The Khalas Tv Blog India ‘PGI ਨੇ ਤਿੰਨ ਵਾਲੰਟੀਅਰਜ਼ ‘ਤੇ ਕੀਤਾ ਕੋਰੋਨਾ ਵੈਕਸੀਨ ਦਾ ਟ੍ਰਾਇਲ, ਟ੍ਰਾਇਲ ‘ਚ ਮਹਿਲਾ ਵੀ ਸ਼ਾਮਲ
India

‘PGI ਨੇ ਤਿੰਨ ਵਾਲੰਟੀਅਰਜ਼ ‘ਤੇ ਕੀਤਾ ਕੋਰੋਨਾ ਵੈਕਸੀਨ ਦਾ ਟ੍ਰਾਇਲ, ਟ੍ਰਾਇਲ ‘ਚ ਮਹਿਲਾ ਵੀ ਸ਼ਾਮਲ

‘ਦ ਖ਼ਾਲਸ ਬਿਊਰੋ ( ਚੰਡੀਗੜ੍ਹ ) :- ਆਕਸਫੋਰਡ ਦੀ ਕੋਰੋਨਾਵਾਇਰਸ ਦੀ ਵੈਕਸੀਨ ਕੋਵਿਡਸ਼ੀਲ ਦੇ ਅੱਜ 26 ਸਤੰਬਰ ਨੂੰ ਚੰਡੀਗੜ੍ਹ ਪੀ ਜੀ ਆਈ ਨੇ ਟ੍ਰਾਇਲ ਸ਼ੁਰੂ ਕਰ ਦਿੱਤੇ ਹਨ, ਅਤੇ ਪਹਿਲੇ ਤਿੰਨ ਵਾਲੰਟੀਅਰਜ਼ ਨੂੰ ਕੋਵਿਡਸ਼ੀਲ ਦੀ ਪਹਿਲੀ ਡੋਜ਼ ਦਿੱਤੀ ਗਈ ਹੈ। ਇਹਨਾਂ ਤਿੰਨਾਂ ਵਿੱਚੋਂ ਇੱਕ 57 ਸਾਲਾ, ਇੱਕ 26 ਸਾਲਾ ਮਹਿਲਾਂ ਅਤੇ ਇੱਕ 33 ਸਾਲਾ ਪੁਰਸ਼ ਵੀ ਸ਼ਾਮਲ ਹੈ।

ਵੈਕਸੀਨ ਟ੍ਰਾਇਲ ਲਈ ਇਹਨਾਂ ਤਿੰਨਾਂ ਵਾਲੰਟੀਅਰਜ਼ ਦੀ ਡਾਕਟਰਾਂ ਵੱਲੋਂ 28 ਦਿਨਾਂ ਤੱਕ ਨਿਗਰਾਨੀ ਕੀਤੀ ਜਾਵੇਗੀ। ਇਸ ਉਪਰੰਤ ਇਨ੍ਹਾਂ ਦੇ ਖੂਨ ਦੇ ਸੈਂਪਲ ਲਏ ਜਾਣਗੇ। ਫਿਰ 6 ਮਹੀਨੇ ਤੱਕ ਇਨ੍ਹਾਂ ਦੀ ਸਿਹਤ ਦਾ ਰੈਗੂਲਰ ਚੈਕਅਪ ਕੀਤਾ ਜਾਵੇਗਾ। ਤਿੰਨਾਂ ਵਾਲੰਟੀਅਰਜ਼ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਇਨ੍ਹਾਂ ਨੂੰ 0.5 ਐਮ ਐਲ ਡੋਜ਼ ਦਿੱਤੀ ਗਈ ਹੈ। ਡੋਜ਼ ਦੇਣ ਮਗਰੋਂ ਅੱਧੇ ਘੰਟੇ ਤੱਕ ਬਿਠਾ ਕੇ ਰੱਖਿਆ ਗਿਆ ਤੇ ਫੇਰ ਘਰ ਤੋਰਿਆ ਗਿਆ। 28 ਦਿਨਾਂ ਮਗਰੋਂ ਦੂਜੀ ਡੋਜ਼ ਦਿੱਤੀ ਜਾਣੀ ਹੈ।

Exit mobile version