ਦੇਸ਼ ਭਰ ਵਿੱਚ ਮੰਗਲਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਵਾਧਾ ਹੋਇਆ ਹੈ। ਇੱਕ ਹਫ਼ਤੇ ਦੇ ਅੰਦਰ ਇਹ ਦੂਜਾ ਵਾਧਾ ਹੈ। ਦਿੱਲੀ ਵਿੱਚ ਪੈਟਰੋਲ ਦੀ ਕੀਮਤ 87 ਪੈਸੇ ਵਧ ਕੇ ₹98.64 ਪ੍ਰਤੀ ਲੀਟਰ ਹੋ ਗਈ ਹੈ, ਜਦਕਿ ਡੀਜ਼ਲ 91 ਪੈਸੇ ਵਧ ਕੇ ₹91.58 ਪ੍ਰਤੀ ਲੀਟਰ ਹੋ ਗਿਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੋਵਾਂ ਈਂਧਨਾਂ ਦੀਆਂ ਕੀਮਤਾਂ ਵਿੱਚ ₹3 ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ।
ਮੁੰਬਈ ਵਿੱਚ ਪੈਟਰੋਲ 91 ਪੈਸੇ ਵਧ ਕੇ ₹107.59 ਪ੍ਰਤੀ ਲੀਟਰ ਅਤੇ ਡੀਜ਼ਲ ₹94.08 ਪ੍ਰਤੀ ਲੀਟਰ ਹੋ ਗਿਆ ਹੈ। ਕੋਲਕਾਤਾ ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ, ਇੱਥੇ ਪੈਟਰੋਲ 96 ਪੈਸੇ ਵਧ ਕੇ ₹109.70 ਪ੍ਰਤੀ ਲੀਟਰ ਅਤੇ ਡੀਜ਼ਲ 94 ਪੈਸੇ ਵਧ ਕੇ ₹96.07 ਪ੍ਰਤੀ ਲੀਟਰ ਹੋ ਗਿਆ ਹੈ।ਚੇਨਈ ਵਿੱਚ ਪੈਟਰੋਲ 82 ਪੈਸੇ ਵਧ ਕੇ ₹104.49 ਅਤੇ ਡੀਜ਼ਲ 86 ਪੈਸੇ ਵਧ ਕੇ ₹96.11 ਪ੍ਰਤੀ ਲੀਟਰ ਹੋ ਗਿਆ ਹੈ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਨਾਲ ਆਮ ਲੋਕਾਂ, ਟ੍ਰਾਂਸਪੋਰਟ ਅਤੇ ਖੇਤੀ ਖੇਤਰ ‘ਤੇ ਵੀ ਅਸਰ ਪੈਣ ਦੀ ਉਮੀਦ ਹੈ। ਇਸ ਵਾਧੇ ਨਾਲ ਰਸੋਈ ਗੈਸ ਅਤੇ ਟ੍ਰਾਂਸਪੋਰਟ ਖਰਚ ਵੀ ਵਧਣ ਦੀ ਸੰਭਾਵਨਾ ਹੈ।

