Punjab

PGI ‘ਚ ਮਰੀਜ਼ ਨੂੰ ਇੰਜੈਕਸ਼ਨ ਲੱਗਾ ਕੇ ਫਰਾਰ ਮਾਮਲੇ ‘ਚ ਨਵਾਂ ਮੋੜ !

ਬਿਉਰੋ ਰਿਪੋਰਟ : ਚੰਡੀਗੜ੍ਹ PGI ਦੇ ਗਾਇਨੀ ਵਾਰਡ ਵਿੱਚ ਭਰਤੀ ਔਰਤ ਨੂੰ ਟੀਕਾ ਲਗਾਉਣ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ ਪੀੜ੍ਹਤ ਔਰਤ ਦੇ ਪਤੀ ਗੁਰਵਿੰਦਰ ਸਿੰਘ ਨੇ ਸਹੁਰੇ ਪਰਿਵਾਰ ‘ਤੇ ਇਲਜ਼ਾਮ ਲਗਾਇਆ ਹੈ । ਪਤੀ ਨੇ ਦੱਸਿਆ ਕਿ ਉਨ੍ਹਾਂ ਨੇ ਲਵ ਮੈਰੀਜ ਕੀਤੀ ਸੀ । ਸਹੁਰੇ ਪੱਖ ਦੀਆਂ ਧਮਕੀਆਂ ਦੇ ਬਾਅਦ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਸੁਰੱਖਿਆ ਮੰਗੀ ਸੀ । ਪਰ ਇਸ ਦੇ ਬਾਅਦ ਲਗਾਤਾਰ ਉਨ੍ਹਾਂ ਨੂੰ ਅਤੇ ਪਤਨੀ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਪਤੀ ਨੇ ਕਿਹਾ ਮੈਨੂੰ ਪੂਰਾ ਯਕੀਨ ਹੈ ਕਿ ਇਹ ਸ਼ੱਕੀ ਕੁੜੀ ਸਹੁਰੇ ਪਰਿਵਾਰ ਵੱਲੋਂ ਹੀ ਭੇਜੀ ਗਈ ਹੈ ।

ਪੁਲਿਸ ਨੇ PGI ਪ੍ਰਸ਼ਾਸਨ ਨੂੰ ਪੱਤਰ ਲਿਖਿਆ

ਉਧਰ ਚੰਡੀਗੜ੍ਹ ਪੁਲਿਸ ਨੇ PGI ਦੇ ਮੈਡੀਕਲ ਸੁਪਰੀਟੈਂਡੈਂਟ ਡਾਕਟਰ ਵਿਪਿਨ ਕੌਸ਼ਲ ਨੂੰ ਪੱਤਰ ਲਿਖ ਕੇ ਕਈ ਸਵਾਲਾਂ ਦੇ ਜਵਾਬ ਮੰਗੇ ਹਨ । ਇਸ ਵਿੱਚ ਉਨ੍ਹਾਂ ਨੇ ਮਰੀਜ਼ ਨੂੰ ਲਗਾਏ ਗਏ ਟੀਕੇ ਦੇ ਬਾਰੇ ਜਾਣਕਾਰੀ ਮੰਗੀ ਹੈ । ਪੁਲਿਸ ਨੇ ਪੁੱਛਿਆ ਹੈ ਕਿ ਮਰੀਜ਼ ਨੂੰ ਜੋ ਟੀਕਾ ਲਗਾਇਆ ਗਇਆ ਹੈ ਉਹ ਕਿਹੜਾ ਟੀਕਾ ਸੀ । ਮਰੀਜ਼ ਦੇ ਖੂਨ ਦੀ ਜਾਂਚ ਵਿੱਚ ਜੇਕਰ ਇਸ ਦਾ ਖੁਲਾਸਾ ਹੋਇਆ ਹੈ ਤਾਂ ਇਸ ਦੀ ਜਾਣਕਾਰੀ ਦਿੱਤੀ ਜਾਵੇ। ਉਧਰ ਪੁਲਿਸ ਨੇ ਮੌਕੇ ‘ਤੇ ਮੌਜੂਦ ਸੁਰੱਖਿਆ ਗਾਰਡਾਂ ਦੀ ਤਾਇਨਾਤੀ ਨੂੰ ਲੈਕੇ ਸਿਹਤ ਮੁਲਾਜ਼ਮਾਂ ਦੀ ਡਿਟੇਲ ਮੰਗੀ ਹੈ ।

ਡਿਪ੍ਰੈਸ਼ਨ ਵਿੱਚ ਮਾਂ ਦੀ ਮੌਤ ਹੋ ਗਈ

ਗੁਰਵਿੰਦਰ ਸਿੰਘ ਨੇ ਸਹੁਰੇ ਪੱਖ ‘ਤੇ ਇਲਜ਼ਾਮ ਲਗਾਇਆ ਹੈ ਕਿ ਉਸ ਦੇ ਇੰਟਰ ਕਾਸਟ ਮੈਰੀਜ ਕੀਤੀ ਸੀ । ਇਸ ਦੇ ਬਾਅਦ ਸਹੁਰੇ ਪੱਖ ਦੇ ਵੱਲੋਂ ਲਗਾਤਾਰ ਉਨ੍ਹਾਂ ਨੂੰ ਧਮਕਿਆਂ ਮਿਲ ਰਹੀਆਂ ਸਨ । ਜਦੋਂ ਇਸ ਦੇ ਬਾਰੇ ਮਾਂ ਨੂੰ ਪਤਾ ਚੱਲਿਆ ਤਾਂ ਉਹ ਡਿਪਰੈਸ਼ਨ ਵਿੱਚ ਆ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ । ਇਸ ਦੇ ਬਾਅਦ ਲਗਾਤਾਰ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਸਨ। ਗੁਰਵਿੰਦਰ ਨੇ ਇੱਕ ਲਿਸਟ ਬਣਾਕੇ ਪੁਲਿਸ ਨੂੰ ਸੌਂਪੀ ਹੈ ਜਿਸ ਵਿੱਚ ਉਸ ਨੇ ਕੁਝ ਲੋਕਾਂ ਦੇ ਨਾਂ ਲਿਖੇ ਹਨ ਜੋ ਉਸ ਨੂੰ ਲਗਾਤਾਰ ਧਮਕੀਆਂ ਦੇ ਰਹੇ ਸਨ ।

ਜਾਂਚ ਦੇ ਲਈ ਪੁਲਿਸ ਟੀਮ ਰਵਾਨਾ

ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਪੁਲਿਸ ਨੇ ਮਾਮਲੇ ਵਿੱਚ ਪੀੜ੍ਹਤ ਦੇ ਪਤੀ ਅਤੇ ਭੈਣ ਦੇ ਬਿਆਨ ਦਰਜ ਕਰਕੇ ਮੁਕਦਮਾ ਦਰਜ ਕਰ ਲਿਆ ਹੈ । ਫਿਲਹਾਲ ਇਹ ਮੁਕਦਮਾ ਅਣਪਛਾਤਿਆਂ ਦੇ ਖਿਲਾਫ ਕਤਲ ਕਰਨ ਦੀ ਕੋਸ਼ਿਸ਼ ਦਾ ਦਰਜ ਕੀਤਾ ਗਿਆ ਹੈ । ਪਰ ਪੁਲਿਸ ਦੀ ਕੁਝ ਟੀਮਾਂ ਚੰਡੀਗੜ੍ਹ ਦੇ ਬਾਹਰ ਵੀ ਜਾਂਚ ਦੇ ਲਈ ਭੇਜਿਆਂ ਗਈਆਂ ਹਨ । ਪੁਲਿਸ ਜਲਦ ਹੀ ਮਾਮਲੇ ਵਿੱਚ ਪੀੜ੍ਹਤ ਦੇ ਪੇਕੇ ਪੱਖ ਦੇ ਲੋਕਾਂ ਤੋਂ ਪੁੱਛ-ਗਿੱਛ ਕਰੇਗੀ ।

ਇਹ ਹੈ ਪੂਰਾ ਮਾਮਲਾ

15 ਨਵੰਬਰ ਦੀ ਦੇਰ ਰਾਤ 11 ਵਜੇ ਇੱਕ ਔਰਤ PGI ਦੇ ਗਾਇਨੀ ਵਾਰਡ ਵਿੱਚ ਪਹੁੰਚੀ ਸੀ । ਉੱਥੇ ਮਰੀਜ ਦੀ ਨਨਾਣ ਨੂੰ ਕਿਹਾ ਡਾਕਟਰ ਨੇ ਇੰਜੈਕਸ਼ਨ ਲਗਾਉਣ ਦੇ ਲਈ ਭੇਜਿਆ। ਇੰਜੈਕਸ਼ਨ ਲਗਾਉਣ ਦੇ ਬਾਅਦ ਮਰੀਜ ਦੀ ਹਾਲਤ ਵਿਗੜ ਗਈ । ਇਸ ਦੇ ਚੱਲ ਦੇ ਗਾਇਨੀ ਬੋਰਡ ਨੇ ICU ਵਿੱਚ ਰੈਫਰ ਕਰ ਦਿੱਤਾ ਸੀ। ਮਰੀਜ਼ ਔਰਤ ਨੂੰ ਪਹਿਲਾਂ ਹੀ ਕਿਡਨੀ ਦੀ ਪਰੇਸ਼ਾਨੀ ਸੀ । ਮਰੀਜ਼ ਦੀ ਨਨਾਣ ਨੇ ਸ਼ੱਕ ਦੇ ਅਧਾਰ ‘ਤੇ ਇੰਜੈਕਸ਼ਨ ਲਗਾਉਣ ਵਾਲੀ ਔਰਤ ਦੀ ਫੋਟੋ ਖਿੱਚ ਲਈ ਹੈ। ਪਰ ਹੁਣ ਔਰਤ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ ।