‘ਦ ਖ਼ਾਲਸ ਬਿਊਰੋ :- ਪੰਜਾਬ ਕੈਬਨਿਟ ਦੀ ਕੋਵਿਡ-19 ਨੂੰ ਲੈ ਕੇ ਅੱਜ ਬੈਠਕ ਹੋਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਇਸ ਬੈਠਕ ‘ਚ ਕਈ ਅਹਿਮ ਫੈਂਸਲੇ ਲਏ ਗਏ। ਸਭ ਤੋਂ ਅਹਿਮ ਫੈਂਸਲਾ ਬਠਿੰਡਾ ਥਰਮਲ ਪਲਾਂਟ ਨੂੰ ਢਾਹੇ ਜਾਣ ਦਾ ਲਿਆ ਗਿਆ।

ਬੈਠਕ ਦੌਰਾਨ ਲਏ ਗਏ ਮੁੱਖ ਫੈਂਸਲੇ

1. ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਠਿੰਡਾ ‘ਚ ਬੰਦ ਕੀਤੇ ਗਏ ਥਰਮਲ ਪਲਾਂਟ ਦੀ 1764 ਏਕੜ ਜ਼ਮੀਨ ਨੂੰ ਮੁੜ ਵਸਾਉਣ ਨੂੰ ਹਰੀ ਝੰਡੀ, ਪੁਡਾ ਜ਼ਮੀਨ ਐਕੁਆਇਰ ਕਰਕੇ ਇਲਾਕੇ ਨੂੰ ਵਿਕਸਿਤ ਕਰੇਗੀ। ਕੈਪਟਨ ਸਰਕਾਰ ਵਲੋਂ ਬਠਿੰਡਾ ਥਰਮਲ ਪਲਾਂਟ ਨੂੰ ਢਾਹੇ ਜਾਣ ਦਾ ਵਿਰੋਧ ਕਰ ਰਹੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾਂ ਤੇ ‘ਆਪ’ ਵਿਧਾਇਕਾਂ ਮੀਤ ਹੇਅਰ, ਕੁਲਤਾਰ ਸਿੰਘ ਸੰਧਵਾਂ ਤੇ ਜੈ ਸਿੰਘ ਰੋੜੀ ਨੂੰ ਚੰਡੀਗੜ੍ਹ ਪੁਲਿਸ ਨੇ ਕੀਤਾ ਗ੍ਰਿਫ਼ਤਾਰ।

2. ਟੈਸਟਿੰਗ ਤੇਜ਼ ਕਰਨ ਲਈ ਤੇ ਕੋਰੋਨਾ ਨਾਲ ਲੜਨ ਲਈ ਪੰਜਾਬ ਸਰਕਾਰ ਵੱਲੋਂ 4 ਨਵੀਂ ਵਾਇਰਲ ਟੈਸਟਿੰਗ ਲੈਬਜ਼ ਬਣਾਈਆਂ ਜਾਣਗੀਆਂ, ਕੈਬਨਿਟ ਨੇ 4 ਐਡਹਾਕ ਸਹਾਇਕ ਮਾਈਕਰੋਬਾਇਓਲਾਜੀ ਪ੍ਰੋਫੈਸਰਾਂ ਤੇ 131 ਹੋਰ ਸਟਾਫ ਦ ਭਰਤੀ ਨੂੰ ਮਨਜ਼ੂਰੀ ਦਿੱਤੀ।

3. ਪੰਜਾਬ ਕੈਬਨਿਟ ਨੇ ਕੋਵਿਡ-19 ਦੇ ਗੰਭੀਰ ਕੇਸਾਂ ਨਾਲ ਨਜਿੱਠਣ ਲਈ ਮੈਡੀਕਲ ਸਿੱਖਿਆ ਵਿਭਾਗ ਵਿੱਚ 300 ਐਡਹਾਕ ਪੋਸਟਾਂ ਨੂੰ ਦਿੱਤੀ ਮਨਜ਼ੂਰੀ, ਸਿਹਤ ਵਿਭਾਗ ਨੂੰ ਕੋਵਿਡ ਟੈਸਟ ਦੀ ਰਿਪੋਰਟ 12 ਘੰਟਿਆਂ ਵਿੱਚ ਦੇਣ ਨੂੰ ਯਕੀਨੀ ਬਣਾਉਣ ਦੇ ਵੀ ਆਦੇਸ਼।

4. ਕੋਵਿਡ-19 ਮਹਾਂਮਾਰੀ ਦੌਰਾਨ ਉੱਦਮੀਆਂ ਨੂੰ ਹੋਰ ਰਾਹਤ ਪ੍ਰਦਾਨ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ (ਪੀਐਸਆਈਡੀਸੀ) ਤੇ ਪੰਜਾਬ ਵਿੱਤੀ ਨਿਗਮ ਨਾਲ ਉਨ੍ਹਾਂ ਦੇ ਬਕਾਏ ਦੀ ਵਨ-ਟਾਈਮ ਸੈਟਲਮੈਂਟ 31 ਦਸੰਬਰ, 2020 ਤੱਕ ਵਧਾਉਣ ਦਾ ਫੈਂਸਲਾ ਕੀਤਾ ਹੈ।

Comments are closed.