ਆਪ ਦੇ ਰਾਜ ਸਭਾ ਸਾਂਸਦ ਸੰਜੇ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਸ ਵਾਰ ਦੇ ਨਤੀਜੇ ਕਈ ਸੰਦੇਸ਼ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਸਭ ਤੋਂ ਵੱਡਾ ਸੰਦੇਸ਼ ਦਿੱਤਾ ਹੈ ਕਿ ਲੋਕ ਇਸ ਸਰਕਾਰ ਤੋਂ ਪਰੇਸ਼ਾਨ ਹਨ, ਲੋਕ ਇਸ ਸਰਕਾਰ ਨੂੰ ਹਟਾਉਣਾ ਚਾਹੁੰਦੇ ਹਨ। ਲੋਕ ਮਹਿੰਗਾਈ, ਬੇਰੁਜਗਾਰੀ ਅਤੇ ਤਾਨਾਸ਼ਾਹੀ ਸਮੇਤ ਕਈ ਮੁੱਦਿਆਂ ਕਾਰਨ ਸਰਕਾਰ ਤੋਂ ਦੁੱਖੀ ਸਨ। ਸੰਜੇ ਸਿੰਘ ਨੇ ਕਿਹਾ ਕਿ ਇਸ ਸਰਕਾਰ ਵੱਲੋਂ ਵੱਖ-ਵੱਖ ਏਜੰਸਿਆਂ ਨੂੰ ਵਰਤ ਕੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਹੈ। ਉਨ੍ਹਾ ਕਿਹਾ ਕਿ ਲੋਕ ਹੁਣ ਨਹੀਂ ਚਾਹੁੰਦੇ ਕਿ ਦੇਸ਼ ਵਿੱਚ ਭਾਜਪਾ ਦੀ ਸਰਕਾਰ ਬਣੇ।
India
Lok Sabha Election 2024
ਲੋਕ ਮਹਿੰਗਾਈ, ਬੇਰੁਜਗਾਰੀ ਅਤੇ ਤਾਨਾਸ਼ਾਹੀ ਸਮੇਤ ਕਈ ਮੁੱਦਿਆਂ ਕਾਰਨ ਸਰਕਾਰ ਤੋਂ ਦੁੱਖੀ ਸਨ : ਸੰਜੇ ਸਿੰਘ
- June 4, 2024
