The Khalas Tv Blog India ਆਮ ਆਦਮੀ ਨੂੰ ਬਰਬਾਦ ਕਰ ਦੇਣਗੇ ਡੀਜ਼ਲ-ਪੈਟਰੋਲ ਦੇ ਰੋਜ਼ਾਨਾ ਵਧਦੇ ਭਾਅ
India

ਆਮ ਆਦਮੀ ਨੂੰ ਬਰਬਾਦ ਕਰ ਦੇਣਗੇ ਡੀਜ਼ਲ-ਪੈਟਰੋਲ ਦੇ ਰੋਜ਼ਾਨਾ ਵਧਦੇ ਭਾਅ

‘ਦ ਖ਼ਾਲਸ ਬਿਊਰੋ :- ਭਾਰਤ ‘ਚ ਤੇਲ ਕੰਪਨੀਆਂ ਵੱਲੋਂ ਅੱਜ ਲਗਾਤਾਰ 16ਵੇਂ ਦਿਨ ਵੀ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਰਿਹਾ। ਪੈਟਰੋਲ ਦੀ ਕੀਮਤ ‘ਚ 33 ਪੈਸੇ ਤੇ ਡੀਜ਼ਲ ਦੀ ਕੀਮਤ ‘ਚ 58 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ ਇਸ ਵਾਧੇ ਨਾਲ ਤੇਲ ਦੀਆਂ ਕੀਮਤਾਂ ਵੱਧ ਗਈਆਂ ਹਨ।

ਤਾਜ਼ਾ ਵਾਧੇ ਨਾਲ ਪੈਟਰੋਲ ਦੀ ਕੀਮਤ 79.23 ਰੁਪਏ ਤੋਂ ਵੱਧ ਕੇ 79.56 ਰੁਪਏ ਤੇ ਡੀਜ਼ਲ ਦੀ ਕੀਮਤ 78.27 ਰੁਪਏ ਤੋਂ ਵੱਧ ਕੇ 78.55 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਬੀਤੇ 16 ਦਿਨਾਂ ਤੋਂ ਤੇਲ ਕੀਮਤਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੈਟਰੋਲ ਦੀ ਕੀਮਤ ‘ਚ 8.30 ਰੁਪਏ ਤੇ ਡੀਜ਼ਲ ਦੀ ਕੀਮਤ ਵਿੱਚ 9.46 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋ ਚੁੱਕਾ ਹੈ।

 

 

Exit mobile version