India

ਮੰਤਰੀ ਸਾਹਿਬ ਨੇ ਕੀਤੀ ਕਮਾਲ, ਮੂੰਹ ‘ਤੇ ਪਾਉਣ ਵਾਲੀ ਚੀਜ਼ ਟੰਗ ਲਈ ਅੰਗੂਠੇ ਨਾਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੇਂਦਰ ਸਰਕਾਰ ਲੋਕਾਂ ਨੂੰ ਕੋਰੋਨਾ ਨਿਯਮਾਂ ਦਾ ਸਹੀ ਤਰੀਕੇ ਨਾਲ ਪਾਲਣ ਕਰਨ ਦੀਆਂ ਸਮੇਂ-ਸਮੇਂ ਉੱਤੇ ਹਦਾਇਤਾਂ ਜਾਰੀ ਕਰਦੀ ਰਹਿੰਦੀ ਹੈ, ਪਰ ਕੇਂਦਰ ਦੀ ਭਾਜਪਾ ਸਰਕਾਰ ਦੇ ਆਪਣੇ ਹੀ ਕਈ ਮੰਤਰੀ ਹਦਾਇਤਾਂ ਦਾ ਠੀਕ ਪਾਲਣ ਕਰਦੇ ਨਜਰ ਨਹੀਂ ਆਉਂਦੇ।

ਇਨ੍ਹਾਂ ਦਿਨਾਂ ਵਿਚ ਉੱਤਰਾਖੰਡ ਦੀ ਭਾਜਪਾ ਸਰਕਾਰ ਵਿਚ ਮੰਤਰੀ ਸਵਾਮੀ ਯਤੀਸ਼ਵਰਾਨੰਦ ਆਪਣੀ ਇਕ ਫੋਟੋ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।ਇਕ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ, ਜਿਸ ਵਿਚ ਉਨ੍ਹਾਂ ਨੇ ਮਾਸਕ ਨੂੰ ਮੂੰਹ ‘ਤੇ ਪਾਉਣ ਦੀ ਬਜਾਏ ਆਪਣੇ ਪੈਰ ਦੇ ਅੰਗੂਠੇ ‘ਤੇ ਟੰਗਿਆ ਹੋਇਆ ਹੈ। ਹਾਲਾਂਕਿ ਇਹ ਤਸਵੀਰ ਕਦੋਂ ਦੀ ਹੈ, ਇਹ ਨਹੀਂ ਪਤਾ ਲੱਗਿਆ ਹੈ, ਪਰ ਲੋਕ ਜਰੂਰ ਮੰਤਰੀ ਸਾਹਿਬ ਨੂੰ ਨਸੀਹਤਾਂ ਦੇ ਰਹੇ ਹਨ।ਉਪਰੋਂ ਹੈਰਾਨੀ ਦੀ ਗੱਲ ਹੈ ਕਿ ਇਸ ਇਸ ਤਸਵੀਰ ਵਿਚ ਪੰਜ ਲੋਕ ਦਿਖਾਈ ਦੇ ਰਹੇ ਹਨ ਤੇ ਕਿਸੇ ਨੇ ਵੀ ਚਿਹਰਾ ਉੱਤੇ ਮਾਸਕ ਨਹੀਂ ਪਾਇਆ ਹੋਇਆ ਹੈ।

ਤਸਵੀਰ ਵਾਇਰਲ ਹੋਣ ਮਗਰੋਂ ਵਿਰੋਧੀ ਧਿਰ ਦੇ ਲੀਡਰ ਵੀ ਮੰਤਰੀ ਸਾਹਿਬ ਦੀ ਕਲਾਸ ਲਾ ਰਹੇ ਹਨ।ਸੂਬਾ ਕਾਂਗਰਸ ਦੀ ਬੁਲਾਰੇ ਗਰਿਮਾ ਦਸੌਨੀ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਕੋਵਿਡ ਦੀ ਲਾਗ ਕਾਰਨ ਦੇਸ਼ ਦੇ ਲੱਖਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਤਦ ਰਾਜ ਸਰਕਾਰ ਦੇ ਮੰਤਰੀ ਯਤੀਸ਼ਵਰਾਨੰਦ ਨੇ ਆਪਣੇ ਅੰਗੂਠੇ ਨਾਲ ਮਾਸਕ ਟੰਗ ਕੇ ਕੀ ਸੁਨੇਹਾ ਦਿੱਤਾ ਹੈ।ਇੱਥੇ ਇਹ ਵੀ ਬੜਾ ਹੈਰਾਨ ਕਰਨ ਵਾਲਾ ਮਾਮਲਾ ਹੈ ਕਿ ਲੰਘੇ ਅਪ੍ਰੈਲ ਮਹੀਨੇ ਵਿੱਚ, ਯਤੀਸ਼ਵਰਾਨੰਦ ਨੇ ਖੁਦ ਫੇਸਬੁਕ ਤੇ ਇੱਕ ਵੀਡੀਓ ਅਪੀਲ ਜਾਰੀ ਕੀਤੀ ਸੀ ਜਿਸ ਵਿੱਚ ਉਹ ਸਾਰੇ ਲੋਕਾਂ ਨੂੰ ਮਾਸਕ ਪਹਿਨਣ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦੇ ਰਹੇ ਹਨ।

ਟਵਿੱਟਰ’ ਤੇ ਲੋਕਾਂ ਨੇ ਯਤੀਸ਼ਵਰਾਨੰਦ ਦੀ ਕਲਾਸ ਤਾਂ ਲਾਈ ਹੀ ਹੈ, ਨਾਲ ਹੀ ਤਗੜਾ ਮਜ਼ਾਕ ਵੀ ਉਡਾਇਆ ਹੈ।ਲੋਕ ਕਹਿ ਰਹੇ ਹਨ ਕਿ ਇਹੀ ਕਾਰਨ ਹੈ ਕਿ ਭਾਰਤ ਵਿਚ ਕੋਵਿਡ ਮੌਤ ਦਰ ਉੱਚ ਹੈ, ਵੇਖੋ ਮੰਤਰੀ ਕਿਸ ਤਰ੍ਹਾਂ ਕੋਰੋਨਾ ਨਾਲ ਜੁੜੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ।’

ਇਕ ਹੋਰ ਸੱਜਣ ਅਲੋਚਨਾ ਕਰ ਰਹੇ ਹਨ ਕਿ ਯਤੀਸ਼ਵਰਾਨੰਦ ਨੇ ਡੈਲਟਾ ਰੂਪ ਅਤੇ ਤੀਜੀ ਲਹਿਰ ਨਾਲ ਨਜਿੱਠਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਦਿਖਾਇਆ ਹੈ।

ਕਿਸੇ ਨੇ ਵਿਅੰਗ ਕੀਤਾ ਹੈ ਕਿ ਕੀ ਉਤਰਾਖੰਡ ਪੁਲਿਸ ਆਮ ਲੋਕਾਂ ਨੂੰ ਮਾਸਕ ਨਾ ਪਹਿਨਣ ‘ਤੇ ਰਿਹਾਅ ਕਰੇਗੀ, ਜੇ ਉਹ ਇਸ ਤਸਵੀਰ ਨੂੰ ਦੇਖਦੇ ਹਨ! ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਰਾਜਨੇਤਾ ਨੂੰ ਕੋਵਿਡ 19 ਪ੍ਰੋਟੋਕੋਲ ਨੂੰ ਤੋੜਦੇ ਹੋਏ ਦੇਖਿਆ ਗਿਆ ਹੋਵੇ। ਹਾਲ ਹੀ ਵਿੱਚ, ਤੇਲੰਗਾਨਾ ਦੇ ਮੰਤਰੀ ਤਲਸਾਨੀ ਸ੍ਰੀਨਿਵਾਸ ਯਾਦਵ ਨੂੰ ਬਿਨਾ ਕਿਸੇ ਮਾਸਕ ਦੇ ਵੇਖਿਆ ਗਿਆ ਜਦੋਂ ਉਹ ਗੋਲਕੌਂਡਾ ਵਿੱਚ ਦੇਵੀ ਜਗਦੰਬੀਕਾ ਮੰਦਰ ਵਿੱਚ ਪੂਜਾ ਕਰਨ ਲਈ ਪਹੁੰਚੇ ਸਨ। ਇੰਨਾ ਹੀ ਨਹੀਂ, ਸਮਾਜਿਕ ਦੂਰੀਆਂ ਦੇ ਨਿਯਮ ਵੀ ਹਰ ਜਗ੍ਹਾ ਉੱਡ ਰਹੇ ਹਨ। ਉਤਰਾਖੰਡ ਵਿਚ ਹੀ, ਹਾਈ ਕੋਰਟ ਨੇ ਸੈਲਾਨੀਆਂ ਦੀ ਭਾਰੀ ਭੀੜ ਕਾਰਨ ਟੁੱਟੇ ਕੋਵਿਡ ਪਰੋਟੋਕਾਲਾਂ ਦਾ ਨੋਟਿਸ ਲਿਆ ਸੀ।