ਬਿਉਰੋ ਰਿਪੋਰਟ : ਗਠਜੋੜ ਅਤੇ ਬਗਾਵਤ ਨੂੰ ਲੈਕੇ ਪੰਜਾਬ ਦੇ ਦਿੱਗਜ ਆਗੂਆਂ ਦੀ ਪਾਰਟੀ ਹਾਈਕਮਾਨ ਨਾਲ ਮੀਟਿੰਗ ਤੋਂ ਪਹਿਲਾਂ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਦਾ ਬਿਨਾਂ ਨਾਂ ਲਏ ਵੱਡਾ ਬਿਆਨ ਦਿੱਤਾ ਹੈ । ਉਨ੍ਹਾਂ ਸਾਫ ਕਿਹਾ ਕਿ ਜੇਕਰ ਨਿੱਜੀ ਵਿਚਾਰ ਰੱਖਣੇ ਹਨ ਤਾਂ ਪਾਰਟੀ ਛੱਡ ਦਿਓ । ਸੂਬਾ ਪਾਰਟੀ ਪ੍ਰਧਾਨ ਨੇ ਇਹ ਬਿਆਨ ਕੌਮੀ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਕੇ ਦੇ ਦਿਸ਼ਾ ਨਿਰਦੇਸ਼ ਦਾ ਹਵਾਲਾ ਦਿੰਦੇ ਹੋਏ ਦਿੱਤਾ ਹੈ । ਵੜਿੰਗ ਨੇ ਕਿਹਾ ਖੜਕੇ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਹੈ ਕਿ ਕੋਈ ਵੀ ਸ਼ਖਸ਼ ਆਪਣੇ ਨਿੱਜੀ ਵਿਚਾਰ ਨਹੀਂ ਦੇ ਸਕਦਾ ਹੈ ਜਦੋਂ ਤੱਕ ਉਹ ਕਾਂਗਰਸ ਵਿੱਚ ਹੈ । ਜੋ ਅਨੁਸ਼ਾਸਨ ਤੋੜੇਗਾ ਉਸ ਦੇ ਖਿਲਾਫ 100 ਫੀਸਦੀ ਕਾਰਵਾਈ ਹੋਵੇਗੀ । ਇਸ ਤੋਂ ਪਹਿਲਾਂ 9 ਸਾਬਕਾ ਕਾਂਗਰਸੀ ਵਿਧਾਇਕਾਂ ਨੇ ਸਿੱਧੂ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਮੰਗ ਹਾਈਕਮਾਨ ਨੂੰ ਕੀਤੀ ਸੀ ।
ਰਾਜਾ ਵੜਿੰਗ ਨੇ ਕਿਹਾ ਪਿਛਲੀ ਵਾਰ ਅੰਦਰੂਨੀ ਖਾਨਾਜੰਗੀ ਦੀ ਵਜ੍ਹਾ ਕਰਕੇ ਪਾਰਟੀ 2022 ਦੀਆਂ ਵਿਧਾਨਸਭਾ ਚੋਣਾਂ ਹਾਰੀ ਸੀ । ਵੱਖ-ਵੱਖ ਬਿਆਨਬਾਜ਼ੀਆਂ ਦੇ ਨਾਲ ਸਾਡਾ ਨੁਕਸਾਨ ਹੋਇਆ ਸੀ । ਇਸ ਤੋਂ ਪਹਿਲਾਂ ਕਪੂਰਥਲਾ ਰੈਲੀ ਦੌਰਾਨ ਵੀ ਰਾਜਾ ਵੜਿੰਗ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਕਿਹਾ ਕੁਝ ਲੋਕ ਆਪਣੇ ਆਪ ਨੂੰ ਹਾਈਕਮਾਨ ਦਾ ਨਜ਼ਦੀਕੀ ਦੱਸ ਦੇ ਹਨ ਅਤੇ ਬਿਆਨਬਾਜ਼ੀਆਂ ਕਰਦੇ ਹਨ।ਜੇਕਰ ਉਹ ਸਮਝ ਦੇ ਹਨ ਤਾਂ ਉਹ ਗਲਤਫੈਮੀ ਵਿੱਚ ਹਨ। ਅਨੁਸ਼ਾਸਨ ਸਾਰਿਆਂ ਦੇ ਲਈ ਬਰਾਬਰ ਹੈ ਉਹ ਭਾਵੇ ਮੌਜੂਦਾ PCC ਦਾ ਪ੍ਰਧਾਨ ਹੋਵੇ ਅਤੇ ਸਾਬਕਾ । ਵੜਿੰਗ ਨੇ ਗਠਜੋੜ ਨੂੰ ਲੈਕੇ ਵੀ ਸਥਿਤੀ ਸਾਫ਼ ਕੀਤੀ।
ਗਠਜੋੜ ‘ਤੇ ਵੜਿੰਗ ਦਾ ਬਿਆਨ
ਕਾਂਗਰਸ ਹਾਈਕਮਾਨ ਨਾਲ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ 2 ਅਹਿਮ ਗੱਲਾ ਕਹੀਆਂ,ਪਹਿਲਾਂ ਅਜੇ ਤੱਕ ਗਠਜੋੜ ਨੂੰ ਲੈਕੇ ਹਾਈਕਮਾਨ ਨੇ ਉਨ੍ਹਾਂ ਨਾਲ ਕੋਈ ਚਰਚਾ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਮੈਂ ਹਾਈਮਾਨ ਨੂੰ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਦੀ ਰਾਇ ਦੇ ਨਾਲ ਆਪਣੀ ਸਲਾਹ ਵੀ ਦੇਵਾਂਗਾ ਪਰ ਅਖੀਰਲਾ ਫੈਸਲਾ ਪਾਰਟੀ ਹਾਈਕਮਾਨ ਨੇ ਕਰਨਾ ਹੈ। ਪੰਜਾਬ ਵਿੱਚ ਆਪ ਨਾਲ ਗਠਜੋੜ ਨੂੰ ਲੈਕੇ ਪਾਰਟੀ ਪੂਰੀ ਤਰ੍ਹਾਂ ਨਾਲ ਵੰਡੀ ਹੋਈ ਨਜ਼ਰ ਆ ਰਹੀ ਹੈ । ਨਵਜੋਤ ਸਿੰਘ ਸਿੱਧੂ,ਰਵਨੀਤ ਬਿੱਟੂ ਅਤੇ ਗੁਰਜੀਤ ਔਜਲਾ ਗਠਜੋੜ ਦੀ ਹਮਾਇਤ ਕਰ ਰਹੇ ਹਨ। ਜਦਕਿ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ,ਪਰਗਟ ਸਿੰਘ,ਰਾਜਕੁਮਾਰ ਚੱਬੇਵਾਲ,ਭਾਰਤ ਭੂਸ਼ਣ ਆਸ਼ੂ ਨੇ ਸਾਫ ਕਰ ਦਿੱਤਾ ਹੈ ਕਿ ਜੇਕਰ ਗਠਜੋੜਿਆ ਹੋਇਆ ਤਾਂ ਨਾ ਉਮੀਦਵਾਰ ਮਿਲੇਗਾ ਅਤੇ ਸਮਝ ਲੈਣਾ ਕਿ ਯੂਪੀ ਅਤੇ ਦਿੱਲੀ ਵਾਰ ਪੰਜਾਬ ਵਿੱਚ ਵੀ ਪਾਰਟੀ ਖਤਮ । C-VOTER ਦੇ ਸਰਵੇਂ ਤੋਂ ਬਾਅਦ ਤਾਂ ਰਾਜਾ ਵੜਿੰਗ ਧੜੇ ਨੂੰ ਆਪਣੀ ਗੱਲ ਹੋਰ ਮਜ਼ਬੂਤੀ ਨਾਲ ਰੱਖਣ ਦਾ ਮੌਕਾ ਮਿਲ ਜਾਵੇਗਾ । ਜਿਸ ਵਿੱਚ ਦੱਸਿਆ ਗਿਆ ਹੈ ਕਿ 2024 ਦੀਆਂ ਲੋਕਸਭਾ ਚੋਣਾਂ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਦੇ ਨਾਲ 5 ਤੋਂ 7 ਸੀਟਾਂ ਜਿੱਤ ਸਕਦੀ ਹੈ। ਜਦਕਿ ਆਪ 4-6 ਅਤੇ ਅਕਾਲੀ ਦਲ ਅਤੇ ਬੀਜੇਪੀ 0-2 ਸੀਟਾਂ ਹੀ ਮਿਲਣਗੀਆਂ।

