‘ਦ ਖ਼ਾਲਸ ਬਿਊਰੋ : ਕਿਸਾਨ-ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕਨਵੀਨਰ ਸਰਵਣ ਸਿੰਘ ਪੰਧੇਰ ਨੇ ਇੱਕ ਵੀਡੀਓ ਵਿੱਚ ਲੋਕਾਂ ਨੂੰ ਆਪਣੀਆਂ ਮੰਗਾ ਮਨਵਾਉਣ ਲਈ ਅਤੇ ਪੰਜਾਬ ਦੇ ਸਹੀ ਭਵਿੱਖ ਲਈ ਸਰਕਾਰਾਂ ਦੇ ਖਿ ਲਾਫ਼ ਲਾਮ ਬੰਦ ਹੋਣ ਦਾ ਸੁਨੇਹਾ ਦਿਤਾ।
ਉਹਨਾਂ ਹੋਰ ਕਿਹਾ ਕਿ ਦੇਸ਼ ਵਿੱਚ ਚੋਣਾਂ ਦਾ ਮੌਸਮ ਚੱਲ ਰਿਹਾ ਹੈ ਤੇ ਸਾਰੀਆਂ ਪਾਰਟੀਆਂ ਦਾ ਲੋਕਾਂ ਨੂੰ ਭਰ ਮਾਉਣ ਲਈ ਜ਼ੋਰ ਲਗਾ ਹੋਇਆ ਹੈ
ਪਰ ਹੁਣ ਇਹ ਕਿਸਾਨੀ ਅੰਦੋ ਲਨ ਦਾ ਅਸਰ ਹੈ ਕਿ ਲੋਕਾਂ ਅੱਗੇ ਇਹਨਾਂ ਦੀ ਅਸਲੀਅਤ ਆ ਚੁੱਕੀ ਹੈ ਤੇ ਲੋਕ ਪਾਰਟੀਆਂ ਨੂੰ ਮੂੰਹ ਨਹੀਂ ਲਾ ਰਹੇ।
ਮੀਡੀਆ ਦੀ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਜਿਆਦਾਤਰ ਮੀਡੀਆ ਦੀ ਨਕਾਰਾਤਮਕ ਭੂਮਿਕਾ ਰਹੀ ਹੈ ਤੇ ਇਹਨਾਂ ਦੀ ਹਮੇਸ਼ਾ ਕੌਸ਼ਸ਼ ਰਹੀ ਹੈ ਕਿ ਲੋਕਾਂ ਦੀ ਸੱਮਸਿਆਵਾਂ ਦਾ ਹੱਲ ਕਰਨ ‘ਚ ਸਾਥ ਦੇਣ ਦੀ ਬਜਾਇ ਉਹਨਾਂ ਦਾ ਧਿਆਨ ਹੋਰ ਪਾਸੇ ਪਾਇਆ ਜਾਵੇ।
ਵੋਟਾਂ ਨੇੜੇ ਸਰਕਾਰਾਂ ਵੱਲੋਂ ਆਪਣੇ ਮਨੋਰਥ ਲਈ ਨੋਜਵਾਨਾਂ ਨੂੰ ਨ ਸ਼ਿਆਂ ਦੇ ਲੜ ਲਾਇਆ ਜਾਂਦਾ ਹੈ। ਕੁਝ ਲੋਕਾਂ ਲਈ ਰਾਜਨੀਤੀ ਇਕ ਵਪਾਰ ਹੈ ਕਿਉਂਕਿ ਰਾਜਨੀਤੀ ਵਿੱਚ ਆਉਂਦਿਆਂ ਹੀ ਉਸ ਦੀ ਆਰਥਿਕ ਹਾਲਾਤ ਸੁਧਰ ਜਾਂਦੇ ਹਨ। ਅਸੀਂ ਸਭ ਨੇ ਦੇਖਿਆ ਹੈ ਕਿ ਕਰੋਨਾ ਕਾਲ ਦੌਰਾਨ ਕਾਰਪੋਰੇਟਾਂ ਦੀਆਂ ਆਮਦਨ ਦੁਗਣੀ ਹੋਈ ਹੈ ਪਰ ਆਮ ਜਨਤਾ ਬੇਹਾਲ ਹੋਈ ਪਈ ਹੈ।
ਕਿਸੇ ਵੀ ਲੀਡਰ ਦੀ ਹਿਮੰਤ ਨਹੀਂ ਕਿ ਸਵਾਲ ਪੁੱਛ ਸਕਣ ਕਿ ਉਹਨਾਂ ਦੀ ਇਹ ਆਮਦਨ ਕਿਥੋਂ ਆਈ ਹੈ?
ਅਖੀਰ ਵਿੱਚ ਉਹਨਾਂ 26 ਨੂੰ ਫ਼ਤਿਹ ਦਿਵਸ ਤੇ ਵੱਧ ਤੋਂ ਵੱਧ ਨੌਜਵਾਨਾਂ,ਭੈਣਾਂ-ਬੀਬੀਆਂ ਤੇ ਹਰ ਇੱਕ ਨੂੰ ਦਾਣਾ ਮੰਡੀ,ਜੰਡਿਆਲਾ ਗੁਰੂ ਪਹੁੰਚਣ ਲਈ ਅਪੀਲ ਕੀਤੀ ਹੈ।