ਲੁਧਿਆਣਾ : ਪੀ.ਏ.ਯੂ. ਦੇ ਬੇਸਿਕ ਸਾਇੰਸਜ਼ ਕਾਲਜ ਦੇ ਬਾਇਓਕਮਿਸਟਰੀ ਵਿਭਾਗ ਵਿਚ ਪੀ ਐੱਚ ਡੀ ਦੀ ਖੋਜ ਕਰ ਰਹੀ ਵਿਦਿਆਰਥਣ ਗੁਰਕੰਵਲ ਕੌਰ ਨੇ ਬੀਤੇ ਦਿਨੀਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਹੋਈ ਕੌਮਾਂਤਰੀ ਕਾਨਫਰੰਸ ਵਿਚ ਪਹਿਲਾ ਇਨਾਮ ਹਾਸਲ ਕੀਤਾ| ਇਹ ਇਨਾਮ ਵਿਦਿਆਰਥਣ ਨੂੰ ਆਪਣੀ ਖੋਜ ਦੀ ਜ਼ੁਬਾਨੀ ਪੇਸ਼ਕਾਰੀ ਲਈ ਦਿੱਤਾ ਗਿਆ| ਕੁਮਾਰੀ ਗੁਰਕੰਵਲ ਕੌਰ ਨੇ ਆਪਣਾ ਪੀ ਐੱਚ ਡੀ ਦਾ ਖੋਜ ਕਾਰਜ ਡਾ. ਮੋਨਿਕਾ ਸਚਦੇਵਾ ਦੀ ਨਿਗਰਾਨੀ ਹੇਠ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਵਿਚ ਜਾਰੀ ਰੱਖਿਆ ਹੋਇਆ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪੀ ਕੇ ਛੁਨੇਜਾ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਅਤੇ ਬਾਇਓਕਮਿਸਟਰੀ ਵਿਭਾਗ ਦੇ ਮੁਖੀ ਡਾ. ਮਨਜੀਤ ਕੌਰ ਸਾਂਘਾ ਨੇ ਗੁਰਕੰਵਲ ਕੌਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|