‘ਦ ਖ਼ਾਲਸ ਬਿਊਰੋ :ਪੰਜ ਰਾਜਾਂ ‘ਚ ਵਿਧਾਨ ਸਭਾ ਚੋਣਾਂ ਖਤਮ ਹੋਣ ਦੀ ਦੇਰ ਸੀ ਕਿ ਆਮ ਜਨਤਾ ਦੇ ਸਿਰ ਤੇ ਮਹਿੰਗਾਈ ਦਾ ਹੋਰ ਬੋਝ ਪੈ ਗਿਆ ਹੈ।ਅੱਜ ਹੀ ਐਲਪੀਜੀ ਸਿਲੰਡਰ ਅਤੇ ਪੈਟਰੋਲ-ਡੀਜ਼ਲ ਦੇ ਰੇਟਾਂ ਵਿੱਚ ਵਾਧਾ ਹੋ ਗਿਆ ਹੈ। ਆਮ ਰਸੋਈ ਵਿੱਚ ਵਰਤੇ ਜਾਣ ਵਾਲੇ ਗੈਸ ਸਿਲੰਡਰ ਦੀ ਕੀਮਤ 50 ਰੁਪਏ ਵਧਾਇਆ ਗਿਆ ਹੈ।ਜਦਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 4 ਮਹੀਨਿਆਂ ਬਾਅਦ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।ਆਮ ਜਨਤਾ ਤਾਂ ਅਗੇ ਹੀ ਅਣਗਿਣਤ ਟੈਕਸਾਂ ਦੇ ਭਾਰ ਹੇਠ ਦਬੀ ਹੋਈ ਹੈ,ਲੱਕ ਤੋੜਨ ਵਾਲੀ ਮਹਿੰਗਾਈ ਤੇ ਉਪਰੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਨੇ ਜਿਥੇ ਹਰ ਚੀਜ਼ ਦੀ ਕੀਮਤ ਤੇ ਅਸਰ ਪਾਉਣਾ ਹੈ,ਉਥੇ ਸਿੰਲਡਰ ਦੀਆਂ ਕੀਮਤਾਂ ਚ ਵੱਧਣ ਨਾਲ ਆਮ ਆਦਮੀ ਦੀ ਰਸੋਈ ਦਾ ਬੱਜਟ ਵੀ ਲਾਜ਼ਮੀ ਤੋਰ ਤੇ ਵਿਗੜੇਗਾ ।