ਜਾਂਦੀ ਫੁਟੇਜ ਵਾਇਰਲ ਕਰ ਦਿੱਤੀ ਤਾਂਕੀ ਅਮਰਜੀਤ ਦੀ ਜਾਣਕਾਰੀ ਮਿਲ ਸਕੇ। ਮਨਵੀਰ ਨੂੰ ਪਤਾ ਚੱਲਿਆ ਕਿ ਪੈਸੇ ਲੈਕੇ ਭੱਜਣ ਵਾਲੇ ਅਮਰਜੀਤ ਦੇ ਪਿੰਡ ਦਾ 17 ਸਾਲ ਮਿਥਲੇਸ਼ ਪਿੰਡ ਵਿੱਚ ਰਹਿੰਦਾ ਹੈ ਤਾਂ ਉਸ ਨੇ ਆਪਣੇ ਸਾਥੀਆਂ ਨਾਲ ਮਿਲਕੇ ਉਸ ਨੂੰ ਚੁੱਕ ਲਿਆ। ਸਿਰਫ਼ ਇਨ੍ਹਾਂ ਹੀ ਨਹੀਂ ਪੀੜਤ ਦੇ ਪਿਤਾ ਨੂੰ ਵੀਡੀਓ ਕਾਲ ਕਰਕੇ ਮਿਥਲੇਸ਼ ਨਾਲ ਕੀਤੀ ਕੁੱਟਮਾਰ live ਵਿਖਾਈ ਅਤੇ ਫਿਰ 35 ਹਜ਼ਾਰ ਮੰਗੇ ।

ਦੱਸਿਆ ਜਾ ਰਿਹਾ ਹੈ ਕਿ ਕੁੱਟਮਾਰ ਤੋਂ ਬਾਅਦ ਪੰਚ ਮਨਵੀਰ ਨੇ ਉਸ ਦੇ ਹੱਥ ਪੈਰ ਬੰਨ ਦਿੱਤੇ ਅਤੇ ਉਸ ਨੂੰ ਉਲਟਾ ਦਰੱਖਤ ਦੇ ਨਾਲ ਲੱਟਕਾ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ । ਪਰਿਵਾਰ ਵੀ ਰੋਣ ਲੱਗਿਆ,ਮਨਵੀਰ ਨੇ ਧਮਕੀ ਦਿੱਤੀ 35 ਹਜ਼ਾਰ ਪਾਉ ਨਹੀਂ ਤਾਂ ਜਾਨ ਤੋਂ ਖਤਮ ਕਰ ਦੇਵੇਗਾ । ਪਰਿਵਾਰ ਨੇ ਕਰਜ਼ ਲੈਕੇ ਮਨਵੀਰ ਦੇ ਖਾਤੇ ਵਿੱਚ ਪੈਸੇ ਪਾਏ । ਪੈਸੇ ਆਉਣ ਤੋਂ ਬਾਅਦ ਇਲਜ਼ਾਮ ਹੈ ਕਿ ਮਨਵੀਰ ਨੇ ਸ਼ਰਾਬ ਦੀ ਪਾਰਟੀ ਕੀਤੀ। ਹੈਰਾਨ ਦੀ ਗੱਲ ਇਹ ਹੈ ਤਾਂ ਤੱਕ ਨਾਬਾਲਿਗ ਮਜ਼ਦੂਰ ਮਿਥਲੇਸ਼ ਉਲਟਾ ਲੱਟਕਿਆ ਰਿਹਾ । ਮਿਥਲੇਸ਼ ਦੇ ਕੰਨ,ਨੱਕ ਅਤੇ ਅੱਖਾਂ ਤੋਂ ਖੂਨ ਆਉਣ ਲੱਗਿਆ । ਹਾਲਤ ਵਿਗੜਨ ‘ਤੇ ਉਸ ਨੂੰ ਮਨਵੀਰ ਅਣਪਛਾਤੀ ਥਾਂ ‘ਤੇ ਲੈ ਗਿਆ।

35 ਹਜ਼ਾਰ ਮਿਲਣ ਦੀ ਖੁਸ਼ੀ ਵਿੱਚ ਮਨਵੀਰ ਨੇ ਸ਼ਰਾਬ ਪੀਕੇ ਜਸ਼ਨ ਮਨਾਇਆ । ਮਨਵੀਰ ਦੀ ਇਹ ਹਰਕਤ ਵਾਇਰਲ ਹੋਣ ਦੇ ਬਾਅਦ ਕੁਝ ਲੋਕਾਂ ਨੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਤਾਂ ਥਾਣਾ ਪ੍ਰਭਾਰੀ ਇੰਸਪੈਕਟਰ ਹਰਜਿੰਦਰ ਸਿਘ ਨੇ ਧਿਆਨ ਵਿੱਚ ਪੂਰਾ ਮਾਮਲਾ ਆਇਆ । ਪੁਲਿਸ ਸੋਮਵਾਰ ਨੂੰ ਪੀੜਤ ਦਾ ਮੈਡੀਕਲ ਕਰਵਾਇਆ । ਪੈਸੇ ਲੈਕੇ ਭੱਜੇ ਨੌਜਵਾਨ ਦਾ ਵੀ ਪਤਾ ਨਹੀਂ ਪਰ ਉਸ ਦੀ ਥਾਂ ਜਿਸ ਤਰ੍ਹਾਂ ਨਾਬਾਲਿਗ ਮਿਥਲੇਸ਼ ‘ਤੇ ਜ਼ੁਲਮ ਢਾਇਆ ਗਿਆ ਉਸ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ।

Exit mobile version