ਬਿਉਰੋ ਰਿਪੋਰਟ – MP ਅਤੇ ਅਦਾਕਾਰਾ ਕੰਗਨਾ ਰਣੌਤ (KANGNA RANAUT) ਦੀ ਫਿਲਮ ‘ਐਮਰਜੈਂਸੀ’ (FILM EMERGENCY) ‘ਤੇ ਬੈਨ ਲਗਾਉਣ ਦਾ ਮਾਮਲਾ ਹੁਣ ਪੰਜਾਬ ਹਰਿਆਣਾ ਹਾਈਕੋਰਟ (PUNJAB HARYANA HIGH COURT) ਪਹੁੰਚ ਗਿਆ ਹੈ। ਵਾਰਿਸ ਪੰਜਾਬ ਦੇ ਮੀਡੀਆ ਸਲਾਹਕਾਰ ਇਮਾਨ ਸਿੰਘ ਖਾਰਾ ਨੇ ਹਾਈਕੋਰਟ ਵਿੱਚ ਪਟੀਸ਼ਨ ਪਾ ਕੇ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ।
6 ਸਤੰਬਰ ਨੂੰ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਰਿਲੀਜ਼ ਹੋਣੀ ਹੈ। ਉਧਰ ਬਠਿੰਡਾ ਵਿੱਚ ਸਿਨੇਮਾ ਹਾਲ ਦੇ ਬਾਹਰ ਸਿੱਖ ਜਥੇਬੰਦੀਆਂ ਨੇ ਜੰਮ ਕੇ ਪ੍ਰਦਰਸ਼ਨ ਕੀਤਾ ਹੈ ਅਤੇ ਇਲਜ਼ਾਮ ਲਗਾਇਆ ਕਿ ਫਿਲਮ ਵਿੱਚ ਕੰਗਨਾ ਨੇ ਸਿੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਨੇ ਸੰਤ ਭਿੰਡਰਾਂਵਾਲਾ ਦੇ ਅਕਸ ਨੂੰ ਢਾਅ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰਾਂਗੇ। ਸਿੱਖ ਜਥੇਬੰਦੀਆਂ ਦੀ ਮੰਗ ਹੈ ਕਿ ਜਦੋਂ ਸੈਂਸਰ ਬੋਰਡ ਨੇ ਫਿਲਮ ‘ਕਰਤਾਰ ਸਿੰਘ ਸਰਾਭਾ’ ਅਤੇ ਦਲਜੀਤ ਦੀ ਫਿਲਮ ‘ਪੰਜਾਬ 95’ ਰਿਲੀਜ਼ ਨਹੀਂ ਹੋਣ ਦੇ ਰਹੀ ਹੈ ਤਾਂ ਆਖਿਰ ਐਮਰਜੈਂਸੀ ਫਿਲਮ ਨੂੰ ਕਿਵੇਂ ਰਿਲੀਜ਼ ਹੋਣ ਦਿੱਤਾ ਜਾ ਰਿਹਾ ਹੈ।
ਸੂਬੇ ਦੀ ਕਾਨੂੰਨੀ ਹਾਲਤ ਖਿਲਾਫ ਪ੍ਰਦਰਸ਼ਨ ਕਰ ਰਹੀ ਪੰਜਾਬ ਬੀਜੇਪੀ ਮਹਿਲਾ ਮੋਰਚੇ ਦੀ ਪ੍ਰਧਾਨ ਜੈਇੰਦਰ ਕੌਰ ਨੂੰ ਜਦੋਂ ਕੰਗਨਾ ਦੇ ਕਿਸਾਨਾਂ ਖਿਲਾਫ ਦਿੱਤੇ ਗਏ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਹ ਟਾਲ ਮਟੋਲ ਕਰਦੀ ਵਿਖਾਈ ਦਿੱਤੀ। ਜਦੋਂ ਮੀਡੀਆ ਨੇ ਜ਼ੋਰ ਦਿੱਤਾ ਤਾਂ ਉਨ੍ਹਾਂ ਕਿਹਾ ਕੰਗਨਾ ਦੀ ਆਪਣੀ ਵਿਚਾਰਧਾਰਾ ਹੈ, ਸਾਡੀ ਪਾਰਟੀ ਉਨ੍ਹਾਂ ਦੇ ਨਾਲ ਡੀਲ ਕਰ ਰਹੀ ਹੈ।
ਹਾਲਾਂਕਿ ਕੰਗਨਾ ਦੇ ਬਿਆਨ ਤੋਂ ਬੀਜੇਪੀ ਨੇ ਪਲਾ ਝਾੜ ਲਿਆ ਹੈ ਅਤੇ ਪਾਰਟੀ ਲਾਈਨ ਤੋਂ ਵੱਖ ਹੋ ਕੇ ਬਿਆਨ ਨਾ ਦੇਣ ਦੀ ਨਸੀਹਤ ਵੀ ਦਿੱਤੀ ਹੈ ਪਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਮੰਗ ਕੀਤਾ ਹੈ ਕਿ ਕੰਗਨਾ ਆਪਣੇ ਬਿਆਨ ‘ਤੇ ਆਪ ਮੁਆਫ਼ੀ ਮੰਗਣ। ਉਨ੍ਹਾਂ ਨੇ ਮੰਗ ਕੀਤੀ ਕਿ ਬੀਜੇਪੀ ਨੂੰ ਕੰਗਨਾ ਖਿਲਾਫ ਅਨੁਸ਼ਾਸਨਿਕ ਕਾਰਵਾਈ ਕਰਨੀ ਚਾਹੀਦੀ ਹੈ। ਹੁਣ ਜਦੋਂ ਬੀਜੇਪੀ ਨੇ ਕੰਗਨਾ ਦੇ ਬਿਆਨ ਨੂੰ ਗਲਤ ਦੱਸ ਹੀ ਦਿੱਤਾ ਹੈ ਤਾਂ ਕੰਗਨਾ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਆਪਣੇ ਬਿਆਨ ਦੇ ਲਈ ਮੁਆਫ਼ੀ ਮੰਗਣ।
ਉਧਰ ਹਿਮਾਚਲ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਵਿੱਚ ਵੀ ਕੰਗਨਾ ਰਣੌਤ ਵੱਲੋਂ ਕਿਸਾਨਾਂ ‘ਤੇ ਦਿੱਤੇ ਗਏ ਬਿਆਨ ਦਾ ਮਾਮਲਾ ਗੂੰਜਿਆ। ਸੰਸਦੀ ਮੰਤਰੀ ਹਰਸ਼ ਵਰਧਨ ਚੌਹਾਨ ਨੇ ਕਿਹਾ ਕੰਗਨਾ ਨੇ ਕਿਸਾਨਾਂ ਅਤੇ ਬਾਗਵਾਨਾ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੇ ਸਦਨ ਵਿੱਚ ਚਰਚਾ ਦੀ ਮੰਗ ਕਰਦੇ ਹੋਏ ਨਿੰਦਾ ਪਸਤਾਵ ਲਿਆਉਣ ਲਈ ਵੋਟਿੰਗ ਦੀ ਮੰਗ ਵੀ ਕੀਤੀ। ਹਰਸ਼ ਵਰਧਨ ਚੌਹਾਨ ਨੇ ਕਿਾਹ ਕੰਗਨਾ ਕਹਿੰਦੀ ਹੈ ਕਿ ਅਮਰੀਕਾ ਅਤੇ ਚੀਨ ਦੇਸ਼ ਵਿੱਚ ਤਣਾਅ ਪੈਦਾ ਕਰ ਰਹੇ ਹਨ ਯਾਨੀ ਕੇਂਦਰ ਸਰਕਾਰ ਦੀ ਵਿਦੇਸ਼ ਨੀਤੀ ਇੰਨੀ ਕਮਜ਼ੋਰ ਹੋ ਗਈ ਹੈ ਕਿ ਹੁਣ ਚੀਨ ਅਤੇ ਅਮਰੀਕਾ ਸਾਡੇ ਦੇਸ਼ ਵਿੱਚ ਅਜਿਹੀ ਹਰਕਤ ਕਰ ਸਕੇ।
ਠਿਯੋਗ ਤੋਂ ਬਿਆਨ ਕੁਲਦੀਪ ਸਿੰਘ ਰਾਠੌਰ ਨੇ ਕਿਹਾ ਕੰਗਨਾ ਦਾ ਬਿਆਨ ਕਿਸਾਨ ਵਿਰੋਧੀ ਹੈ ਉਹ ਹਮੇਸ਼ਾ ਉਲਟਾ ਬਿਆਨ ਦਿੰਦੀ ਹੈ। ਜਵਾਬ ਵਿੱਚ ਆਗੂ ਵਿਰੋਧੀ ਧਿਰ ਅਤੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਜਿਹੜਾ ਇਸ ਸਦਨ ਦਾ ਮੈਂਬਰ ਨਹੀਂ ਉਸ ‘ਤੇ ਚਰਚਾ ਨਹੀਂ ਹੋ ਸਕਦੀ ਹੈ। ਕੰਗਨਾ ਦੇ ਬਿਆਨ ਤੋਂ ਬੀਜੇਪੀ ਨੇ ਕਿਨਾਰਾ ਕਰ ਲਿਆ ਹੈ। ਉਧਰ ਸਪੀਕਰ ਨੇ ਕਿਹਾ ਕਿਉਂਕਿ ਬੀਜੇਪੀ ਹਾਈਕਮਾਨ ਕੰਗਨਾ ਦੇ ਬਿਆਨ ਤੋਂ ਪੱਲਾ ਝਾੜ ਚੁੱਕੀ ਹੈ ਇਸ ਲਈ ਵੋਟ ਦੀ ਜ਼ਰੂਰਤ ਨਹੀਂ ਹੈ