India Punjab

ਖਨੌਰੀ ਬਾਰਡਰ ਨੂੰ ਲੈ ਕੇ ਚਰਚਾ ਹੋਈ ਤੇਜ, ਹਾਈਕੋਰਟ ਨੇ ਕੀਤੀ ਇਹ ਟਿੱਪਣੀ

ਵਕੀਲ ਵਾਸੂ ਰੰਜਨ ਵਾਡਲਿਆ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਰਕੋਰਟ ਤੋਂ ਸੰਭੂ ਬਾਰਡਰ ਖੋਲ੍ਹਣ ਤੋਂ ਬਾਅਦ ਹੁਣ ਖਨੌਰੀ ਬਾਰਡਰ ਖੁਲ੍ਹਵਾਉਣ ਦੀ ਮੰਗ ਕੀਤੀ ਗਈ ਹੈ। ਇਸ ਉੱਤੇ ਹਾਈਕੋਰਟ ਨੇ ਜਵਾਬ ਦਿੰਦਿਆਂ ਕਿਹਾ ਕਿ ਸੰਭੂ ਬਾਰਡਰ ਖੁੱਲ੍ਹਣ ਤੋਂ ਬਾਅਦ ਖਨੌਰੀ ਬਾਰਡਰ ਵੀ ਖੁਲ੍ਹਵਾ ਦੇਵਾਂਗੇ।

ਵਾਸੂ ਰੰਜਨ ਵਾਡਲਿਆ ਨੇ ਇੱਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਕਿਹਾ ਕਿ ਸੰਭੂ ਬਾਰਡਰ ਅੰਬਾਲਾ ਦੇ ਲੋਕਾਂ ਦੀ ਲਾਈਫ ਲਾਈਨ ਹੈ। ਇਸ ਦੇ ਬੰਦ ਹੋਣ ਕਾਰਨ ਵਪਾਰੀਆਂ ਸਮੇਤ ਕਈ ਲੋਕਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਤਿੰਨਾਂ ਮੁੱਖ ਮੰਗਾਂ ਅਦਲਾਤ ਸਾਹਮਣੇ ਰੱਖੀਆਂ ਸਨ। ਜਿਨ੍ਹਾਂ ਵਿੱਚੋਂ ਇਕ ਖਨੌਰੀ ਬਾਰਡਰ ਖੁਲ੍ਹਵਾਉਣ ਦੀ ਵੀ ਸੀ।

ਇਸ ‘ਤੇ ਹਾਈਕੋਰਟ ਨੇ ਕਿਹਾ ਕਿ ਇਕ ਵਾਰ ਸੰਭੂ ਬਾਰਡਰ ਖੁੱਲ੍ਹ ਜਾਵੇ ਫਿਰ ਸਰਕਾਰ ਕੋਲ ਖਨੌਰੀ ਦੀ ਵੀ ਗੱਲ ਕੀਤੀ ਜਾਵੇਗੀ। ਉਨ੍ਹਾਂ ਸੜਕਾਂ ਉੱਤੇ ਧਰਨੇ ਲਗਾਉਣ ਤੋਂ ਰੋਕਣ ਲਈ ਹਾਈਕੋਰਟ ਨੂੰ ਗਾਈਡਲਾਇਨ ਬਣਾਉਣ ਦੀ ਮੰਗ ਕੀਤੀ ਹੈ। ਵਕੀਲ ਵਾਸੂ ਰੰਜਨ ਨੇ ਕਿਹਾ ਕਿ ਜੇਕਰ ਕਿਸੇ ਨੇ ਧਰਨਾ ਦੇਣਾ ਹੈ ਤਾਂ ਉਹ ਦਿੱਲੀ ਜਾਂ ਰਾਜਾਂ ਦੇ ਮੁੱਖ ਮੰਤਰੀਆਂ ਦੇ ਘਰਾਂ ਅੱਗੇ ਧਰਨਾਂ ਦੇਵੇ। ਇਸ ਮਾਮਲੇ ਉੱਤੇ ਹਾਈਕੋਰਟ ਵਿੱਚ 7 ਅਗਸਤ ਨੂੰ ਦੁਬਾਰਾ ਸੁਣਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਹਾਈਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੈਂਲਜ ਕਰੇਗੀ ਤਾਂ ਅਸੀਂ ਸੁਪਰੀਮ ਕੋਰਟ ਵਿੱਚ ਵੀ ਕੇਸ ਲੜਾਂਗੇ। 

ਹਾਈਕੋਰਟ ਅੱਗੇ ਤਿੰਨ ਮੰਗਾਂ ਰੱਖੀਆਂ ਸਨ

ਵਕੀਲ ਵਾਸੂ ਰੰਜਨ ਵਾਡਲਿਆ ਨੇ ਕਿਹਾ ਕਿ ਸਾਡੇ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਅੱਗੇ ਤਿੰਨ ਮੰਗਾਂ ਰੱਖੀਆਂ ਗਈਆਂ। 

1ਆਮ ਲੋਕਾਂ ਲਈ ਰਸਤਾ ਖੋਲਿਆ ਜਾਵੇ

2 ਖਨੌਰੀ ਬਾਰਡਰ ਨੂੰ ਖੋਲਿਆ ਜਾਵੇ

3 ਸਰਕਾਰ ਦੇ ਵਧ ਰਹੇ ਖਰਚੇ ਨੂੰ ਰੋਕਿਆ ਜਾਵੇ

ਹਾਈਕੋਰਟ ਨੇ ਕਿਹਾ ਕਿ ਇਨ੍ਹਾਂ ਉੱਤੇ ਸੁਣਵਾਈ ਕੀਤੀ ਜਾਵੇਗੀ। ਇਸ ਮਾਮਲੇ ਉੱਤੇ 7 ਅਗਸਤ ਨੂੰ ਦੁਬਾਰਾ ਸੁਣਵਾਈ ਹੋਵੇਗੀ।

ਇਹ ਵੀ ਪੜ੍ਹੋ –  25 ਜੂਨ ਨੂੰ ‘ਸੰਵਿਧਾਨ ਕਤਲ ਦਿਵਸ’