India Punjab

ਲਾਲ ਕਿਲ੍ਹੇ ‘ਤੇ ਜਾਣ ਵਾਲੇ ਲੋਕ ਸਰਕਾਰ ਨੂੰ ਸਿੱਖਾਂ ਦੀ ਕਾਤਲ ਕਰਨਾ ਚਾਹੁੰਦੇ ਸੀ ਸਾਬਿਤ – ਗਰੇਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਦਿੱਲੀ ਪੁਲਿਸ ਵੱਲੋਂ ਚਾਰਜਸ਼ੀਟ ਵਿੱਚ ਕੀਤੇ ਗਏ ਖੁਲਾਸੇ ਬਾਰੇ ਬੋਲਦਿਆਂ ਕਿਹਾ ਕਿ ‘ਕਿਸਾਨ ਜਥੇਬੰਦੀਆਂ ਦੀ ਲਾਲ ਕਿਲ੍ਹੇ ‘ਤੇ ਕਬਜ਼ਾ ਕਰਨ ਦਾ ਕੋਈ ਇਰਾਦਾ ਨਹੀਂ ਸੀ ਪਰ ਇੱਕ ਰਾਤ ਪਹਿਲਾਂ ਸਿੰਘੂ ਬਾਰਡਰ ਦੀ ਸਟੇਜ ‘ਤੇ ਕੁੱਝ ਲੋਕ ਇਕੱਠੇ ਹੋਏ, ਜਿਸ ਬਾਰੇ ਇਨ੍ਹਾਂ ਨੂੰ ਵੀ ਪਤਾ ਸੀ ਕਿ ਉਹ ਕਿਹੜੇ ਲੋਕ ਸਨ। ਉਨ੍ਹਾਂ ਵਿੱਚ ਇੱਕ-ਦੋ ਕਿਸਾਨ ਲੀਡਰ ਵੀ ਸਨ। ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਸਿੱਧਾ ਲਾਲ ਕਿਲ੍ਹੇ ‘ਤੇ ਜਾਵਾਂਗੇ। ਸਟੇਜ ਤੋਂ ਇਹ ਬੋਲਿਆ ਗਿਆ ਸੀ, ਇਸਦੀ ਰਿਕਾਰਡਿੰਗ ਵੀ ਹੈ’।

ਗਰੇਵਾਲ ਨੇ ਕਿਹਾ ਕਿ ‘ਕਿਸਾਨ ਲੀਡਰ ਰਾਜੇਵਾਲ ਦਾ ਇਸ ਤਰ੍ਹਾਂ ਦਾ ਕੋਈ ਇਰਾਦਾ ਨਹੀਂ ਸੀ, ਉਨ੍ਹਾਂ ਨੇ ਤਾਂ ਕਿਹਾ ਸੀ ਕਿ ਅੰਦੋਲਨ ਨੂੰ ਹਿੰਸਕ ਨਾ ਬਣਾਇਆ ਜਾਵੇ। ਇਸ ਲਈ ਸਾਰਿਆਂ ਦੇ ਇਰਾਦੇ ਗਲਤ ਵੀ ਨਹੀਂ ਸਨ ਅਤੇ ਕਈਆਂ ਦੇ ਸਹੀ ਵੀ ਨਹੀਂ ਸਨ। ਲਾਲ ਕਿਲ੍ਹੇ ‘ਤੇ ਜਾਣ ਵਾਲੇ ਲੋਕ ਸਰਕਾਰ ਨੂੰ ਸਿੱਖਾਂ ਦੀ ਕਾਤਲ ਸਾਬਿਤ ਕਰਨਾ ਚਾਹੁੰਦੇ ਸਨ। ਕਿਸਾਨਾਂ ਨੇ ਪੰਜਾਬ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਹੈ, ਇਹ ਸ਼ਾਂਤਮਈ ਅੰਦੋਲਨ ਦਾ ਮਾਹੌਲ ਨਹੀਂ ਹੁੰਦਾ। ਜਿਵੇਂ ਪੰਜਾਬ ਦੇ ਅੰਦਰ ਸਾਡੇ ਵਰਕਰਾਂ ‘ਤੇ ਬਹੁਤ ਜ਼ੁਲਨ ਹੋ ਰਿਹਾ ਹੈ, ਸਾਡੇ ਵਿਧਾਇਕਾਂ, ਲੀਡਰਾਂ ‘ਤੇ ਹਮਲੇ ਹੋ ਰਹੇ ਹਨ। ਕਿਸਾਨਾਂ ਨੂੰ ਆਪਣਾ ਅੰਦੋਲਨ ਖਤਮ ਕਰਨਾ ਚਾਹੀਦਾ ਹੈ’।