ਬਿਉਰੋ ਰਿਪੋਰਟ – ਲੁਧਿਆਣਾ ਵਿੱਚ ਪੈਟਰੋਲ ਪੰਪ ਐਸੋਸੀਏਸ਼ਨ (Petrol Pump Association) ਦੀ ਮੀਟਿੰਗ ਵਿੱਚ ਪੰਪ ਬੰਦ ਰੱਖਣ ਦਾ ਫੈਸਲਾ ਲਿਆ ਹੈ । ਪੈਟਰੋਲ ਪੰਪ ਮਾਲਕਾਂ ਨੇ ਅਗਲੇ ਮਹੀਨੇ ਕਿਸੇ ਵੀ ਤਰੀਕ ਤੋਂ ਹਫਤੇ ਵਿੱਚ ਇਕ ਦਿਨ ਪੈਟਰੋਲ ਪੰਪ ਬੰਦ ਕੀਤੇ ਜਾਣਗੇ । ਇਹ ਫੈਸਲਾ ਆਪਣੇ ਖਰਚਿਆਂ ਨੂੰ ਘੱਟ ਕਰਨ ਦੇ ਲਈ ਲਿਆ ਗਿਆ ਹੈ। ਐਸੋਸੀਏਸ਼ਨ ਨੇ ਕਿਹਾ ਹੈ ਅਸੀਂ ਤਰੀਕ ਲੋਕਾਂ ਨੂੰ ਦੱਸ ਦੇਵਾਂਗੇ । ਜ਼ਿਆਦਾਤਰ ਉਮੀਦ ਹੈ ਕਿ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖੇ ਜਾਣਗੇ। ਕੇਂਦਰ ਸਰਕਾਰ ਉਨ੍ਹਾਂ ਦੀ ਕਮਿਸ਼ਨ ਪਿਛਲੇ 7 ਸਾਲ ਤੋਂ ਨਹੀਂ ਵਧਾ ਰਹੀ ਹੈ,ਇਸ ਲਈ ਐਸੋਸੀਏਸ਼ਨ ਨੇ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ ।
7 ਸਾਲ ਤੋਂ ਨਹੀਂ ਵਧੀ ਕਮਿਸ਼ਨ
ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰਣਜੀਤ ਸਿੰਘ ਗਾਂਧੀ ਨੇ ਕਿਹਾ ਸਾਰੇ ਕਾਰੋਬਾਰ ਵਿੱਚ ਲੋਕਾਂ ਦਾ ਕਮਿਸ਼ਨ ਵੱਧ ਦਾ ਹੈ । ਪਰ ਪਿਛਲੇ 7 ਸਾਲ ਤੋਂ ਪੈਟਰੋਲ ਪੰਪ ਮਾਲਿਕਾਂ ਦੀ ਕਮਿਸ਼ਨ ਨਹੀਂ ਵਧੀ ਹੈ। 80 ਰੁਪਏ ਵਾਲੀ ਚੀਜ਼ 120 ਦੀ ਹੋ ਗਈ ਹੈ ਪਰ ਸਰਕਾਰ ਨੇ ਤੇਲ ਵੇਚਣ ਵਾਲਿਆਂ ਦੀ ਕਮਿਸ਼ਨ ‘ਤੇ ਚੁੱਪ ਹੈ । ਪਿਛਲੇ 5 ਮਹੀਨੇ ਪਹਿਲਾਂ ਵੀ ਪੈਟਰੋਲ ਪੰਪ ਮਾਲਕਾਂ ਨੇ ਤੇਲ ਨਾ ਖਰੀਦਣ ਅਤੇ ਹੜ੍ਹਤਾਲ ਕੀਤੀ ਸੀ । ਉਸ ਸਮੇਂ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਚੋਣਾਂ ਦੇ ਬਾਅਦ ਉਨ੍ਹਾਂ ਦੀ ਕਮਿਸ਼ਨ ਵਧਾਈ ਜਾਵੇਗੀ । ਪਰ ਹੁਣ ਤੱਕ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਹੈ।
ਪ੍ਰਧਾਨ ਰਣਜੀਤ ਸਿੰਘ ਗਾਂਧੀ ਨੇ ਕਿਹਾ ਜਿਸ ਹਫਤੇ ਵਿੱਚ ਛੁੱਟੀ ਹੋਵੇਗੀ ਉਸ ਦਿਨ ਸਮਾਜਿਕ ਤੌਰ ‘ਤੇ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ ਜਿਸ ਵਿੱਚ ਐਂਬੂਲੈਂਸ,ਸਰਕਾਰੀ ਗੱਡੀਆਂ ਦੇ ਲਈ ਪੈਟਰੋਲ ਅਤੇ ਡੀਜ਼ਲ ਦਿੱਤਾ ਜਾਵੇਗਾ । ਫਿਲਹਾਲ ਜ਼ਿਲ੍ਹਾਂ ਪੱਧਰ ‘ਤੇ ਬੈਠਕ ਕੀਤੀ ਗਈ ਹੈ ਜਲਦ ਹੀ ਪੰਜਾਬ ਪੱਧਰ ‘ਤੇ ਫੈਸਲਾ ਲਿਆ ਜਾਵੇਗਾ ਤਾਂਕੀ ਜਲਦ ਕਮਿਸ਼ਨ ਵਧੇ ।