The Khalas Tv Blog Punjab 2016 ਤੋਂ 75% ਵਧੀ ਪੰਜਾਬ ਤੋਂ ਵਿਦੇਸ਼ ਜਾਣ ਦੀ ਰਫਤਾਰ ! ਔਰਤਾ ਦੀ ਗਿਣਤੀ ਡਬਲ ਤੋਂ ਵੱਧ !
Punjab

2016 ਤੋਂ 75% ਵਧੀ ਪੰਜਾਬ ਤੋਂ ਵਿਦੇਸ਼ ਜਾਣ ਦੀ ਰਫਤਾਰ ! ਔਰਤਾ ਦੀ ਗਿਣਤੀ ਡਬਲ ਤੋਂ ਵੱਧ !

 

ਬਿਉਰੋ ਰਿਪੋਰਟ : ਪੰਜਾਬ ਤੋਂ ਵਿਦੇਸ਼ ਜਾਣ ਵਾਲੇ ਲੋਕਾਂ ਦੀ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ । ਸੂਬੇ ਦੇ ਪੇਂਡੂ ਖੇਤਰ ਵਿੱਚ 13.34 ਫੀਸਦੀ ਪਰਿਵਾਰਾਂ ਦੇ ਘੱਟੋ-ਘੱਟ ਇੱਕ ਮੈਂਬਰ ਵਿਦੇਸ਼ ਜਾ ਚੁੱਕਿਆ ਹੈ। ਇਸ ਦੇ ਲਈ ਜ਼ਿਆਦਾਤਰ ਲੋਕ ਆਪਣੀ ਜਾਇਦਾਦ,ਸੋਨਾ,ਟਰੈਕਟਰ ਵੇਚ ਰਹੇ ਹਨ । ਰੁਜ਼ਗਾਰ ਦੇ ਮੌਕਿਆਂ ਵਿੱਚ ਕਮੀ,ਭ੍ਰਿਸ਼ਟਾਚਾਰ,ਡਰੱਗ ਇਸ ਦੇ ਪਿੱਛੇ ਵੱਡੀ ਵਜ੍ਹਾ ਹੈ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਇਕੋਨਾਮਿਕਸ ਐਂਡ ਸੋਸ਼ੋਲਾਜੀ ਦੇ ਤਾਜ਼ਾ ਅੰਕੜਿਆ ਵਿੱਚ ਇਹ ਖੁਲਾਸਾ ਹੋਇਆ ਹੈ ।

ਰਿਸਰਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਪੰਜਾਬ ਛੱਡ ਕੇ ਜਾਣ ਵਾਲੇ 42 ਫੀਸਦੀ ਲੋਕਾਂ ਕੈਨੇਡਾ ਗਏ ਹਨ । ਇਸ ਵਿੱਚ ਦੁਬਈ 16,ਆਸਟ੍ਰੇਲੀਆ 10,ਇਟਲੀ 6,ਯੂਰੋਪ ਅਤੇ ਇੰਗਲੈਂਡ 3-3 ਫੀਸਦੀ ਲੋਕ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਛੱਡ ਕੇ ਵਿਦੇਸ਼ ਜਾਣ ਵਾਲੇ ਲੋਕਾਂ ਦੀ 74 ਫੀਸਦੀ ਲੋਕ 2016 ਦੇ ਬਾਅਦ ਬਾਹਰ ਗਏ ਹਨ ।

ਵਿਦੇਸ਼ ਜਾਣ ਵਿੱਚ ਔਰਤਾਂ ਅੱਗੇ

ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਵੀਜ਼ਾ ‘ਤੇ ਵਿਦੇਸ਼ ਜਾਣ ਵਾਲੀ ਔਰਤਾਂ ਦੀ ਗਿਣਤੀ 65 ਫੀਸਦੀ ਹੈ ਜਦਕਿ ਮਰਦਾਂ ਦੀ ਗਿਣਤੀ 35 ਫੀਸਦੀ ਹੈ। ਇਸ ਮਾਮਲੇ ਵਿੱਚ ਔਰਤਾਂ ਮਰਦਾ ਤੋਂ ਅੱਗੇ ਹਨ। ਵਿਦੇਸ਼ ਜਾਣ ਵਾਲੇ ਹਰ ਇੱਕ ਪਰਿਵਾਰ ਦੇ ਸਿਰ ‘ਤੇ 3.13 ਲੱਖ ਦਾ ਕਰਜ ਹੈ । ਰਿਸਰਚ ਦੇ ਮੁਤਾਬਿਕ 56 ਫੀਸਦੀ ਪਰਿਵਾਰਾਂ ਨੇ ਆਪਣ ਬੱਚੇ ਵਿਦੇਸ਼ ਪੈਸਾ ਉਦਾਰ ਲੈਕੇ ਭੇਜੇ ਹਨ। ਪ੍ਰਤੀ ਪਰਿਵਾਰ ਦੀ ਉਦਾਰੀ ਗੈਰ ਵਿੱਤੀ ਅਦਾਰੇ ਤੋਂ 38.8 ਫੀਸਦੀ ਹੈ ਜਦਿਕ ਬੈਂਕ ਵਰਗੇ ਵਿੱਤੀ ਅਦਾਰੇ ਤੋਂ 61.2 ਫੀਸਦੀ ਹੈ।

ਰਿਸਰਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣਾ ਹੈ ਤਾਂ ਰੁਜ਼ਗਾਰ ਦੇ ਸਾਧਨ ਪੈਦਾ ਕਰਨਗੇ ਹੋਣਗੇ। ਇਸ ਦੇ ਲਈ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦੇ ਲਈ ਟ੍ਰੇਨਿੰਗ ਦੇਣੀ ਹੋਵੇਗੀ,ਸਨਅਤ ਲਿਆਉਣੀ ਹੋਵੇਗੀ। ਰਿਪੋਰਟ ਪੇਸ਼ ਕਰਨ ਵੇਲੇ ਰਿਸਰਚ ਦੌਰਾਨ 22 ਜ਼ਿਲ੍ਹਿਆਂ ਦੇ 9,492 ਘਰਾਂ ਦਾ ਸਰਵੇਂ ਕੀਤਾ ਗਿਆ ਹੈ । ਜਿੰਨਾਂ ਵਿੱਚ 44 ਪਿੰਡ ਸ਼ਾਮਲ ਹਨ ।

Exit mobile version