The Khalas Tv Blog Punjab ਚੰਡੀਗੜ੍ਹ ਮੇਅਰ ਚੋਣ ‘ਤੇ ਹਾਈਕੋਰਟ ਤੋਂ ਬੀਜੇਪੀ ਨੂੰ ਵੱਡੀ ਰਾਹਤ ! ਡੀਸੀ ਦੀ ਚਿੱਠੀ ਨੇ ਬਦਲ ਦਿੱਤੀ ਬਾਜ਼ੀ
Punjab

ਚੰਡੀਗੜ੍ਹ ਮੇਅਰ ਚੋਣ ‘ਤੇ ਹਾਈਕੋਰਟ ਤੋਂ ਬੀਜੇਪੀ ਨੂੰ ਵੱਡੀ ਰਾਹਤ ! ਡੀਸੀ ਦੀ ਚਿੱਠੀ ਨੇ ਬਦਲ ਦਿੱਤੀ ਬਾਜ਼ੀ

ਬਿਉਰੋ ਰਿਪੋਰਟ : ਚੰਡੀਗੜ੍ਹ ਦੀ ਮੇਅਰ ਚੋਣ ਨੂੰ ਲੈਕੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਮੰਗਲਵਾਰ 23 ਜਨਵਰੀ ਤੱਕ ਟਾਲ ਦਿੱਤੀ ਗਈ ਹੈ । ਚੰਡੀਗੜ੍ਹ ਦੇ ਡੀਸੀ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਦੱਸਿਆ ਕਿ 6 ਫਰਵਰੀ ਨੂੰ ਚੋਣ ਕਰਵਾਈ ਜਾ ਸਕਦੀ ਹੈ ਕਿਉਂਕਿ ਚੋਣ ਅਧਿਕਾਰੀ ਬਿਮਾਰ ਹੈ ਅਤੇ ਸੁਰੱਖਿਆ ਵੱਡਾ ਮੁੱਦਾ ਹੈ । ਜਦਕਿ ਆਪ ਦੇ ਮੇਅਰ ਅਹੁਦੇ ਦੇ ਵਕੀਲ ਨੇ ਕਿਹਾ ਅੱਜ ਕਿਉਂ ਨਹੀਂ ਚੋਣ ਹੋ ਸਕਦੀ ਹੈ । ਨਵੇਂ ਚੋਣ ਅਧਿਕਾਰੀ ਦੀ ਨਿਯੁਕਤੀ ਕਿਉਂ ਨਹੀਂ ਹੋ ਸਕਦੀ ਹੈ। ਉਧਰ ਆਪ ਅਤੇ ਕਾਂਗਰਸ ਲਗਾਤਾਰ ਸਾਜਿਸ਼ ਦੇ ਤਹਿਤ ਬੀਜੇਪੀ ‘ਤੇ ਚੋਣ ਟਾਲਣ ਦਾ ਇਲਜ਼ਾਮ ਲੱਗਾ ਰਹੀ ਹੈ। ਨਗਰ ਨਿਗਮ ਦੇ ਵਕੀਲ ਨੇ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਪੁਲਿਸ ਦੀ ਵਰਤੋਂ ਚੋਣ ਵਿੱਚ ਦਖਲ ਦਿੱਤੀ ਜਾ ਰਹੀ ਹੈ ਜਿਸ ਦੀ ਵਜ੍ਹਾ ਕਰਕੇ ਕਾਨੂੰਨੀ ਹਾਲਾਤ ਖਰਾਬ ਹੋ ਰਹੇ ਹਨ । ਚੰਡੀਗੜ੍ਹ ਦੇ ਡੀਜੀਪੀ ਅਤੇ ਨਗਰ ਨਿਗਮ ਦੀ ਰਿਪੋਰਟ ਦੇ ਅਧਾਰ ‘ਤੇ ਹੀ ਡੀਸੀ ਨੇ 6 ਫਰਵਰੀ ਦੀ ਤਰੀਕ ਦਿੱਤੀ ਹੈ।

ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਇੰਡੀਆ ਗਠਜੋੜ ਅਤੇ ਭਾਜਪਾ ਵਿਚਾਲੇ ਪਹਿਲੀ ਵੱਡੀ ਲੜਾਈ ਵਜੋਂ ਵੇਖਿਆ ਜਾ ਰਿਹਾ ਹੈ । ਅੱਜ ਸਵੇਰੇ 11 ਵਜੇ ਤੋਂ ਚੋਣਾਂ ਹੋਣੀਆਂ ਸਨ ਪਰ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਦੀ ਸਿਹਤ ਖ਼ਰਾਬ ਹੋਣ ਕਾਰਨ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਅਧਿਕਾਰਤ ਫਾਰਮ ਜਾਰੀ ਕੀਤਾ ਗਿਆ।

ਚੋਣ ਮੁਲਤਵੀ ਹੁੰਦਿਆਂ ਹੀ ਨਗਰ ਨਿਗਮ ਦੇ ਬਾਹਰ ਕਾਂਗਰਸ,ਆਪ ਅਤੇ ਬੀਜੇਪੀ ਦੇ ਵਰਕਰਾਂ ਦੇ ਵਿਚਾਲੇ ਜ਼ਬਰਦਸਤ ਹੰਗਾਮਾ ਹੋਇਆ ਹੈ,ਪੁਲਿਸ ਨੇ ਧੱਕਾਮੁੱਕੀ ਦੇ ਇਲਜ਼ਾਮ ਵਿੱਚ 50 ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ । ਆਪ ਅਤੇ ਕਾਂਗਰਸ ਨੇ ਇਸ ਨੂੰ ਬੀਜੇਪੀ ਦੀ ਸਾਜਿਸ਼ ਦੱਸ ਦੇ ਹੋਏ ਪੰਜਾਬ ਹਰਿਆਣਾ ਹਾਈਕੋਰਟ ਦਾ ਰੁੱਖ ਕੀਤਾ।

ਆਪ ਅਤੇ ਕਾਂਗਰਸ ਦੇ ਵਿਚਾਲੇ ਗਠਜੋੜ ਹੋਣ ਤੋਂ ਬਾਅਦ ਮੇਅਰ ਅਹੁਦੇ ‘ਤੇ ਬੀਜੇਪੀ ਕਮਜ਼ੋਰ ਪੈ ਗਈ ਸੀ । ਆਪ ਦੇ 13 ਅਤੇ ਕਾਂਗਰਸ ਦੇ 7 ਕੌਂਸਲਰਾਂ ਨੂੰ ਮਿਲਾਕੇ ਗਿਣਤੀ 20 ਹੁੰਦੀ ਹੈ ਜਦਕਿ ਬੀਜੇਪੀ ਕੋਲ 14 ਕੌਂਸਲਰ ਅਤੇ ਇੱਕ ਐੱਮਪੀ ਦਾ ਵੋਟ ਮਿਲਾਕੇ ਗਿਣਤੀ 15 ਸੀ।

Exit mobile version