India Punjab

ਥੱਪੜ ਕਾਂਡ ਤੋਂ ਬਾਅਦ ਪੰਜਾਬੀਆਂ ‘ਤੇ ਹੋ ਰਹੇ ਹਮਲਿਆਂ ਦੇ ਕੰਗਨਾ ਦਾ ਵੱਡਾ ਬਿਆਨ! ਇਸ ਵਾਰ ਵਿਵਾਦਿਤ ਨਹੀਂ ਪਿਆਰ ਭਰਿਆ!

ਬਿਉਰੋ ਰਿਪੋਰਟ – ਹਿਮਾਚਲ ਵਿੱਚ ਪੰਜਾਬੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵਿੱਚ ਮੰਡੀ ਤੋਂ ਬੀਜੇਪੀ ਦੀ ਐੱਮਪੀ ਅਤੇ ਅਦਾਕਾਰਾ ਕੰਗਨਾ ਰਣੌਤ ਦਾ ਬਿਆਨ ਸਾਹਮਣੇ ਆਇਆ ਹੈ ਜੋ ਕਾਫੀ ਪੋਜ਼ੀਟਿਵ ਹੈ। ਉਨ੍ਹਾਂ ਨੇ ਆਪਣੇ ਇੰਸਟਰਾਗਰਾਮ ‘ਤੇ ਇੱਕ ਸਟੋਰੀ ਪੋਸਟ ਕਰਦੇ ਹੋਏ ਲਿਖਿਆ ਹੈ ਲੋਕ ਸੂਬੇ ਵਿੱਚ ਘੁੰਮਣ ਫਿਰਨ ਆਉਣ ਅਤੇ ਮਜ਼ੇ ਨਾਲ ਆਪਣਾ ਸਮਾਂ ਇੱਕ ਦੂਜੇ ਨਾਲ ਬਿਤਾਉਣ। ਸਤਿਕਾਰ ਉਨ੍ਹਾਂ ਦੀ ਧਰਤੀ ਦਾ ਸਭਿਆਚਾਰ ਹੈ, ਹਿਮਾਚਲ ਦੇ ਲੋਕਾਂ ਨੇ ਅੱਜ ਤੱਕ ਕਿਸੇ ਨੂੰ ਵੀ ਕਦੇ ਵੀ ਪਰੇਸ਼ਾਨ ਨਹੀਂ ਕੀਤਾ ਹੈ। ਤੁਸੀਂ ਸਾਡੇ ਸੂਬੇ ਵਿੱਚ ਜ਼ਰੂਰ ਆਓ।

ਬੀਜੇਪੀ ਦੀ ਐੱਮਪੀ ਕੰਗਨਾ ਨੇ ਅੱਗੇ ਲਿਖਿਆ ਅਜਿਹਾ ਲੋਕਾਂ ਨੂੰ ਮਿਲ ਕੇ ਅਸੀਂ ਬਹੁਤ ਖੁਸ਼ ਹਾਂ ਜੋ ਪਿਆਰ ਤੇ ਖੁਸ਼ੀਆਂ ਵੰਡਦੇ ਹਨ ਅਤੇ ਹਿਮਾਚਲ ਦੀ ਤਾਰੀਫ ਕਰਦੇ ਹਨ। ਕੰਗਨਾ ਥੱਪੜ ਕਾਂਡ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਹਿਮਾਚਲ ਜਾਣ ਦੇ ਬਾਅਦ ਟਾਰਗੇਟ ਕਰਨ ਦੀਆਂ ਕਾਫੀ ਖਬਰਾਂ ਆ ਰਹੀਆਂ ਸਨ। ਚੰਡੀਗੜ੍ਹ ਦੇ ਇੱਕ ਪੰਜਾਬ ਪੁਲਿਸ ਅਧਿਕਾਰੀ ਨੇ ਵੀ ਡੀਜੀਪੀ ਹਿਮਾਚਲ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਨਾਲ ਕੰਗਨਾ ਵਿਵਾਦ ਤੋਂ ਬਾਅਦ ਲੋਕਾਂ ਨੇ ਮਾੜਾ ਵਤੀਰਾ ਕੀਤਾ ਹੈ, ਉਸ ਨਾਲ ਕੁੱਟਮਾਰ ਦੀ ਕੋਸ਼ਿਸ਼ ਹੋਈ ਹੈ। ਇਸ ਤੋਂ ਪਹਿਲਾਂ ਪੰਜਾਬੀ-ਵਿਦੇਸ਼ੀ ਜੋੜੇ ਨਾਲ ਵੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ।

2 ਦਿਨ ਪਹਿਲਾਂ ਮਨੀਕਰਨ ਗਏ ਕੁਝ ਨੌਜਵਾਨਾਂ ਨੇ ਵੀ ਆਪਣੇ ਨਾਲ ਮਾੜੇ ਵਤੀਰੇ ਦੀ ਸ਼ਿਕਾਇਤ ਕੀਤੀ ਸੀ। ਪੰਜਾਬੀਆਂ ਨਾਲ ਹਿਮਾਚਲ ਵਿੱਚ ਮਾੜੇ ਵਤੀਰੇ ਦੀ ਖ਼ਬਰ ਕਾਫੀ ਵਾਇਰਲ ਹੋ ਰਹੀ ਸੀ, ਜਿਸ ਦੀ ਵਜ੍ਹਾ ਕਰਕੇ ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਕੇ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਹੈ। ਹਰ ਵਾਰ ਵਿਵਾਦਿਤ ਬਿਆਨਾਂ ਨਾਲ ਘਿਰੀ ਕੰਗਨਾ ਨੇ ਪਹਿਲੀ ਵਾਰ ਚੰਗੇ ਡੰਗ ਨਾਲ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ।

ਇਹ ਵੀ ਪੜ੍ਹੋ –  ਲੁਧਿਆਣਾ ‘ਚ ਵਾਪਰਿਆ ਦਰਦਨਾਕ ਹਾਦਸਾ, ਕਰੇਨ ਨੇ ਕੁਚਲਿਆ ਵਿਅਕਤੀ