ਬਿਊਰੋ ਰਿਪੋਰਟ : ਫਿਲੌਰ ਵਿੱਚ ਬਾਈਕ ਸਵਾਰ ਨੇ ਨਾਕੇ ‘ਤੇ ਖੜੇ ਕਾਂਸਟੇਬਲ ਦੀ ਵਰਦੀ ਪਾੜ ਦਿੱਤੀ ਅਤੇ ਬਹੁਤ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਸਿਰਫ਼ ਇੰਨਾਂ ਹੀ ਨਹੀਂ ਸਿਪਾਈ ਦੀ ਬੰਦੂਕ ਖੋਣ ਦੀ ਕੋਸ਼ਿਸ਼ ਕੀਤੀ । ਸ਼ੋਰ ਸੁਣਨ ਤੋਂ ਬਾਅਦ ਪੁਲਿਸ ਦੇ ਹੋਰ ਮੁਲਾਜ਼ਮ ਪਹੁੰਚੇ ਤਾਂ ਉਹ ਹਮਲਾਵਰ ਬੁਲੇਟ ਬਾਈਕ ਛੱਡ ਕੇ ਆਪਣੇ ਸਾਥੀਆਂ ਦੇ ਨਾਲ ਫਰਾਰ ਹੋ ਗਿਆ । ਕੁੱਟਮਾਰ ਵਿੱਚ ਜ਼ਖ਼ਮੀ ਕਾਂਸਟੇਬਲ ਨੂੰ ਮੁਲਾਜ਼ਮਾਂ ਨੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਪੁਲਿਸ ਨੇ ਮੁਲਜ਼ਮ ਦੀ ਬਾਈਕ ਨੂੰ ਕਬਜ਼ੇ ਵਿੱਚ ਲੈ ਲਿਆ ।
ਫਿਲੌਰ ਪੁਲਿਸ ਅਕੈਡਮੀ ਵੱਲ ਜਾਣ ਵਾਲੀ ਰੋਡ ‘ਤੇ ਤਾਇਨਾਤ ਕਾਂਸਟੇਬਲ ਪਰਮਜੀਤ ਨੇ ਦੱਸਿਆ ਕਿ ਉਹ ਆਪਣੇ ਇੰਚਾਰਜ ਸਤਨਾਮ ਸਿੰਘ ਅਤੇ ਸਾਥੀ ਸੁਖਦੇਵ ਦੇ ਨਾਲ ਨਾਕੇ ‘ਤੇ ਤਾਇਨਾਤ ਸੀ ਉਸੇ ਵੇਲੇ ਇੱਕ ਨੌਜਵਾਨ ਮੋਟਰ ਸਾਈਕਲ ‘ਤੇ ਆਇਆ ਉਸ ਨੇ ਸੁੱਤੇ ਹੋਏ ਕੁੱਤੇ ਨੂੰ ਪੱਥਰ ਮਾਰ ਰਿਹਾ ਸੀ ਜੋ ਨਾਕੇ ‘ਤੇ ਜਾਕੇ ਲੱਗਿਆ,ਜਦੋਂ ਕਾਂਸਟੇਬਲ ਪਰਮਜੀਤ ਨੇ ਉਸ ਨੂੰ ਪੱਥਰ ਮਾਰਨ ਤੋਂ ਰੋਕਿਆ ਤਾਂ ਨੌਜਵਾਨ ਨੇ ਹੱਥੋਪਾਈ ਸ਼ੁਰੂ ਕਰ ਦਿੱਤੀ ।
ਸਾਥੀਆਂ ਨੂੰ ਬੁਲਾਇਆ ਅਤੇ ਬੰਦੂਕ ਖੋਣ ਦੀ ਕੋਸ਼ਿਸ਼ ਕੀਤੀ
ਹਮਲਾਵਰਾਂ ਨੇ ਇੱਟ ਕਾਂਸਟੇਬਲ ‘ਤੇ ਸੁੱਟੀ ਉਸ ਤੋਂ ਬਾਅਦ ਉਸ ਨੇ ਆਪਣੇ ਹੋਰ ਸਾਥੀਆਂ ਨੂੰ ਮੌਕੇ ‘ਤੇ ਬੁਲਾਇਆ ਅਤੇ ਪਰਮਜੀਤ ਸਿੰਘ ਦੀ ਵਰਦੀ ਪਾੜ ਦਿੱਤੀ ਅਤੇ ਫਿਰ ਬੰਦੂਕ ਖੋਣ ਦੀ ਕੋਸ਼ਿਸ਼ ਕਰਨ ਲੱਗਾ। ਮੌਕੇ ‘ਤੇ ਮੌਜੂਦ ਪੁਲਿਸ ਸਟਾਫ ਨੇ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਬਾਈਕ ਛੱਡ ਕੇ ਫਰਾਰ ਹੋ ਗਿਆ ਬਾਅਦ ਵਿੱਚੋਂ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਮੁਲਜ਼ਮਾਂ ਦੀ ਪਛਾਣ ਵਿੱਚ ਜੁੱਟੀ ਪੁਲਿਸ
ਥਾਣਾ ਇੰਜਾਰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਦੀ ਮੋਟਰਸਾਈਕਲ ਕਬਜ਼ੇ ਵਿੱਚ ਲਈ ਗਈ ਹੈ । ਜਲਦ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ,ਜ਼ਖਮੀ ਕਾਂਸਟੇਬਲ ਨੂੰ ਸਿਵਿਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਡਾਕਟਰਾਂ ਮੁਤਾਬਿਕ ਉਸ ਨੂੰ ਗੰਭੀਰ ਸੱਟਾਂ ਆਇਆ ਹਨ ।