Punjab

ਪਠਾਨਕੋਟ ‘ਚ ਪਾਕਿਸਤਾਨ ਜਿੰਦਾਬਾਦ ਦੇ ਸੁੱਟੇ ਪੋਸਟਰ ਮਾਮਲੇ ਦੀ ਪੁਲਿਸ ਨੇ ਸੁਲਝਾਈ ਗੁੱਥੀ, ਵਜਾ ਸੁਣ ਹੋ ਜਾਵੋਗੇ ਹੈਰਾਨ

ਬੀਤੇ ਦਿਨੀਂ ਪਠਾਨਕੋਟ (Pathankot)  ਦੇ ਇੱਕ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਾਕਿਸਤਾਨ ਜ਼ਿੰਦਾਬਾਦ ਦੇ ਲਿਖੇ ਹੋਏ ਪਰਚੇ ਮਿਲੇ ਸਨ, ਜਿਸ ਦੇ ਚੱਲਦਿਆਂ ਜ਼ਿਲ੍ਹਾ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ 24 ਘੰਟਿਆਂ ਦੇ ਅੰਦਰ-ਅੰਦਰ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੱਸ ਦੇਈਏ ਕਿ ਸਾਜ਼ਿਸ਼ਕਰਤਾ ਵੱਲੋਂ ਸੁੱਟੇ ਧਮਕੀ ਭਰੇ ਪੱਤਰ ਵਿੱਚ ਪਠਾਨਕੋਟ ਦੇ ਸਕੂਲਾਂ ਅਤੇ ਸਰਕਾਰੀ ਦਫਤਰਾਂ ਨੂੰ ਉਡਾਉਣ ਦੀ ਗੱਲ ਲਿਖੀ ਗਈ ਸੀ। ਇਹ ਵੀ ਲਿਖਿਆ ਗਿਆ ਸੀ ਕਿ 100 ਵਿਅਕਤੀ ਭਾਰਤ ਵਿਚ ਦਾਖਲ ਹੋ ਚੁੱਕੇ ਹਨ, ਜਦੋਂ ਕਿ 30 ਅੱਤਵਾਦੀ ਪਠਾਨਕੋਟ ਵਿਚ ਹਨ। ਇਹ ਪੱਤਰ ਹਿੰਦੀ ਭਾਸ਼ਾ ਵਿੱਚ ਲਿਖਿਆ ਗਿਆ ਸੀ, ਜਿਸ ਦੇ ਅੰਤ ਵਿੱਚ ਪਾਕਿਸਤਾਨ ਜ਼ਿੰਦਾਬਾਦ ਲਿਖਿਆ ਹੋਇਆ ਸੀ। ਜਿਸ ਕਾਰਨ ਪੁਲਿਸ ਪ੍ਰਸ਼ਾਸਨ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਇਸ ਸਾਜ਼ਿਸ਼ਕਰਤਾ ਨੂੰ ਕਾਬੂ ਕਰ ਲਿਆ।

ਮੁਲਜ਼ਮਾਂ ਦੇ ਮਨਸੂਬਿਆਂ ਬਾਰੇ ਦੱਸਦਿਆਂ ਐਸਐਸਪੀ ਨੇ ਦੱਸਿਆ ਕਿ ਸਾਜ਼ਿਸ਼ਕਰਤਾ ਦੀ ਦੁਕਾਨ ਦੇ ਬਾਹਰ ਇੱਕ ਕਾਰ ਕਾਫੀ ਸਮੇਂ ਤੋਂ ਖੜ੍ਹੀ ਸੀ, ਜਿਸ ਨੂੰ ਹਟਾਉਣ ਲਈ ਮੁਲਜ਼ਮਾਂ ਨੇ ਇਹ ਸਾਰੀ ਸਾਜ਼ਿਸ਼ ਰਚੀ ਸੀ। ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੇ ਖੁਦ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਸ ਇਸ ਮਾਮਲੇ ਨੂੰ ਸੁਲਝਾਉਣ ਲਈ ਵਿਸ਼ੇਸ਼ ਤੌਰ ‘ਤੇ ਜੁਟ ਗਈ। ਮੁਲਜ਼ਮ ਦੀ ਪਛਾਣ ਨਿਤਿਨ ਮਹਾਜਨ ਵਾਸੀ ਬਾਲਾਜੀ ਨਗਰ ਢਾਕੀ ਰੋਡ ਪਠਾਨਕੋਟ ਵਜੋਂ ਹੋਈ ਹੈ।

ਇਹ ਵੀ ਪੜ੍ਹੋ –   ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਇਸ ਹਿੰਦੂ ਲੀਡਰ ਦੀ ਪਤਨੀ ਨੇ ਕੀਤੀ ਮੁਲਾਕਾਤ, ਕੀਤੀ ਵੱਡੀ ਮੰਗ