India Punjab

ਅੱਤ ਦੀ ਗਰਮੀ ਤੋਂ ਇਸ ਦਿਨ ਪੰਜਾਬ ਦੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ! ਪਹਾੜਾਂ ‘ਚ ਵੀ ਜ਼ਬਰਦਸਤ ਮੀਂਹ ਦੀ ਭਵਿੱਖਬਾਣੀ!

ਬਿਉਰੋ ਰਿਪੋਰਟ – ਵੱਟ ਕੱਢਣ ਵਾਲੀ ਗਰਮੀ ਦੇ ਵਿਚਾਲੇ ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਕੱਲ੍ਹ ਯਾਨੀ 18 ਜੂਨ ਅਤੇ 19 ਜੂਨ ਤੱਕ ਮੀਂਹ ਦੇ ਰੂਪ ਵਿੱਚ ਕੁਝ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਖ਼ਾਸ ਬੁਲੇਟਿਨ ਵਿੱਚ ਦੱਸਿਆ ਗਿਆ ਹੈ ਕਿ 18 ਤੋਂ 19 ਤੱਕ ਹਨੇਰੀ ਦੇ ਨਾਲ ਬਿਜਲੀ ਚਮਕੇਗੀ ਅਤੇ ਕੁਝ ਥਾਵਾਂ ‘ਤੇ ਮੀਂਹ ਵੀ ਪੈ ਸਕਦਾ ਹੈ। ਮੌਸਮ ਵਿਭਾਗ ਨੇ ਇਹ ਵੀ ਭਵਿੱਖਬਾਣੀ ਕੀਤੀ ਹੈ ਕਿ 21 ਅਤੇ 22 ਜੂਨ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਬੂੰਦਾਬਾਂਦੀ ਹੋਵੇਗੀ ਅਤੇ 30 ਤੋਂ 40 ਕਿਲੋਮੀਟਰ ਦੀ ਰਫਤਾਰ ਦੇ ਨਾਲ ਹਵਾਵਾਂ ਚੱਲਣਗੀਆਂ। ਉੱਧਰ ਸੂਬੇ ਦੇ 16 ਜ਼ਿਲ੍ਹਿਆਂ ਵਿੱਚ ਰੈੱਡ ਹੀਟ ਅਲਰਟ ਜਾਰੀ ਕੀਤਾ ਗਿਆ ਹੈ ਅਤੇ 7 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਕੱਲ੍ਹ ਦੇ ਮੁਕਾਬਲੇ ਤਾਪਮਾਨ ਵਿੱਚ 0.6 ਡਿਗਰੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਇਨ੍ਹੀਂ ਦਿਨੀਂ ਸੂਬੇ ‘ਚ ਤਾਪਮਾਨ ਆਮ ਦਿਨਾਂ ਨਾਲੋਂ 7.2 ਡਿਗਰੀ ਵੱਧ ਹੈ। ਉਧਰ ਅੱਜ ਪੰਜਾਬ ਵਿੱਚ ਸਵੇਰ ਦਾ ਤਾਪਮਾਨ ਸਭ ਤੋਂ ਵੱਧ ਮੁਹਾਲੀ ਅਤੇ ਚੰਡੀਗੜ੍ਹ ਵਿੱਚ 34 ਡਿਗਰੀ ਦਰਜ ਕੀਤਾ ਗਿਆ ਹੈ ।

ਅੰਮ੍ਰਿਤਸਰ,ਪਟਿਆਲਾ,ਲੁਧਿਆਣਾ,ਫਰੀਦੋਕਟ,ਬਠਿੰਡਾ ਵਿੱਚ ਤਾਪਮਾਨ 29 ਤੋਂ 31 ਡਿਗਰੀ ਦੇ ਵਿਚਾਲੇ ਦਰਜ ਕੀਤਾ ਗਿਆ ਹੈ । ਦਿਨ ਦਾ ਸਭ ਤੋਂ ਵੱਧ ਤਾਪਮਾਨ ਸਮਰਾਲਾ ਵਿੱਚ 47.2 ਡਿਗਰੀ ਦਰਜ ਕੀਤਾ ਗਿਆ ਹੈ। ਪੰਜਾਬ ਵਿੱਚ ਜੂਨ ‘ਚ ਆਮ ਨਾਲੋਂ 87 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। 1 ਜੂਨ ਤੋਂ 16 ਜੂਨ ਤੱਕ 2.3 ਮਿਲੀਮੀਟਰ ਬਾਰਿਸ਼ ਹੋਈ ਹੈ।

ਉਧਰ ਹਰਿਆਣਾ ਵਿੱਚ ਵੀ ਦਿਨ ਦਾ ਤਾਪਮਾਨ ਮੇਵਾਤ ਵਿੱਚ ਸਭ ਤੋਂ ਵੱਧ 46 ਡਿਗਰੀ ਦਰਜ ਕੀਤਾ ਗਿਆ ਹੈ। ਜਦਕਿ ਸਵੇਰ ਦਾ ਸਭ ਤੋਂ ਵੱਧ ਤਾਪਮਾਨ ਚਰਖੀਦਾਦਰੀ ਦਾ 34 ਡਿਗਰੀ ਦਰਜ ਕੀਤਾ ਗਿਆ ਹੈ। ਉਧਰ ਹਿਮਾਚਲ ਤੋਂ ਸੈਲਾਨੀਆਂ ਲਈ ਰਾਹਤ ਦੀ ਖਬਰ ਆ ਰਹੀ ਹੈ, 4 ਦਿਨ ਤੱਕ ਮੀਂਹ ਦੇ ਅਸਾਰ ਹਨ, ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ, 5 ਜ਼ਿਲ੍ਹਿਆਂ ਵਿੱਚ ਹੀਟਵੇਵ ਦਾ ਅਲਰਟ ਹੈ, 8 ਸ਼ਹਿਰਾਂ ਵਿੱਚ ਪਾਰਾ 40 ਡਿਗਰੀ ਪਾਰ ਕਰ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਤਾਪਮਾਨ ਅੱਜ 46 ਡਿਗਰੀ ਦੇ ਆਲੇ ਦੁਆਲੇ ਹੈ, ਤੇਜ਼ ਹਵਾਵਾਂ ਦੇ ਨਾਲ ਲੂ ਚੱਲ ਰਹੀ ਹੈ।

ਮੌਸਮ ਵਿਭਾਗ ਨੇ ਸੋਮਵਾਰ ਨੂੰ 22 ਸੂਬਿਆਂ ਵਿੱਛ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ, ਅਸਾਮ, ਮੇਘਾਲਿਆ, ਅਰੂਣਾਚਲ ਪ੍ਰਦੇਸ਼, ਪੱਛਮੀ ਬੰਗਾਲ ਅਤੇ ਸਿਕਮ ਵਿੱਚ ਮੀਂਹ ਦਾ ਅਲਰਟ ਹੈ। ਉਧਰ ਬਿਹਾਰ ਝਾਰਖੰਡ,ਓਡੀਸ਼ਾ,ਗੁਜਰਾਤ,ਗੋਆ,ਮਹਾਰਾਸ਼ਟਰ,ਮੱਧ ਪ੍ਰਦੇਸ਼ ਵਿੱਚ ਅੱਜ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਮੱਧ ਪ੍ਰਦੇਸ਼ ਵਿੱਚ ਪ੍ਰੀ ਮਾਨਸੂਨ ਐਕਟਿਵ ਹੈ ਜਿਸ ਦੀ ਵਜ੍ਹਾ ਕਰੇਕ 5 ਦਿਨ ਲਗਾਤਾਰ ਮੀਂਹ ਪੈ ਸਕਦਾ ਹੈ।

ਇਹ ਵੀ ਪੜ੍ਹੋ –  ਅਮੂਲ ਆਈਸਕਰੀਨ ‘ਚੋਂ ਨਿਕਲੀਆ ਕੰਨਖਜੂਰਾ, ਕੰਪਨੀ ਨੇ ਬਿਆਨ ਕੀਤਾ ਜਾਰੀ