ਚੰਡੀਗੜ੍ਹ : ਬਰਤਾਨੀਆਂ ਦੇ 40ਵੇਂ ਬਾਦਸਾਹ ਪ੍ਰਿੰਸ ਚਾਰਲਸ ਦੀ ਤਾਜਪੋਸ਼ੀ ਹੋਈ ਹੈ। ਉਹ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ(ਪੀ.ਏ.ਯੂ.) ਨੇ 1980 ਵਿੱਚ ਉਹਨਾਂ ਦੀ ਫੇਰੀ ਨੂੰ ਯਾਦ ਕੀਤਾ | ਉਸ ਸਮੇਂ ਯੁਵਰਾਜ ਚਾਰਲਸ ਨੇ ਉੱਤਰੀ ਭਾਰਤ ਦੇ ਪਾਣੀ ਅਤੇ ਬਿਜਲੀ ਸਰੋਤਾਂ ਦੇ ਡਾ. ਉੱਪਲ ਮਿਊਜ਼ੀਅਮ ਨੂੰ ਦੇਖਿਆ ਅਤੇ ਉਸਦੀ ਪ੍ਰਸ਼ੰਸ਼ਾ ਕੀਤੀ ਸੀ |
ਉਸ ਫੇਰੀ ਨੂੰ ਯਾਦ ਕਰਦੇ ਹੋਏ ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਉਹ ਉਸ ਸਮੇਂ ਪੀ ਐੱਚ ਡੀ ਦੇ ਖੋਜਾਰਥੀ ਸਨ ਅਤੇ ਉਹਨਾਂ ਨੇ ਹਰੀ ਕ੍ਰਾਂਤੀ ਲਈ ਰਾਜਕੁਮਾਰ ਚਾਰਲਸ ਦੀ ਗਹਿਰੀ ਦਿਲਚਸਪੀ ਨੂੰ ਅੱਖੀ ਦੇਖਿਆ। ਉਨ੍ਹਾਂ ਨੂੰ ਵੱਖ-ਵੱਖ ਫਸਲਾਂ ਦੀਆਂ ਕਿਸਮਾਂ, ਮਿੱਟੀ ਅਤੇ ਪਾਣੀ ਦੇ ਸਰੋਤਾਂ ਅਤੇ ਦੁੱਧ ਉਤਪਾਦਨ ਢਾਂਚੇ ਬਾਰੇ ਜਾਣੂ ਕਰਵਾਇਆ ਗਿਆ। ਡਾ. ਗੋਸਲ ਨੇ ਕਿਹਾ ਕਿ ਮੌਜੂਦਾ ਸਮੇਂ ਬਾਦਸ਼ਾਹ ਬਣਨ ਜਾ ਰਹੇ ਚਾਰਲਸ ਆਲਮੀ ਤਪਸ਼ ਦੇ ਰੁਝਾਨਾਂ ਖਿਲਾਫ ਸਰਗਰਮੀ ਨਾਲ ਜੂਝ ਰਹੇ ਹਨ। ਇਹ ਗੱਲ ਸਾਬਿਤ ਕਰਦੀ ਹੈ ਕਿ ਉਹ ਨਾ ਸਿਰਫ਼ ਖੇਤੀ ਪ੍ਰੇਮੀ ਹਨ ਬਲਕਿ ਵਾਤਾਵਰਨ ਲਈ ਉਹਨਾਂ ਦੇ ਮਨ ਵਿੱਚ ਅਥਾਹ ਦਰਦ ਪਿਆ ਹੈ।
ਡਾ. ਗੋਸਲ ਨੇ ਕਿਹਾ ਕਿ ਮੌਜੂਦਾ ਚੁਣੌਤੀਆਂ ਸਾਹਮਣੇ ਵਿਗਿਆਨ ਦਾ ਮੁੱਖ ਕੰਮ ਅੰਤਰਰਾਸ਼ਟਰੀ ਪੱਧਰ ਤੇ ਸਾਂਝ ਦਾ ਮਾਹੌਲ ਪੈਦਾ ਕਰਕੇ ਵਾਤਾਵਰਨ ਦੀ ਸੰਭਾਲ ਲਈ ਵਿਚਾਰਾਂ ਨੂੰ ਪੈਦਾ ਕਰਨਾ ਹੈ | ਉਹਨਾਂ ਕਿਹਾ ਕਿ ਸੰਸਥਾਵਾਂ ਦਾ ਆਪਸ ਵਿੱਚ ਗਿਆਨ ਵਟਾਂਦਰਾ ਇਸ ਕਾਰਜ ਲਈ ਸਭ ਤੋਂ ਲਾਹੇਵੰਦ ਸਿੱਧ ਹੋ ਸਕਦਾ ਹੈ | ਇਸ ਨਾਲ ਨਾ ਸਿਰਫ ਦੁਨੀਆਂ ਦੇ ਵੱਖ-ਵੱਖ ਹਿੱਸਿਆ ਵਿੱਚ ਪੈਦਾ ਹੋ ਰਿਹਾ ਗਿਆਨ ਸਾਂਝੇ ਰੂਪ ਵਿੱਚ ਲਾਗੂ ਹੋਵੇਗਾ ਬਲਕਿ ਵਿਕਸਿਤ ਅਤੇ ਵਿਕਾਸਸ਼ੀਲ ਸਮਾਜਾਂ ਵਿਚਕਾਰ ਪਾੜਾ ਵੀ ਘਟੇਗਾ | ਡਾ. ਗੋਸਲ ਨੇ ਕਿਹਾ ਕਿ ਹੋਣ ਵਾਲੇ ਬਾਦਸ਼ਾਹ ਚਾਰਲਸ ਨੇ ਆਲਮੀ ਤਪਸ਼ ਅਤੇ ਵਾਤਾਵਰਨ ਵਿੱਚ ਵਿਗਾੜ ਦੇ ਮੁੱਦੇ ਨੂੰ ਸੰਵੇਦਨਾ ਨਾਲ ਉਭਾਰਿਆ ਹੈ | ਇਹੀ ਸੰਕੇਤ ਉਹਨਾਂ ਦੀ ਪਿਛਲੀ ਪੀ.ਏ.ਯੂ. ਫੇਰੀ ਤੋਂ ਉਭਰੇ ਸਨ ਅਤੇ ਭਵਿੱਖ ਵਿੱਚ ਵੀ ਇਹ ਆਸ ਬਣੀ ਰਹੇਗੀ | ਉਹਨਾਂ ਆਸ ਪ੍ਰਗਟਾਈ ਕਿ ਪੀ.ਏ.ਯੂ. ਦਾ ਅਕਾਦਮਿਕ ਗੱਠਜੋੜ ਬਰਤਾਨੀਆ ਦੀਆਂ ਵਿਕਸਿਤ ਸੰਸਥਾਵਾਂ ਨਾਲ ਹੋਵੇਗਾ ਅਤੇ ਇਸਦਾ ਲਾਭ ਨਾ ਸਿਰਫ ਪੰਜਾਬ ਬਲਕਿ ਭਾਰਤ ਦੇ ਕਿਸਾਨਾਂ ਅਤੇ ਵਿਦਿਆਰਥੀਆਂ ਨੂੰ ਮਿਲੇਗਾ।
ਜ਼ਿਕਰਯੋਗ ਹੈ ਕਿ ਮੌਜੂਦਾ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੂੰ ਰਾਇਲ ਸੋਸਾਇਟੀ ਲੰਡਨ ਬਰਸਰੀ ਨੇ ਵਿਸ਼ੇਸ਼ ਐਵਾਰਡ ਨਾਲ ਨਿਵਾਜਿਆ ਸੀ | ਡਾ. ਗੋਸਲ ਨੇ ਆਪਣੀ ਪੋਸਟ ਡਾਕਟਰਲ ਖੋਜ ਨੌਟਿੰਘਮ ਯੂਨੀਵਰਸਿਟੀ ਤੋਂ ਕੀਤੀ | ਇਸ ਦੌਰਾਨ ਉਹ ਜੌਨ ਇਨਸ ਸੈਂਟਰ, ਨੌਰਵਿਚ ਵਿੱਚ ਖੋਜਾਰਥੀ ਰਹੇ ਅਤੇ 10 ਵਾਰ ਬਰਤਾਨੀਆਂ ਦੀਆਂ ਵੱਖ-ਵੱਖ ਵਿਦਿਅਕ ਅਤੇ ਖੋਜ ਸੰਸਥਾਵਾਂ ਦਾ ਦੌਰਾ ਕੀਤਾ।
ਬਰਤਾਨੀਆਂ ਦੀਆਂ ਵੱਖ-ਵੱਖ ਸੰਸਥਾਵਾਂ ਨਾਲ ਪੀ.ਏ.ਯੂ. ਦੀ ਭਾਈਵਾਲੀ ਵੱਲ ਸੰਕੇਤ ਕਰਦਿਆਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਵਿਸੇਸ ਤੌਰ ’ਤੇ ਜੌਹਨ ਇਨਸ ਸੈਂਟਰ ਦਾ ਜ਼ਿਕਰ ਕੀਤਾ | ਨਾਲ ਹੀ ਉਹਨਾਂ ਨੇ ਕੈਮਬ੍ਰਿਜ ਯੂਨੀਵਰਸਿਟੀ ਦੀ ਗੱਲ ਕੀਤੀ | ਉਹਨਾਂ ਦੱਸਿਆ ਕਿ ਇਹਨਾਂ ਸੰਸਥਾਵਾਂ ਤੋਂ ਮਟਰਾਂ ਦੇ ਰੋਗ ਰਹਿਤ ਜਰਮਪਲਾਜ਼ਮ, ਕਣਕ ਦੇ ਤਾਪ ਸਹਿਣ ਯੋਗ ਜੀਨ ਹਾਸਲ ਕਰਕੇ ਸਥਿਰ ਭੋਜਨ ਲੜੀ ਨੂੰ ਬਰਕਰਾਰ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਰੋਥਮਸਟੇਡ ਰਿਸਰਚ (ਯੂ.ਕੇ.) ਤੋਂ ਪ੍ਰਾਪਤ ਜਰਮਪਲਾਜਮ ਸਮੱਗਰੀ ਨੂੰ ਸਿੱਧੀ ਬਿਜਾਈ ਵਾਲੇ ਝੋਨੇ ਲਈ ਖੋਜ ਦਾ ਵਿਸ਼ਾ ਬਣਾਇਆ ਜਾ ਰਿਹਾ ਹੈ | ਪੀ.ਏ.ਯੂ. ਬਰਤਾਨੀਆਂ ਦੇ ਮਾਹਿਰਾਂ ਦੀ ਸਹਾਇਤਾ ਨਾਲ ਐਡਵਾਂਸਡ ਸੈਂਸਰ-ਅਧਾਰਿਤ ਤਕਨਾਲੋਜੀਆਂ ਨੂੰ ਸਾਮਲ ਕਰ ਰਿਹਾ ਹੈ ਅਤੇ ਪੈਕੇਜਿੰਗ ਤਕਨਾਲੋਜੀਆਂ ਨੂੰ ਵਿਕਸਤ ਕਰਨ ਲਈ ਬਰਤਾਨੀਆਂ ਨਾਲ ਸਹਿਯੋਗ ਕੀਤਾ ਗਿਆ ਹੈੋ।
ਡਾ. ਢੱਟ ਨੇ ਦੇਖਿਆ ਕਿ ਪੰਜਾਬ ਅਤੇ ਬਰਤਾਨੀਆਂ ਆਪਣੀ ਸਾਂਝੀ ਵਿਗਿਆਨਕ ਕੋਸ਼ਿਸ਼ ਨਾਲ ਜਲਵਾਯੂ ਪਰਿਵਰਤਨ, ਟਿਕਾਊ ਖੇਤੀ ਤਰੀਕਿਆਂ ਅਤੇ ਹੋਰ ਸਾਂਝੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰ ਸਕਦੇ ਹਨ| ਉਨ•ਾਂ ਸੁਝਾਅ ਦਿੱਤਾ ਕਿ ਫਸਲੀ ਪ੍ਰਜਨਨ ਅਤੇ ਸੂਖਮ ਖੇਤੀ ਵਿੱਚ ਪੀ.ਏ.ਯੂ. ਦੀ ਮੁਹਾਰਤ ਨੂੰ ਬਰਤਾਨੀਆਂ ਦੇ ਜੈਨੇਟਿਕਸ ਅਤੇ ਰੋਬੋਟਿਕਸ ਦੇ ਗਿਆਨ ਨਾਲ ਜੋੜ ਕੇ, ਫਸਲਾਂ ਦੀ ਉਤਪਾਦਕਤਾ ਅਤੇ ਸਥਿਰਤਾ ਨੂੰ ਵਧਾਉਣ ਲਈ ਨਵੇਂ ਹੱਲ ਵਿਕਸਿਤ ਕੀਤੇ ਜਾ ਸਕਦੇ ਹਨ| ਖੇਤੀਬਾੜੀ ਸਿੱਖਿਆ ਅਤੇ ਸਿਖਲਾਈ ਵਿੱਚ ਸਹਿਯੋਗ ਨਾਲ ਖੇਤੀ ਮਾਹਿਰਾਂ ਅਤੇ ਕਿਸਾਨਾਂ ਦੀ ਸੂਝਵਾਨ ਪੀੜ•ੀ ਪੈਦਾ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਮਜ਼ਬੂਤ ਸਾਂਝੇਦਾਰੀ ਦੇ ਨਾਲ ਪੰਜਾਬ ਅਤੇ ਬਰਤਾਨੀਆਂ ਖੇਤੀਬਾੜੀ ਲਈ ਇੱਕ ਟਿਕਾਊ ਅਤੇ ਬਿਹਤਰ ਭਵਿੱਖ ਬਣਾਉਣ ਲਈ ਆਪਣੀਆਂ ਸਕਤੀਆਂ ਦਾ ਲਾਭ ਉਠਾ ਸਕਦੇ ਹਨ|