‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਯੂਰਪੀ ਸੰਘ ਦਵਾ ਪ੍ਰਬੰਧਕ ਨੇ ਕਿਹਾ ਹੈ ਕਿ ਹੁਣ ਫਾਇਜ਼ਰ ਵੈਕਸੀਨ ਨੂੰ ਫਰਿੱਜ ਵਿੱਚ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ। ਹਾਲਾਂਕਿ ਪਹਿਲਾਂ ਇਸਦੀ ਮਨਾਹੀ ਸੀ। ਯੂਰਪੀਅਨ ਮੈਡੀਸਿਨ ਏਜੰਸੀ ਨੇ ਕਿਹਾ ਹੈ ਕਿ ਕਿ ਇਕ ਵਾਰ ਵੈਸਕੀਨ ਦੇ ਅਣਖੁਲ੍ਹੇ ਵਾਇਲਾਂ ਨੂੰ ਇਕ ਮਹੀਨੇ ਤੱਕ ਫਰਿੱਜ ਵਿਚ ਰੱਖਿਆ ਜਾ ਸਕੇਗਾ। ਪਹਿਲਾਂ ਸਿਰਫ ਪੰਜ ਦਿਨਾਂ ਤੱਕ ਹੀ ਸਟੋਰ ਕੀਤਾ ਜਾ ਸਕਦਾ ਸੀ। ਇਸ ਨਾਲ ਸੰਸਾਰ ਪੱਧਰ ਤੇ ਇਸ ਦਵਾਈ ਦੀ ਵਰਤੋਂ ਨਾਲ ਕਈ ਜੋਖਿਮ ਜੁੜੇ ਹੋਏ ਸਨ। ਫਰਵਰੀ ਵਿੱਚ ਸੰਯੁਕਤ ਰਾਸ਼ਟਰ ਨੇ ਫਾਇਜ਼ਰ ਨੂੰ ਟ੍ਰਾਂਸਪੋਰਟ ਕਰਨ ਤੇ ਇਸਦੀ ਸਟੋਰੇਜ ਲਈ ਫਰੀਜ਼ਰ ਵਿਚ ਮਨਫੀ 15 ਤੋਂ ਮਨਫੀ 25 ਡਿਗਰੀ ਤਾਪਮਾਨ ਤੇ ਸਟੋਰੇਜ ਨੂੰ ਮਨਜ਼ੂਰੀ ਦਿੱਸੀ ਸੀ। ਇਹ ਸਿਰਫ ਦੋ ਹਫਤਿਆਂ ਦਾ ਸਮਾਂ ਸੀ।