ਦ ਖਾਲਸ ਬਿਊਰੋ:- ਇਕ ਦਿਨ ਦੀ ਰਾਹਤ ਦੇਣ ਤੋਂ ਬਾਅਦ ਅੱਜ 29 ਜੂਨ ਨੂੰ ਮੁੜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਇਆ ਹੈ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਰਾਜਧਾਨੀ ਦਿੱਲੀ ਚ ਪੈਟਰੋਲ ਦੀਆਂ ਕਮੀਤਾਂ 5 ਪੈਸੇ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ।ਜਦਕਿ ਡੀਜ਼ਲ ਵਿੱਚ 13 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਮੌਜੂਦਾਂ ਸਮੇਂ ਦਿੱਲੀ ਵਿੱਚ ਇਕ ਲੀਟਰ ਪੈਟਰੋਲ 80.43 ਰੁਪਏ ਅਤੇ ਡੀਜ਼ਲ ਦੀ ਕੀਮਤ 80.53 ਹੋ ਚੁੱਕੀ ਹੈ ਜੋ ਕਿ ਪੈਟਰੋਲ ਦੀਆਂ ਕੀਮਤਾਂ ਨੂੰ ਪਾਰ ਕਰ ਚੁੱਕੀ ਹੈ।

 

ਹਾਲਕਿ ਲੋਕ ਤਾਂ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਦੇ ਸੰਕਟ ਨਾਲ ਜੂਝ ਰਹੇ ਹਨ ਦੂਜੇ ਪਾਸੇ ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਾਲ ਵੀ। 28 ਜੂਨ ਦਿਨ ਐਂਤਵਾਰ ਨੂੰ 21 ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ। ਪਰ ਅੱਜ 22 ਦਿਨ ਮੁੜ ਕੀਮਤਾਂ ਚ ਵਾਧਾ ਕੀਤਾ ਗਿਆ ਹੈ।

 

ਦੇਸ਼ ਕਈਂ ਸੂਬਿਆਂ ਚ ਤੇਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਦੇ ਵਰਕਰ ਕੇਂਦਰ ਖਿਲਾਫ ਵਿਰੋਧ ਕਰਦੇ ਵੀ ਦਿਖਾਈ ਦਿੱਤੇ।  ਹਾਲਕਿ 28 ਜੂਨ ਨੂੰ ਵਿਦਿਆਰਥੀਆਂ ਜਥੇਬੰਦੀਆਂ ਵੱਲੋਂ ਤੇਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਸੀ।