India Punjab

PGI ਨੇ ਪੰਜਾਬ ਦੇ ਮਰੀਜ਼ਾ ਦਾ ਇਲਾਜ ਰੋਕਿਆ ! ਪੰਜਾਬ ਸਰਕਾਰ ਦੇ ਸਿਹਤ ਬਜਟ ਦੀ ਪੋਲ ਖੋਲ੍ਹੀ

Ayushman ਸਕੀਮ ਅਧੀਨ ਸੂਬਾ ਸਰਕਾਰ ਨੇ ਆਪਣੇ ਹਿੱਸੇ ਦਾ ਪੈਸਾ ਨਹੀਂ ਜਮ੍ਹਾਂ ਕਰਵਾਇਆ

ਦ ਖ਼ਾਲਸ ਬਿਊਰੋ : ਮਾਨ ਸਰਕਾਰ ਨੇ ਬਜਟ ਦੌਰਾਨ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ 23 ਫੀਸਦੀ ਸਿਹਤ ਬਜਟ ਵਿੱਚ ਵਾਧਾ ਕੀਤਾ ਹੈ ਅਤੇ ਆਉਣ ਵਾਲੇ ਦਿਨਾਂ ਦੇ ਅੰਦਰ ਸਿਹਤ ਵਿੱਚ ਵੱਡੇ ਸੁਧਾਰ ਵੇਖਣ ਨੂੰ ਮਿਲਣਗੇ ਪਰ PGI ਨੇ ਪੰਜਾਬ ਸਰਕਾਰ ਦੇ ਇੰਨਾਂ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਆਯੂਸ਼ਮਾਨ ਭਾਰਤ ਸਕੀਮ ਅਧੀਨ ਪੰਜਾਬ ਦੇ ਜਿੰਨਾਂ ਲੋਕਾਂ ਦਾ ਇਲਾਜ PGI ਵਿੱਚ ਹੁੰਦਾ ਸੀ ਹਸਪਤਾਲ ਨੇ ਉਨ੍ਹਾਂ ਦਾ ਇਲਾਜ ਕਰਨ ਤੋਂ ਮਨਾ ਕਰ ਕਰ ਦਿੱਤਾ ਹੈ ਕਾਰਨ ਪੰਜਾਬ ਸਰਕਾਰ ਵੱਲੋਂ 6 ਮਹੀਨੇ ਦੇ 16 ਕਰੋੜ ਬਕਾਏ ਨੂੰ ਦੱਸਿਆ ਗਿਆ ਹੈ।

ਹਰ ਮਹੀਨੇ PGI ਚੰਡੀਗੜ੍ਹ ਵਿੱਚ ਆਯੂਸ਼ਮਾਨ ਭਾਰਤ ਸਕੀਮ ਅਧੀਨ ਪੰਜਾਬ ਦੇ 1200 ਤੋਂ 1400 ਮਰੀਜ਼ ਇਲਾਜ ਲਈ ਆਉਂਦੇ ਹਨ ਪਰ 16 ਕਰੋੜ ਨਾ ਮਿਲਣ ਦੀ ਵਜ੍ਹਾ ਕਰਕੇ PGI ਨੇ ਇੰਸ਼ੋਰੈਂਸ ਸਕੀਮ ਅਧੀਨ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਤੋਂ PGI ਵਿੱਚ ਚੰਗੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਨਿਰਾਸ਼ ਹੋ ਕੇ ਵਾਪਸ ਜਾਣਾ ਪੈ ਰਿਹਾ ਹੈ। PGI ਨੇ 21 ਦਸੰਬਰ 2021 ਨੂੰ 16 ਕਰੋੜ ਦਾ ਕਲੇਮ ਪੰਜਾਬ ਸਰਕਾਰ ਨੂੰ ਭੇਜਿਆ ਸੀ ਪਰ ਹੁਣ ਤੱਕ ਧੇਲਾ ਵੀ ਨਹੀਂ ਮਿਲਿਆ । ਇਸੇ ਲਈ 1 ਅਗਸਤ ਤੋਂ PGI ਨੇ ਪੰਜਾਬ ਦੇ ਵਸਨੀਕਾਂ ਦੇ ਲਈ ਆਯੂਸ਼ਮਾਨ ਸਕੀਮ ਅਧੀਨ ਇਲਾਜ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪੰਜਾਬ ਦੇ ਜਿਹੜੇ ਵੀ ਮਰੀਜ਼ਾਂ ਨੂੰ PGI ਇਲਾਜ ਕਰਵਾਉਣਾ ਹੈ ਉਨ੍ਹਾਂ ਨੂੰ ਹੁਣ ਪੂਰਾ ਖਰਚ ਚੁੱਕਣਾ ਹੋਵੇਗਾ ਜਦਕਿ ਦੂਜੇ ਸੂਬਿਆਂ ਦੇ ਮਰੀਜ਼ਾਂ ਦਾ ਆਯੂਸ਼ਮਾਨ ਭਾਰਤ ਸਕੀਮ ਅਧੀਨ PGI ਵਿੱਚ ਇਲਾਜ ਹੁੰਦਾ ਰਹੇਗਾ ।

ਮੁੱਖ ਭਗਵੰਤ ਸਿੰਘ ਮਾਨ

PGI ਦੇ ਡਿਪਟੀ ਡਾਇਰੈਕਟਰ ਮੁਤਾਬਿਕ ਪੰਜਾਬ ਸਰਕਾਰ ਦੇ ਨਾਲ ਕੌਮੀ ਹੈਲਥ ਅਥਾਰਿਟੀ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਸੂਬਾ ਸਰਕਾਰ ਨੇ ਬਕਾਇਆ 16 ਕਰੋੜ ਨਹੀਂ ਦਿੱਤਾ ਹੈ ਪਰ ਕੋਈ ਨਤੀਜਾ ਨਹੀਂ ਨਿਕਲਿਆ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ 32 ਵਿੱਚ ਸਰਕਾਰੀ ਮੈਡੀਕਲ ਕਾਲਜ ਨੇ ਵੀ ਮਾਰਚ ਮਹੀਨੇ ਤੋਂ ਆਯੂਸ਼ਮਾਨ ਭਾਰਤ ਸਕੀਮ ਅਧੀਨ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਮਨਾ ਕਰ ਦਿੱਤਾ ਸੀ,ਸੈਕਟਰ 32 ਦੇ ਸਰਕਾਰੀ ਹਸਪਤਾਲ ਦਾ ਵੀ 2 ਕਰੋੜ 30 ਲੱਖ ਪੰਜਾਬ ਸਰਕਾਰ ਨੇ ਆਯੂਸ਼ਮਾਨ ਭਾਰਤ ਸਕੀਮ ਅਧੀਨ ਦੇਣਾ ਹੈ,ਉਧਰ PGI ਦੇ ਸਖ਼ਤ ਰੁੱਖ ਤੋਂ ਬਾਅਦ ਹੁਣ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਸਿਹਤ ਦਾ ਬਿਆਨ ਸਾਹਮਣੇ ਆਇਆ ਹੈ।

ਪੰਜਾਬ ਸਰਕਾਰ ਦਾ ਬਿਆਨ

PGI ਵੱਲੋਂ ਆਯੂਸ਼ਮਾਨ ਭਾਰਤ ਸਕੀਮ ਅਧੀਨ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਬੰਦ ਕਰਨ ਤੋਂ ਬਾਅਦ ਹੁਣ ਪੰਜਾਬ ਦਾ ਸਿਹਤ ਮਹਿਕਮਾ ਹਰਕਤ ਵਿੱਚ ਆਇਆ ਹੈ। ਪ੍ਰਿੰਸੀਪਲ ਸਕੱਤਰ ਸਿਹਤ ਅਤੇ ਪਰਿਵਾਰ ਕਲਿਆਣ ਅਜੋਏ ਸ਼ਰਮਾ ਨੇ ਕਿਹਾ ਹੈ ਕਿ PGI ਅਤੇ GMCH ਹਸਪਤਾਲਾਂ ਦੇ ਬਕਾਇਆ 16 ਕਰੋੜ ਦੇਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਗਲੇ ਇੱਕ ਹਫ਼ਤੇ ਦੇ ਅੰਦਰ ਇਹ ਪੂਰਾ ਕਰ ਲਿਆ ਜਾਵੇਗਾ।