Punjab

ਜਰਮਨੀ ਤੋਂ ਲਿਆਂਦਾ ਪਾਲਤੂ ਬਿੱਲਾ ਗੁਆਚਿਆ! ਪਰਿਵਾਰ ਨੇ ਕਰਵਾਈ ਅਨਾਊਂਸਮੈਂਟ

ਬਿਉਰੋ ਰਿਪੋਰਟ – ਫਾਜ਼ਿਲਕਾ (Fazilka) ‘ਚ ਜਰਮਨੀ ਤੋਂ ਲਿਆਂਦਾ ਇੱਕ ਪਾਲਤੂ ਬਿੱਲਾ ਗੁਆਚ ਗਿਆ ਅਤੇ ਪਰਿਵਾਰ ਨੇ ਸਾਰੇ ਸ਼ਹਿਰ ‘ਚ ਅਨਾਊਂਸਮੈਂਟ ਕਰਵਾ ਦਿੱਤੀ ਹੈ, ਜਿਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦਰਅਸਲ ਪਰਿਵਾਰਕ ਮੈਂਬਰਾਂ ਦਾ ਬਿੱਲੇ ਨਾਲ ਬਹੁਤ ਪਿਆਰ ਹੈ ਅਤੇ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਉਹ ਬਿੱਲੇ ਨੂੰ ਆਪਣੇ ਪਰਿਵਾਰ ਦਾ ਜੀਅ ਮੰਨਦੇ ਹਨ ਅਤੇ ਸਾਰਾ ਪਰਿਵਾਰ ਹੀ ਉਸ ਦੀ ਭਾਲ ਵਿਚ ਲੱਗਿਆ ਹੋਇਆ ਹੈ। ਬਿੱਲੇ ਦੇ ਮਾਲਕ ਵੱਲੋਂ ਸ਼ਹਿਰ ਭਰ ਵਿਚ ਇਸ ਦੀ ਅਨਾਊਂਸਮੈਂਟ ਕਰਵਾ ਕੇ ਇਨਾਮ ਦੇਣ ਦਾ ਵੀ ਵਾਅਦਾ ਕੀਤਾ ਹੈ। ਜਾਣਕਾਰੀ ਮੁਤਾਬਕ ਤਕਰੀਬਨ ਢਾਈ ਸਾਲ ਪਹਿਲਾਂ ਜਰਮਨੀ ਤੋਂ ਉਕਤ ਬਿੱਲਾ ਫਾਜ਼ਿਲਕਾ ਲਿਆਂਦਾ ਗਿਆ ਸੀ। ਜਿਸ ਦਾ ਨਾਂ ਸਕਾਚ ਰੱਖਿਆ ਗਿਆ। ਪਰਿਵਾਰ ਵੱਲੋਂ ਬਿੱਲੇ ਨੂੰ ਖ਼ਾਸ ਸਹੂਲਤਾਂ ਦਿੱਤੀਆਂ ਜਾ ਰਹੀਆਂ ਸੀ ਅਤੇ ਬਿੱਲੇ ਨੂੰ ਬਾਹਰ ਦਾ ਮੌਸਮ ਸੂਟ ਨਹੀਂ ਕਰਦਾ ਅਤੇ ਸਰਦੀਆਂ ‘ਚ ਹੀਟਰ ਵਾਲੇ ਕਮਰੇ ‘ਚ ਰੱਖਿਆ ਜਾਂਦਾ ਸੀ।

ਇਹ ਵੀ ਪੜ੍ਹੋ – ਕਾਂਗਰਸ ਦੇ ਪੋਸਟਰ ‘ਤੇ ਵਧਿਆ ਵਿਵਾਦ! ਭਾਜਪਾ ਨੇ ਕਾਂਗਰਸ ਨੂੰ ਦੱਸਿਆ ਦੂਜੀ ਮੁਸਲਿਮ ਲੀਗ