ਬਿਉਰੋ ਰਿਪੋਰਟ : ਜਲੰਧਰ ਹਾਈਵੇਅ ਅਤੇ ਰੇਲਵੇ ਟਰੈਕ ਜਾਮ ਕਰਕੇ ਬੈਠੇ ਗੰਨਾ ਕਿਸਾਨਾਂ ਦੀ ਮੰਗ ਨੂੰ ਪੰਜਾਬ ਸਰਕਾਰ ਜਲਦ ਮੰਨ ਸਕਦੀ ਹੈ । ਮਾਨ ਸਰਕਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਗੰਨੇ ‘ਤੇ 8 ਰੁਪਏ ਪ੍ਰਤੀ ਕਵਿੰਟਲ ਵਧਾਉਣ ਦੀ ਸਿਫਾਰਿਸ਼ ਨੂੰ ਮਨਜ਼ੂਰ ਕਰ ਸਕਦੀ ਹੈ। ਜੇਕਰ ਸਰਕਾਰ ਇਸ ਨੂੰ ਹਰੀ ਝੰਡੀ ਦੇ ਦਿੰਦੀ ਹੈ ਤਾਂ ਗੰਨਾ 380 ਰੁਪਏ ਪ੍ਰਤੀ ਕਵਿੰਟਲ ਦੀ ਥਾਂ ‘ਤੇ ਕਿਸਾਨਾਂ ਤੋਂ ਸਰਕਾਰ 388 ਰੁਪਏ ਪ੍ਰਤੀ ਕਵਿੰਟਲ ਵਿੱਚ ਖਰੀਦੇਗੀ । ਹਾਲਾਂਕਿ ਪਹਿਲਾਂ ਸਰਕਾਰ ਨੇ ਗੰਨੇ ਦੀ ਕੀਮਤ ਨਾ ਵਧਾਉਣ ਦਾ ਫੈਸਲਾ ਲਿਆ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ। ਪੂਰੇ ਦੇਸ਼ ਦੇ ਮੁਕਾਬਲੇ ਪੰਜਾਬ ਦੇ ਕਿਸਾਨਾਂ ਨੂੰ ਗੰਨੇ ਦੀ ਸਭ ਤੋਂ ਵੱਧ ਕੀਮਤ ਮਿਲ ਦੀ ਹੈ । ਹਾਲਾਂਕਿ ਗੰਨੇ ਦੀ ਖਰੀਦ ਦੇ ਮਾਮਲੇ ਵਿੱਚ ਪੰਜਾਬ ਸ਼ਭ ਤੋਂ ਹੇਠਾਂ ਹੈ । ਦੋਆਬਾ ਵਿੱਚ ਕਿਸਾਨ ਸਰਕਾਰ ਤੋਂ ਗੰਨੇ ਦੀ ਕੀਮਤ 450 ਰੁਪਏ ਪ੍ਰਤੀ ਕਵਿੰਟਲ ਦੇਣ ਦੀ ਮੰਗ ਕਰ ਰਹੇ ਹਨ ।
ਹਰਿਆਣਾ ਨੇ ਪੰਜਾਬ ਨਾਲ ਮੁਕਾਬਲਾ ਕਰਨ ਦੇ ਲਈ ਗੰਨੇ ਦੀ ਕੀਮਤ ਵਧਾਈ ਸੀ ਜਿਸ ਤੋਂ ਬਾਅਦ ਹੁਣ ਸੂਬੇ ਦੇ ਕਿਸਾਨਾਂ ਤੋਂ 386 ਪ੍ਰਤੀ ਕਵਿੰਟਲ ਦੇ ਹਿਸਾਬ ਨਾਲ ਗੰਨਾ ਖਰੀਦਿਆ ਜਾ ਰਿਹਾ ਹੈ । ਉਤਰਾਖੰਡ ਵਿੱਚ ਕਿਸਾਨਾਂ ਨੂੰ ਗੰਨੇ ‘ਤੇ 355 ਰੁਪਏ ਪ੍ਰਤੀ ਕਵਿੰਟਲ ਮਿਲ ਦੇ ਹਨ ਜਦਕਿ ਉਤਰ ਪ੍ਰਦੇਸ਼ ਵਿੱਚ ਕਿਸਾਨਾਂ ਤੋਂ 350 ਰੁਪਏ ਪ੍ਰਤੀ ਕਵਿੰਟਲ ਦੇ ਹਿਸਾਬ ਨਾਲ ਗੰਨਾ ਖਰੀਦਿਆ ਜਾਂਦਾ ਹੈ। ਪੰਜਾਬ ਵਿੱਚ ਗੰਨੇ ਦੀ ਖਰੀਦ 9.70 ਫੀਸਦੀ ਹੁੰਦੀ ਹੈ ਜਦਕਿ ਦੂਜੇ ਸੂਬਿਆਂ ਵਿੱਚ ਗੰਨੇ ਦੀ ਖਰੀਦ ਕਈ ਗੁਣਾ ਜ਼ਿਆਦਾ ਹੈ।
ਕੇਂਦਰ ਸਰਕਾਰ ਨੇ ਇਸ ਸਾਲ ਗੰਨੇ ਦੀ ਖਰੀਦ ਦੇ ਲਈ 315 ਰੁਪਏ ਪ੍ਰਤੀ ਕਵਿੰਟਲ ਤੈਅ ਕੀਤੀ ਸੀ । ਕੇਂਦਰ ਸਰਕਾਰ ਗੰਨੇ ਦਾ 10.25 ਫੀਸਦੀ ਹਿੱਸਾ ਖਰੀਦ ਦੀ ਹੈ । ਇਸ ਸਾਲ ਗੰਨੇ ਦਾ ਰਕਬਾ 97,000 ਹੈਕਟੇਅਰ ਹੈ ਜਿਸ ਤੋਂ ਬਾਅਦ ਪ੍ਰੋਡਕਸ਼ਨ 677 ਲੱਖ ਕਵਿੰਟਲ ਤੱਕ ਪਹੁੰਚਣ ਦੀ ਉਮੀਦ ਹੈ ।