India

ਭਾਰਤ ਵਿੱਚ ਪਹਿਲੀ ਵਾਰ ਪੈਟਰੋਲ ਨਾਲੋਂ ਡੀਜ਼ਲ ਹੋਇਆ ਮਹਿੰਗਾ, ਚਾਰੇ ਪਾਸੇ ਮਚੀ ਤਰਥੱਲੀ

ਦ ਖਾਲਸ ਬਿਊਰੋ :- ਭਾਰਤ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਪੈਟਰੋਲ ਡੀਜ਼ਲ ਨਾਲੋ ਵੀ ਮਹਿੰਗਾ ਹੋ ਗਿਆ ਹੈ। ਜਿਸ ਕਾਰਨ ਦੇਸ਼ ਭਰ ‘ਚ ਤਰਥੱਲੀ ਮੱਚ ਗਈ ਹੈ।

ਰੋਜ਼ਾਨਾਂ ਲਗਾਤਾਰ ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਹੇ 18ਵੇਂ ਵਾਧੇ ਤੋਂ ਬਾਅਦ ਅੱਜ 24 ਜੂਨ ਨੂੰ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਬਰਾਬਰ ਹੋ ਗਈਆਂ ਹਨ। ਸਰਕਾਰੀ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਦੀ ਕੀਮਤ ਸੰਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਦੇ ਅਨੁਸਾਰ ਲਗਾਤਾਰ 17 ਦਿਨਾਂ ਦੇ ਵਾਧੇ ਤੋਂ ਬਾਅਦ ਅੱਜ ਯਾਨਿ ਬੁੱਧਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ।  ਪਰ ਡੀਜ਼ਲ ਦੀਆਂ ਕੀਮਤਾਂ ਵਿੱਚ 48 ਪੈਸੇ ਪ੍ਰਤੀ ਲਿਟਰ ਜਰੂਰ ਵਾਧਾ ਕੀਤਾ ਗਿਆ ਹੈ। ਦਿੱਲੀ ਵਿੱਚ ਹੁਣ ਡੀਜ਼ਲ 79.88 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ ਜਦ ਕਿ ਪੈਟਰੋਲ ਦੀ ਕੀਮਤ ਪ੍ਰਤੀ ਲਿਟਰ 79.76 ਰੁਪਏ ਹੈ।