ਬਿਉਰੋ ਰਿਪੋਰਟ : ਫਿਲੀਪੀਂਸ ਪੰਜਾਬੀਆਂ ਲਈ ਉਹ ਦੇਸ਼ ਹੈ ਜਿੱਥੇ ਬੰਦਾ ਜਾਂਦਾ ਜ਼ਿੰਦਾ ਅਤੇ ਪਰ ਇਸ ਗੱਲ ਦੀ ਗਰੰਟੀ ਨਹੀਂ ਉਹ ਜ਼ਿੰਦਾ ਵਾਪਸ ਆ ਜਾਵੇਗਾ । ਤਕਰੀਬਨ ਹਰ 15 ਦਿਨਾਂ ਦੇ ਅੰਦਰ ਇੱਕ ਪੰਜਾਬੀ ਦੇ ਕਤਲ ਦੀ ਖ਼ਬਰ ਆਉਂਦੀ । ਹੁਣ ਖੰਨਾ ਦੇ ਇੱਕ ਹੋਰ ਨੌਜਵਾਰ ਦਾ ਗੋਲੀਆਂ ਮਾਰ ਕੇ ਫਿਲੀਪੀਂਸ ਵਿੱਚ ਕਤਲ ਕਰ ਦਿੱਤਾ ਹੈ । ਦੱਸਿਆ ਜਾਂਦਾ ਹੈ ਕਿ ਉਹ ਲੰਮੇ ਵਕਤ ਤੋਂ ਮਨੀਲਾ ਵਿੱਚ ਫਾਇਨਾਂਸ ਦਾ ਕਾਰੋਬਾਰ ਕਰਦਾ ਸੀ,ਇਹ ਹੀ ਫਿਲੀਪੀਂਸ ਵਿੱਚ ਪੰਜਾਬੀਆਂ ਦੀ ਮੌਤ ਦੀ ਵਜ੍ਹਾ ਬਣ ਦੀ ਹੈ। 58 ਸਾਲ ਦਾ ਮ੍ਰਿਤਕ ਗੁਰਦੇਵ ਸਿੰਘ ਖੰਨਾ ਦੇ ਨੰਦ ਸਿੰਘ ਐਨਕਲੇਵ ਵਿੱਚ ਰਹਿੰਦਾ ਸੀ । ਜਦੋਂ ਤੋਂ ਪਰਿਵਾਰ ਨੂੰ ਉਸ ਦੀ ਮੌਤ ਦੀ ਖ਼ਬਰ ਮਿਲੀ ਹੈ ਉਹ ਸੋਕ ਵਿੱਚ ਹਨ ।
ਰਿਸ਼ਤੇਦਾਰ ਲਖਵੀਰ ਸਿੰਘ ਭੱਟੀ ਨੇ ਦੱਸਿਆ ਕਿ ਗੁਰਦੇਵ ਅਤੇ ਉਸ ਦਾ ਪੁੱਤਰ ਮਨੀਲਾ ਵਿੱਚ ਫਾਇਨਾਂਸ ਦਾ ਕਾਰੋਬਾਰ ਕਰਦੇ ਸਨ । ਕੁਝ ਦਿਨ ਪਹਿਲਾਂ ਗੁਰਦੇਵ ਦਾ ਪੁੱਤਰ ਪੰਜਾਬ ਆਇਆ ਸੀ । ਗੁਰਦੇਵ ਸਿੰਘ ਮਨੀਲਾ ਵਿੱਚ ਸੀ । ਸ਼ਨਿੱਚਵਾਰ ਸ਼ਾਮ ਪਰਿਵਾਰ ਨੂੰ ਫੋਨ ਆਇਆ ਕਿ ਗੁਰਦੇਵ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ ।
3 ਬੱਚਿਆਂ ਦਾ ਪਿਤਾ ਸੀ
ਲਖਵੀਰ ਸਿੰਘ ਨੇ ਕਿਹਾ ਕਿ ਵਿਦੇਸ਼ ਵਿੱਚ ਪੰਜਾਬੀ ਸੁਰੱਖਿਅਤ ਨਹੀਂ ਹਨ । ਕੇਂਦਰ ਸਰਕਾਰ ਇਸ ਦਾ ਸਖਤ ਨੋਟਿਸ ਲਏ । ਉਧਰ ਗੁਰਦੇਵ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਦੇ ਲਈ ਪਰਿਵਾਰ ਨੇ ਸਰਕਾਰ ਤੋਂ ਮਦਦ ਮੰਗੀ ਹੈ। ਰਿਸ਼ਤੇਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਗੁਰਦੇਵ ਦੇ ਪਰਿਵਾਰ ਵਿੱਚ ਪਤਨੀ,ਇੱਕ ਪੁੱਤਰ ਅਤੇ 2 ਧੀਆਂ ਸਨ ।
ਮਨੀਲਾ ਵਿੱਚ ਪੰਜਾਬ ਕਿਉਂ ਨਿਸ਼ਾਨੇ ‘ਤੇ
ਦਰਅਸਲ ਫਿਲੀਪੀਂਸ ਵਿੱਚ ਪੈਸੇ ਵਿਆਜ ‘ਤੇ ਦੇਣ ਦਾ ਵੱਡਾ ਕਾਰੋਬਾਰ ਹੈ । ਇਸੇ ਲਈ ਵੱਡੀ ਗਿਣਤੀ ਵਿੱਚ ਭਾਰਤੀ ਖਾਸ ਕਰਕੇ ਪੰਜਾਬੀ ਉੱਥੇ ਜਾਂਦੇ ਹਨ । ਉਹ ਵੱਧ ਵਿਆਜ ‘ਤੇ ਪੈਸਾ ਦਿੰਦੇ ਹਨ । ਜਦੋਂ ਵਾਪਸ ਮੰਗਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਕੁੱਟਿਆਂ ਜਾਂਦਾ ਹੈ,ਕਿਡਨੈਪ ਅਤੇ ਲੁੱਟ ਦਾ ਸ਼ਿਕਾਰ ਹੁੰਦੇ ਹਨ ਅਤੇ ਜਿਹੜੇ ਮੌਤ ਦੀ ਧਮਕੀ ਤੋਂ ਬਾਅਦ ਵੀ ਪਿੱਛੇ ਨਹੀਂ ਹਟ ਦੇ ਹਨ ਉਨ੍ਹਾਂ ਦਾ ਫਿਰ ਕਤਲ ਕਰ ਦਿੱਤਾ ਜਾਂਦਾ ਹੈ।