International

ਸ਼੍ਰੀ ਲੰਕਾ ‘ਚ ਸਰਕਾਰ ਖ਼ਿਲਾਫ਼ ਇਕੱਠੇ ਹੋਏ ਲੋਕ

ਦ ਖ਼ਾਲਸ ਬਿਊਰੋ : ਸ਼੍ਰੀਲੰਕਾ ਇਤਿਹਾਸ ਦੇ ਸਭ ਤੋਂ ਵੱਡੇ ਆਰਥਿਕ ਸੰ ਕਟ ਨਾਲ ਜੂਝ ਰਿਹਾ ਹੈ। ਸ਼੍ਰੀਲੰਕਾ ‘ਚ ਹਜ਼ਾਰਾਂ ਲੋਕ ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਖਿਲਾ ਫ ਪ੍ਰਦ ਰਸ਼ਨ ਕਰ ਰਹੇ ਹਨ। ਸ਼੍ਰੀਲੰਕਾ ਕੋਲ ਵਿਦੇਸ਼ੀ ਮੁਦਰਾ ਫੰਡਾਂ ਦੀ ਕਮੀ ਹੈ, ਜੋ ਕਿ ਦੇਸ਼ ਦੇ ਆਰਥਿਕ ਸੰਕਟ ਦਾ ਇੱਕ ਕਾਰਨ ਹੈ। ਜਿਸ ਕਾਰਨ 20 ਕਰੋੜ ਦੀ ਆਬਾਦੀ ਵਾਲਾ ਇਹ ਦੇਸ਼ ਭੋਜਨ, ਬਾਲਣ ਅਤੇ ਵਿਦੇਸ਼ੀ ਦਵਾਈਆਂ ਲਈ ਪੈਸੇ ਦੇਣ ਤੋਂ ਅਸਮਰੱਥ ਹੈ। ਹੁਣ ਸ਼੍ਰੀਲੰਕਾ ਦੇ ਵੱਖ-ਵੱਖ ਨਸਲੀ ਸਮੂਹਾਂ ਦੇ ਲੋਕ ਹੁਣ ਸਰਕਾਰ ਦੇ ਖਿਲਾਫ ਇਕੱਠੇ ਹੋ ਕੇ ਪ੍ਰਦ ਰਸ਼ਨ ਕਰ ਰਹੇ ਹਨ।