Punjab

ਕਾਂਸਟੇਬਲ ਨੇ ਵਾਅਦਾ ਕੀਤਾ,ਘਰ ਆਕੇ ਜਨਮ ਦਿਨ ਦਾ ਕੇਕ ਕੱਟਾਗੇ ! ਉਸੇ ਪੁੱਤ ਨੇ ਅੰਤਿਮ ਵਿਦਾਈ ਦਿੱਤੀ

ਬਿਉਰੋ ਰਿਪੋਰਟ : ਕਾਂਸਟੇਬਲ ਗੁਰਪ੍ਰੀਤ ਸਿੰਘ 17 ਜਨਵਰੀ ਦੀ ਸਵੇਰ ਆਪਣੇ ਪੁੱਤਰ ਨਾਲ ਵਾਅਦਾ ਕਰਕੇ ਘਰੋਂ ਨਿਕਲਿਆ ਸੀ ਕਿ ਸ਼ਾਮ ਨੂੰ ਸਮੇਂ ਸਿਰ ਆਉਣਗੇ ਅਤੇ ਪੁੱਤਰ ਦਾ ਜਨਮ ਦਿਨ ਮਨਾਉਣਗੇ । ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ । ਜਲੰਧਰ-ਪਠਾਨਕੋਟ ਹਾਈਵੇਅ ‘ਤੇ ਬੁੱਧਵਾਰ ਪੰਜਾਬ ਪੁਲਿਸ ਦੀ ਬੱਸ ਦੀ ਖੜੇ ਟਰੱਕ ਨਾਲ ਟੱਕਰ ਹੋ ਗਈ ਅਤੇ ਗੁਰਪ੍ਰੀਤ ਦੁਨੀਆ ਤੋਂ ਚੱਲਾ ਗਿਆ । ਵੀਰਵਾਰ ਨੂੰ ਜਦੋਂ ਗੁਰਪ੍ਰੀਤ ਦਾ ਅੰਤਿਮ ਸਸਕਾਰ ਕੀਤਾ ਜਾ ਰਿਹਾ ਸੀ ਤਾਂ ਪਤਨੀ ਕਮਲਜੀਤ ਕੌਰ ਦਾ ਬੁਰਾ ਹਾਲ ਸੀ ਉਹ ਵਾਰ-ਵਾਰ ਪੁੱਤਰ ਨਾਲ ਕੀਤੇ ਪਤੀ ਦੇ ਇਸੇ ਵਾਅਦੇ ਨੂੰ ਯਾਦ ਕਰ ਰਹੀ ਸੀ ।

ਗੁਰਪ੍ਰੀਤ ਨੂੰ ਪਿਤਾ ਦੀ ਨੌਕਰੀ ਮਿਲੀ ਸੀ

ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਆਪਣੇ ਪਿਤਾ ਹਰਦੀਪ ਸਿੰਘ ਦੀ ਸ਼ਹਾਦਤ ਦੇ ਬਦਲੇ ਪਿਤਾ ਦੀ ਨੌਕਰੀ ਮਿਲੀ ਸੀ। ਪਿਛਲੇ 12 ਸਾਲ ਤੋਂ ਉਹ ਪੰਜਾਬ ਪੁਲਿਸ ਵਿੱਚ ਨੌਕਰੀ ਕਰ ਰਿਹਾ ਸੀ। ਗੁਰਪ੍ਰੀਤ ਸਿੰਘ ਪੁਲਿਸ ਲਾਈਨ ਵਿੱਚ ਤਾਇਨਾਤ ਸੀ। ਉਸ ਦਾ ਇੱਕ ਸਾਲ ਪੁੱਤਰ ਅਤੇ 7 ਸਾਲ ਦੀ ਧੀ ਸੀ । ਜਿਸ ਪੁੱਤਰ ਦੇ ਜਨਮ ਦਿਨ ਦਾ ਕੇਸ ਗੁਰਪ੍ਰੀਤ ਨੇ ਕੱਟਣਾ ਸੀ । ਉਸ ਨੇ ਪਿਤਾ ਨੂੰ ਅਗਨ ਭੇਟ ਕੀਤਾ ।

ਉਧਰ 17 ਜਨਵਰੀ ਦੀ ਸਵੇਰ ਹੋਏ ਹਾਦਸੇ ਵਿੱਚ ਮਾਰੀ ਗਈ ਕਾਂਸਟੇਬਲ 26 ਸਾਲ ਦੀ ਸ਼ਾਲੂ ਰਾਣਾ ਨੂੰ ਤਿੰਨ ਸਾਲ ਦੀ ਮਿਹਨਤ ਤੋਂ ਬਾਅਦ ਨੌਕਰੀ ਮਿਲੀ ਸੀ । ਸ਼ਾਲੂ ਦੇ ਪਿਤਾ ਗਣੇਸ਼ PWD ਰੈਸਟ ਆਊਸ ਵਿੱਚ ਸੇਵਾਦਾਰ ਦਾ ਕੰਮ ਕਰਦੇ ਸਨ। ਪਿਤਾ ਨੂੰ ਆਰਥਿਕ ਮਦਦ ਦੇਣ ਲਈ ਹੀ ਸ਼ਾਲੂ ਨੇ ਨੌਕਰੀ ਕਰਨ ਦਾ ਫੈਸਲਾ ਲਿਆ ਸੀ । ਤਕਰੀਬਨ 3 ਸਾਲ ਪਹਿਲਾਂ ਉਸ ਨੇ ਪ੍ਰੀਖਿਆ ਨੂੰ ਪਾਸ ਕਰਨ ਦੀ ਤਿਆਰੀ ਸ਼ੁਰੂ ਕੀਤੀ ਸੀ। ਇੱਕ ਸਾਲ ਪਹਿਲਾਂ ਹੀ ਪੁਲਿਸ ਵਿੱਚ ਭਰਤੀ ਹੋਈ ਸੀ । ਉਹ ਸਵੇਰੇ ਗੁਰਦਾਸਪੁਰ ਆਉਣ ਦੇ ਲਈ ਬੱਸ ਵਿੱਚ ਸਵਾਰ ਹੋਈ ਸੀ। ਪਰ ਰਸਤੇ ਵਿੱਚ ਹੀ ਹਾਦਸੇ ਦਾ ਸ਼ਿਕਾਰ ਹੋ ਗਈ । ੇ