International

ਜੰ ਗ ਵਾਲੇ ਦੇਸ਼ ਦੀ ਧਰਤੀ ਦੇ ਅੰਦਰ ਰਹਿਣ ਲਈ ਮਜ਼ਬੂਰ ਲੋਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੂਰਬੀ ਯੂਰਪ ‘ਚ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਤੋਂ ਬਾਅਦ ਰੂਸ ਨੇ ਯੂਕਰੇਨ ‘ਤੇ ਹਮ ਲਾ ਕਰ ਦਿੱਤਾ ਹੈ। ਰੂਸ ਵੱਲੋਂ ਕੱਲ੍ਹ ਯੂਕਰੇਨ ‘ਤੇ ਹਮ ਲਾ ਕਰਨ ਤੋਂ ਬਾਅਦ ਯੂਕਰੇਨ ਵਿੱਚ ਹਾਲਾਤ ਬਹੁਤ ਦਰਦਮਈ ਬਣੇ ਹੋਏ ਹਨ। ਰੂਸ ਨੇ ਯੂਕਰੇਨ ‘ਤੇ ਅਸਮਾਨ ਅਤੇ ਜ਼ਮੀਨ ਦੋਵਾਂ ਤੋਂ ਹਮ ਲਾ ਕੀਤਾ ਹੈ। ਇਸ ਹਮ ਲੇ ਵਿੱਚ ਕਿੰਨੇ ਹੀ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਲਾਪਤਾ ਹੋ ਗਏ ਹਨ। ਲੋਕਾਂ ਦੇ ਘਰ ਸੜ ਕੇ ਸੁਆਹ ਹੋ ਗਏ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਵੀ ਰੂਸੀ ਹਮ ਲੇ ਦਾ ਮੁਕਾਬਲਾ ਕਰਨ ਲਈ ਪੂਰੀ ਤਿਆਰੀ ਹੋਣ ਦਾਅਵਾ ਕੀਤਾ ਹੈ। ਅੱਜ ਤੜਕੇ ਯੂਕਰੇਨ ਦੀਆਂ ਫ਼ੌਜਾਂ ਨੇ ਰਾਜਧਾਨੀ ਕੀਵ ਵਿੱਚ ਇੱਕ ਦੁਸ਼ਮਣ ਜਹਾਜ਼ ਨੂੰ ਮਾਰ ਗਿਰਾਇਆ ਹੈ। ਇਹ ਜਹਾਜ਼ ਇੱਕ ਰਿਹਾਇਸ਼ੀ ਇਮਾਰਤ ‘ਤੇ ਆ ਡਿੱਗਿਆ ਅਤੇ ਇਮਾਰਤ ਨੂੰ ਅੱਗ ਲੱਗ ਗਈ।

ਰੂਸ ਵੱਲੋਂ ਫੌਜੀ ਕਾਰਵਾਈ ਤੋਂ ਬਾਅਦ ਆਪਣੇ ਬਚਾਅ ਲਈ ਲੋਕ ਬੇਸਮੈਂਟ ਮੈਟਰੋ ਸਟੇਸ਼ਨਾਂ ‘ਤੇ ਚਲੇ ਗਏ। ਮੈਟਰੋ ਸਟੇਸ਼ਨਾਂ ‘ਤੇ ਇਕੱਠੇ ਹੋਏ ਲੋਕਾਂ ਦੇ ਚਿਹਰਿਆਂ ‘ਤੇ ਪਰੇਸ਼ਾਨੀ ਸਾਫ਼ ਝਲਕ ਰਹੀ ਹੈ। ਲੋਕਾਂ ਨੇ ਆਪਣੇ ਪਰਿਵਾਰਾਂ, ਬਜ਼ੁਰਗ ਨਾਗਰਿਕਾਂ ਅਤੇ ਨਿੱਕੇ ਬੱਚਿਆਂ ਸਮੇਤ ਕੀਵ ਅਤੇ ਖਾਰਕੀਵ ਵਿੱਚ ਮੈਟਰੋ ਸਟੇਸ਼ਨਾਂ ਵਿੱਚ ਰਾਤ ਗੁਜ਼ਾਰੀ। ਠੰਢ ਤੋਂ ਬਚਣ ਲਈ ਬਹੁਤ ਸਾਰੇ ਲੋਕ ਆਪਣੇ ਕੰਬਲਾਂ ਅਤੇ ਗਰਮ ਕੱਪੜਿਆਂ ‘ਚ ਦਿਖਾਈ ਦਿੱਤੇ ਅਤੇ ਕਈਆਂ ਕੋਲ ਬੈਗ ਵੀ ਹਨ।

ਸਾਬਕਾ ਸੋਵੀਅਤ ਰੂਸ ਦੀ ਰਾਜਧਾਨੀ ਸੇਂਟ ਪੀਟਰਜ਼ਬਰਗ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਯੂਕਰੇਨ ਉੱਪਰ ਹਮਲੇ ਦਾ ਵਿਰੋਧ ਕਰਨ ਲਈ ਇੱਕਠੀ ਹੋਈ, ਪਰ ਪੁਲਿਸ ਨੇ 1000 ਦੇ ਕਰੀਬ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਯੂਰਪੀ ਯੂਨੀਅਨ ਦੇ ਯੂਰਪੀ ਕਾਊਂਸਲ ਦੀ ਹੰਗਾਮੀ ਬੈਠਕ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਯੂਕਰੇਨ ਦੀ ਰੂਸ ਦੇ ਖਿਲਾਫ਼ ਮਦਦ ਕਰਨ।