India

ਕੋਵੀਸ਼ੀਲਡ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ, ਐਡਵੋਕੇਟ ਨੇ ਦਾਇਰ ਕੀਤੀ ਪਟੀਸ਼ਨ

Supreme Court

ਐਡਵੋਕੇਟ ਵਿਸ਼ਾਲ ਤਿਵਾੜੀ ਨੇ ਕੋਰੋਨਾ ਵੈਕਸੀਨ (Covishield) ਦੀ ਜਾਂਚ ਲਈ ਸੁਪਰੀਮ ਕੋਰਟ (Supreme Court)  ‘ਚ ਪਟੀਸ਼ਨ ਦਾਇਰ ਕੀਤੀ ਹੈ। ਇਸ ਵਿੱਚ ਕੋਵਿਸ਼ੀਲਡ ਦੇ ਮਾੜੇ ਪ੍ਰਭਾਵਾਂ ਦੀ ਜਾਂਚ ਲਈ ਇੱਕ ਮਾਹਰ ਪੈਨਲ ਬਣਾਉਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਟੀਕਾਕਰਨ ਤੋਂ ਬਾਅਦ ਕਿਸੇ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਭਰਪਾਈ ਲਈ ਕੋਈ ਵਿਵਸਥਾ ਬਣਾਈ ਜਾਵੇ।

ਦੱਸ ਦੇਈਏ ਕਿ ਭਾਰਤ ਵਿੱਚ ਪਹਿਲੀ ਕੋਰੋਨਾ ਵੈਕਸੀਨ ਕੋਵਿਸ਼ੀਲਡ ਹੈ। ਕੋਵਿਸ਼ੀਲਡ ਨੂੰ ਪੁਣੇ ਦੇ ਸੀਰਮ ਇੰਸਟੀਚਿਊਟ ਨੇ ਬਣਾਇਆ ਹੈ। ਕੋਵੀਸ਼ੀਲਡ ਫਾਰਮੂਲਾ ਬ੍ਰਿਟਿਸ਼ ਫਾਰਮਾ ਕੰਪਨੀ ਐਸਟਰਾਜੇਨੇਕਾ (AstraZeneca) ਤੋਂ ਲਿਆ ਗਿਆ ਹੈ।

ਐਸਟਰਾਜੇਨੇਕਾ ਨੇ ਹੁਣ ਬ੍ਰਿਟਿਸ਼ ਅਦਾਲਤ ਵਿੱਚ ਮੰਨਿਆ ਹੈ ਕਿ ਉਨ੍ਹਾਂ ਦੇ ਟੀਕੇ ਦੇ ਗੰਭੀਰ ਮਾੜੇ ਪ੍ਰਭਾਵ ਹਨ। ਉਨ੍ਹਾਂ ਮੰਨਿਆ ਕਿ ਕੁੱਝ ਮਾਮਲਿਆਂ ਵਿੱਚ ਥ੍ਰੋਮੋਬਸਿਸ ਥ੍ਰੋਮੋਸਾਈਟੋਪੇਨੀਆ ਸਿੰਡਰੋਮ ਯਾਨੀ ਟੀ.ਟੀ.ਐਸ ਦੇ ਕਾਰਨ ਸਰੀਰ ਵਿੱਚ ਖੂਨ ਜੰਮ ਜਾਂਦਾ ਹੈ ਅਤੇ ਪਲੇਟਲੈਟਸ ਦੀ ਗਿਣਤੀ ਘੱਟ ਜਾਂਦੀ ਹੈ।

ਇਹ ਵੀ ਪੜ੍ਹੋ –  ਹਿੰਦੀ ਟੀਵੀ ਸੀਰੀਅਲ ‘ਅਨੂਪਮਾ’ ਦੀ ਮੁਖ ਕਿਰਦਾਰ ਰੁਪਾਲੀ ਗਾਂਗੁਲੀ ਭਾਜਪਾ ‘ਚ ਹੋਈ ਸ਼ਾਮਲ