International

ਅਮਰੀਕਾ ‘ਚ ਨਵਾਂ ਸਾਲ ਮਨਾ ਰਹੇ ਲੋਕਾਂ ਨੂੰ ਟਰੱਕ ਨੇ ਦਰੜਿਆ15 ਦੀ ਮੌਤ, ਦਰਜਨਾਂ ਜ਼ਖਮੀ

ਅਮਰੀਕਾ : ਅਮਰੀਕਾ ਦੇ ਨਿਊ ਓਰਲੀਨਜ਼ ( New Year in America  ) ’ਚ ਕੈਨਾਲ ਐਂਡ ਬੋਰਬੋਨ ਸਟ੍ਰੀਟ ’ਤੇ ਨਵੇਂ ਸਾਲ ਦੇ ਪਹਿਲੇ ਕੁੱਝ ਘੰਟਿਆਂ ’ਚ ਇਕ ਟਰੱਕ ਨੇ ਭੀੜ ਨੂੰ ਦਰੜ ਦਿਤਾ, ਜਿਸ ’ਚ 10 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ 1 ਜਨਵਰੀ ਨੂੰ ਅਮਰੀਕਾ ਦੇ ਲੁਈਸਿਆਨਾ ਸੂਬੇ ਦੇ ਨਿਊ ਓਰਲੀਨਜ਼ ਸ਼ਹਿਰ ‘ਚ ਇਕ ਵਿਅਕਤੀ ਨੇ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ‘ਤੇ ਪਿਕਅੱਪ ਟਰੱਕ ਚਲਾ ਦਿੱਤਾ। ਇਸ ‘ਚ 15 ਦੀ ਮੌਤ ਹੋ ਗਈ, ਜਦਕਿ ਦਰਜਨਾਂ ਲੋਕ ਜ਼ਖਮੀ ਹੋ ਗਏ।

ਇਹ ਘਟਨਾ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਦੀ ਹੈ। ਇਸ ਸਮੇਂ ਨਿਊ ਓਰਲੀਨਜ਼ ਵਿੱਚ ਰਾਤ ਦੇ 3:15 ਵੱਜ ਚੁੱਕੇ ਸਨ। ਸ਼ਹਿਰ ਦੀ ਸਭ ਤੋਂ ਵਿਅਸਤ ਬੋਰਬਨ ਸਟਰੀਟ ‘ਤੇ ਹਜ਼ਾਰਾਂ ਲੋਕ ਜਸ਼ਨ ਮਨਾ ਰਹੇ ਸਨ। ਅਚਾਨਕ ਇੱਕ ਵਾਹਨ ਭੀੜ ਨੂੰ ਰੌਂਦ ਦਾ ਹੋਇਆ ਅੱਗੇ ਵਧਿਆ।

ਇਸ ਤੋਂ ਬਾਅਦ ਹਮਲਾਵਰ ਪਿਕਅੱਪ ਟਰੱਕ ‘ਚੋਂ ਬਾਹਰ ਆਇਆ ਅਤੇ ਲੋਕਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ, ਜਿਸ ਵਿੱਚ ਹਮਲਾਵਰ ਮਾਰਿਆ ਗਿਆ। ਮੁਕਾਬਲੇ ‘ਚ ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ।

ਨਿਊ ਓਰਲੀਨਜ਼ ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਉਹ ‘ਵੱਡੇ ਪੱਧਰ ’ਤੇ ਮੌਤਾਂ’ ਦੀ ਸਥਿਤੀ ਨਾਲ ਨਜਿੱਠ ਰਹੇ ਹਨ। ਨੋਲਾ ਰੇਡੀ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿਤੀ। ਜ਼ਖ਼ਮੀਆਂ ਨੂੰ ਪੰਜ ਸਥਾਨਕ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ।

ਪਿਕਅੱਪ ਤੋਂ ਆਈਐਸਆਈਐਸ ਦਾ ਝੰਡਾ, ਹਥਿਆਰ ਅਤੇ ਆਈਈਡੀ ਬਰਾਮਦ ਹੋਏ ਹਮਲਾਵਰ ਦੀ ਪਛਾਣ ਸ਼ਮਸੂਦੀਨ ਜੱਬਾਰ (42) ਵਜੋਂ ਹੋਈ ਹੈ। ਜਾਂਚ ਏਜੰਸੀਆਂ ਨੇ ਦੱਸਿਆ ਕਿ ਜੱਬਾਰ ਟੈਕਸਾਸ ਸੂਬੇ ਦਾ ਰਹਿਣ ਵਾਲਾ ਸੀ ਅਤੇ ਕਈ ਸਾਲਾਂ ਤੋਂ ਅਮਰੀਕੀ ਫੌਜ ‘ਚ ਨੌਕਰੀ ਕਰ ਚੁੱਕਾ ਸੀ।

ਏਬੀਸੀ ਨਿਊਜ਼ ਨੇ ਪੁਲਿਸ ਦੇ ਬੁਲਾਰੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਹਮਲਾ ਜਾਣਬੁੱਝ ਕੇ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਨਵੇਂ ਸਾਲ ਦੇ ਜਸ਼ਨਾਂ ਦਾ ਮਾਹੌਲ ਸੋਗ ਵਿੱਚ ਬਦਲ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜ਼ਖਮੀਆਂ ਨੂੰ ਸ਼ਹਿਰ ਦੇ 5 ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।