ਬਿਉਰੋ ਰਿਪੋਰਟ – ਆਈਫੋਨ 16 ਪ੍ਰੋ ਮਾਡਲ (Iphone 16 pro Model) ਨੂੰ ਲਾਂਚ ਹੋਏ ਨੂੰ ਹਾਲੇ ਕੁੱਝ ਹੀ ਦਿਨ ਹੋਏ ਹਨ ਪਰ ਇਸ ਨੂੰ ਖਰੀਦਣ ਵਾਲੇ ਲੋਕਾਂ ਨੂੰ ਹੁਣ ਪਰੇਸ਼ਾਨੀ ਆ ਰਹੀ ਹੈ। ਖਰੀਦਣ ਵਾਲੇ ਲੋਕ ਡਿਵਾਈਸ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਰਹੇ ਹਨ। ਦੱਸ ਦੇਈਏ ਕਿ ਇਹ ਸਮੱਸਿਆ ਸਕਰੀਨ ਦੇ ਨਾਲ ਸਬੰਧਿਤ ਹੈ। ਜਾਣਕਾਰੀ ਮੁਤਾਬਕ ਉੱਪਭੋਗਤਾਵਾਂ ਨੇ ਟੱਚ ਰਿਸਪਾਂਸ ਵਿਚ ਦੇਰੀ ਦੀ ਸਮੱਸਿਆ ਦੀ ਸ਼ਿਕਾਇਤ ਕੀਤੀ ਹੈ। ਇਸ ਦੇ ਨਾਲ ਸਕਰੀਨ ਉੱਤੇ ਕੁਝ ਐਪਾਂ ਨੂੰ ਰਜਿਸਟਰਡ ਨਹੀਂ ਕਰ ਰਿਹਾ। ਇਹ ਫੋਨ 120Hz ਪ੍ਰੋਮੋਸ਼ਨ ਡਿਸਪਲੇਅ ਦੀ ਵਿਸ਼ੇਸ਼ਤਾ ਰੱਖਦਾ ਹੈ ਜਿਸ ਕਾਰਨ ਇਹ ਸਮੱਸਿਆ 16 ਪ੍ਰੋ ਮੈਕਸ ਤੱਕ ਹੀ ਸੀਮਤ ਜਾਪਦੀ ਹੈ।
ਦੱਸ ਦੇਈਏ ਕਿ ਐਪਲ ਵੱਲੋਂ ਨਵੇਂ ਲਾਂਚ ਕੀਤੇ ਆਈਫੋਨ 16 ਸੀਰੀਜ਼ ਦੇ ਨਾਲ-ਨਾਲ ਹੋਰ iOS 18 ਅਪਡੇਟ ਨੂੰ ਰੋਲ ਆਊਟ ਕੀਤਾ ਹੈ। ਯੂਜ਼ਰਸ ਵੱਲੋਂ ਸਕਰੀਨ ਦੀ ਸਮੱਸਿਆ ਨੂੰ ਲੈ ਸਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਪਰ ਕੰਪਨੀ ਨੂੰ ਅਜੇ ਤੱਕ ਇਸ ਬਾਰੇ ਕਈ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ – ਬੀਜੇਪੀ ਦੇ ਕਰੀਬੀ ਰਹੇ ZEE ਦੇ ਮਾਲਿਕ ਬਗਾਵਤ ‘ਤੇ ਉਤਰੇ! ਹਰਿਆਣਾ ‘ਚ ਕਾਂਗਰਸ ਦੇ ਹੱਕ ‘ਚ ਪ੍ਰਚਾਰ!