The Khalas Tv Blog Punjab ਪਟਵਾਰੀ ਨੂੰ ਸਟੇਟ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ : 6 ਜਵਾਨਾਂ ਤੇ 6 ਕਿਸਾਨਾਂ ਨੂੰ ਸੀ ਬਚਾਇਆ
Punjab

ਪਟਵਾਰੀ ਨੂੰ ਸਟੇਟ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ : 6 ਜਵਾਨਾਂ ਤੇ 6 ਕਿਸਾਨਾਂ ਨੂੰ ਸੀ ਬਚਾਇਆ

Patwari will be honored with state award: 6 jawans and 6 farmers were saved

ਪਠਾਨਕੋਟ : ਮੰਜ਼ਿਲ ‘ਤੇ ਉਹੀ ਪਹੁੰਚਦੇ ਹਨ, ਜਿਨ੍ਹਾਂ ਦੇ ਸੁਪਨਿਆਂ ‘ਚ ਜਾਨ ਹੁੰਦੀ ਹੈ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਸਲਿਆਂ ਨਾਲ ਉਡਾਣ ਹੁੰਦੀ ਹੈ…ਪਟਵਾਰੀ ਫ਼ਤਿਹ ਸਿੰਘ ਨੇ ਇਨ੍ਹਾਂ ਸਤਰਾਂ ਨੂੰ ਸਹੀ ਸਾਬਤ ਕਰ ਦਿੱਤਾ ਹੈ। ਫ਼ੌਜ ਵਿੱਚ 17 ਸਾਲ ਦੇਸ਼ ਦੀ ਸੇਵਾ ਕਰਨ ਵਾਲਾ ਫ਼ਤਿਹ ਸਿੰਘ ਅੱਜ ਫੰਗੋਟਾ ਵਿੱਚ ਪਟਵਾਰੀ ਵਜੋਂ ਸੇਵਾ ਨਿਭਾਅ ਰਿਹਾ ਹੈ, ਜਦੋਂ ਉਹ ਹੜ੍ਹ ਵਿੱਚ ਫਸੇ ਫ਼ੌਜੀਆਂ ਅਤੇ ਕਿਸਾਨਾਂ ਨੂੰ ਬਚਾਉਣ ਲਈ ਨਿਕਲਿਆ ਤਾਂ ਕਿਸ਼ਤੀ ਦਾ ਇੰਜਣ ਫ਼ੇਲ੍ਹ ਹੋ ਗਿਆ। ਫ਼ਤਿਹ ਸਿੰਘ ਨੇ ਬਚਾਅ ਕਾਰਜ ਸੰਭਾਲਣ ਦੀ ਬਜਾਏ ਕਿਸ਼ਤੀ ਦਾ ਇੰਜਣ ਕੱਢ ਲਿਆ ਅਤੇ ਅਤੇ ਪੈਡਲ ਲੈ ਕੇ ਉੱਜ ਨਦੀ ਵਿੱਚ ਫਸੇ ਸੈਨਿਕਾਂ ਅਤੇ ਕਿਸਾਨਾਂ ਨੂੰ ਬਚਾਉਣ ਲਈ ਨਿਕਲ ਪਏ।

6 ਕਿਸਾਨਾਂ ਅਤੇ 6 ਬੀ.ਐੱਸ.ਐੱਫ਼. ਜਵਾਨਾਂ ਨੂੰ ਚੱਪੂ ਤੋਂ 5 ਕਿੱਲੋਮੀਟਰ ਦੀ ਦੂਰੀ ਤੋਂ ਬਮਿਆਲ ਦੇ ਕੋਲ ਲਿਆਂਦਾ ਗਿਆ। ਬੇਮਿਸਾਲ ਹੌਸਲੇ ਨੂੰ ਦੇਖ ਕੇ ਫ਼ੌਜੀਆਂ ਨੇ ‘ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ…’ ਦੇ ਜੈਕਾਰੇ ਲਗਾ ਕੇ ਫ਼ਤਿਹ ਸਿੰਘ ਨੂੰ ਵਧਾਈ ਦਿੱਤੀ। ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫ਼ਤਿਹ ਸਿੰਘ ਦਾ ਨਾਂ ਸਟੇਟ ਐਵਾਰਡ ਲਈ ਭੇਜਿਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਦੱਸਿਆ ਕਿ ਪਟਵਾਰੀ ਫ਼ਤਿਹ ਸਿੰਘ ਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਕਿਸਾਨਾਂ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਬਚਾਇਆ। ਇਸ ਬਹਾਦਰੀ ਲਈ ਉਨ੍ਹਾਂ ਦਾ ਨਾਂ ਸਰਕਾਰ ਨੂੰ ਸਟੇਟ ਐਵਾਰਡ ਲਈ ਭੇਜਿਆ ਜਾ ਰਿਹਾ ਹੈ। ਫ਼ਤਿਹ ਸਿੰਘ ਦੀ ਬਹਾਦਰੀ ਬਾਕੀ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ।

ਪਹਿਲਾਂ ਕਿਸਾਨਾਂ ਨੂੰ ਬਚਾਇਆ ਫਿਰ ਜਵਾਨਾਂ ਨੂੰ :

ਹੜ੍ਹ ਦੀ ਸਥਿਤੀ ਪੈਦਾ ਹੋਣ ‘ਤੇ ਜ਼ਿਲ੍ਹੇ ਦੀ ਬਚਾਅ ਟੀਮ ਨੂੰ 2 ਕਿਸ਼ਤੀਆਂ, 2 ਇੰਜਣ, ਲਾਈਫ਼ ਜੈਕਟਾਂ, ਰੱਸੀਆਂ ਅਤੇ ਟਿਊਬਾਂ ਨਾਲ ਕਠੂਆ ਰਾਹੀਂ ਬਮਿਆਲ ਭੇਜਿਆ ਗਿਆ। ਅਧਿਕਾਰੀਆਂ ਨੂੰ ਫ਼ੋਨ ਆਇਆ ਕਿ ਸਰਹੱਦ ‘ਤੇ ਜ਼ੈਦਪੁਰ ਨੇੜੇ ਤਾਰਾਂ ਦੇ ਪਾਰ ਖੁਦਾਈਪੁਰ ਚੌਕੀ ‘ਤੇ 6 ਕਿਸਾਨ ਅਤੇ ਕਈ ਬੀਐਸਐਫ ਜਵਾਨ ਫਸੇ ਹੋਏ ਹਨ। ਫ਼ਤਿਹ ਸਿੰਘ ਨੇ ਪਹਿਲਾਂ ਕਿਸਾਨਾਂ ਨੂੰ ਬਚਾਇਆ ਅਤੇ ਫਿਰ ਤਾਰਾਂ ਦੇ ਪਾਰ ਫਸੇ ਜੈਦਪੁਰ ਦੇ ਕਿਸਾਨ ਅਜੀਤ ਸਿੰਘ, ਨਿਰਮਲ ਸਿੰਘ, ਹਰਨਾਮ ਸਿੰਘ ਅਤੇ ਖੁਦਾਈਪੁਰ ਵਾਸੀ ਹਰਭਜਨ ਸਿੰਘ, ਸੁੱਚਾ ਸਿੰਘ ਅਤੇ ਬਲਕਾਰ ਸਿੰਘ ਨੂੰ ਸੁਰੱਖਿਅਤ ਬਾਹਰ ਕੱਢਿਆ।
ਫ਼ਤਿਹ ਦੇ ਨਾਲ ਇੱਕ ਹੋਰ ਮੁਲਾਜ਼ਮ ਐਸਡੀਐਮ ਦਫ਼ਤਰ ਦਾ ਰਾਹੁਲ ਕੁਮਾਰ ਸੀ। ਹਥਿਆਰ, ਰਾਤ ਨੂੰ ਦੇਖਣ ਦਾ ਸਾਮਾਨ ਵੀ ਬਚਾਇਆ। ਫ਼ੌਜ ਵਿੱਚ 17 ਸਾਲ ਸੇਵਾ ਕਰ ਚੁੱਕੇ ਫ਼ਤਿਹ ਸਿੰਘ ਨੇ ਦੱਸਿਆ ਕਿ ਉਸ ਨੇ ਤੈਰਾਕੀ ਦੀ ਸਿਖਲਾਈ ਹਾਸਲ ਕੀਤੀ ਹੈ।

Exit mobile version