Punjab

ਪਟਵਾਰੀਆਂ ਨੇ ਸਾੜੀਆਂ ESMA ਦੀਆਂ ਕਾਪੀਆਂ ! ‘ਬਾਇਓਮੈਟ੍ਰਿਕ ਹਾਜ਼ਰੀ ਨੂੰ ਕੀਤਾ ਨਾ-ਮਨਜ਼ੂਰ’ ! ਕਲਰਕ ਵੀ ਜਾਣਗੇ ਹੜ੍ਹਤਾਲ ‘ਤੇ !

ਬਿਉਰੋ ਰਿਪੋਰਟ : ਸ਼ੁੱਕਰਵਾਰ ਨੂੰ ਪਟਵਾਰੀਆਂ ਨੇ ESMA ਕਾਨੂੰਨ ਦੀਆਂ ਕਾਪੀਆਂ ਸਾੜ ਦਿੱਤੀਆਂ । ਉਨ੍ਹਾਂ ਨੇ ਬਾਇਓਮੈਟ੍ਰਿਕ ਹਾਜ਼ਰੀ ਦਾ ਵੀ ਕਰੜਾ ਵਿਰੋਧ ਕੀਤਾ । ਕੁਝ ਦਿਨ ਪਹਿਲਾਂ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਜ਼ਿਲ੍ਹਾਂ ਦਫਤਰਾਂ ਵਿੱਚ ਮੁਲਾਜ਼ਮਾਂ ਵੱਲੋਂ 11 ਸਤੰਬਰ ਤੋਂ ਕਲਮ ਛੋੜ ਹੜ੍ਹਤਾਲ ਦੇ ਜਾਣ ਦੀ ਧਮਕੀ ਦਾ ਸਖਤ ਨੋਟਿਸ ਲਿਆ ਸੀ । ਪੰਜਾਬ ਸਰਕਾਰ ਨੇ ਅਸੈਂਸ਼ੀਅਲ ਸਰਵਿਸੇਜ ਮੈਂਟੇਨੈਂਸ ਐਕਟ ਲੱਗਾ ਦਿੱਤਾ ਸੀ । ਇਹ ਨਿਰਦੇਸ਼ 31 ਅਕਤੂਬਰ ਤੱਕ ਲਾਗੂ ਹੋਵੇਗਾ । ਉਧਰ ਸਰਕਾਰ ਦੀ ਧਮਕੀ ਦੇ ਬਾਵਜੂਦ 11 ਸਤੰਬਰ ਤੋਂ 13 ਸਤੰਬਰ ਤੱਕ ਪਟਵਾਰੀ ਹੜ੍ਹਤਾਲ ‘ਤੇ ਜਾਣ ਲਈ ਅੜ੍ਹੇ ਹੋਏ ਹਨ। 7 ਸਤੰਬਰ ਤੱਕ ਸਰਕਾਰ ਵੱਲੋਂ ਗੱਲਬਾਤ ਲਈ ਸੱਦਾ ਨਾ ਦੇਣ ਦੀ ਵਜ੍ਹਾ ਕਰਕੇ ਪਟਵਾਰੀਆਂ ਨੇ ਸਰਕਾਰ ਦੇ ESMA ਕਾਨੂੰਨ ਦੀਆਂ ਕਾਪੀਆਂ ਸਾੜਨ ਦਾ ਫੈਸਲਾ ਲਿਆ ਹੈ । ਇਸ ਤੋਂ ਪਹਿਲਾਂ ਬੀਤੇ ਦਿਨੀ 19 ਪਟਵਾਰੀਆਂ ਨੇ ਅਸਤੀਫਾ ਦੇ ਦਿੱਤਾ ਸੀ । ਇਹ ਪਟਵਾਰੀ ਉਹ ਸਨ ਜੋ ਰਿਟਾਇਡ ਹੋ ਗਏ ਸਨ ਪਰ ਉਨ੍ਹਾਂ ਨੂੰ ਸਰਕਾਰ ਨੇ ਠੇਕੇ ‘ਤੇ ਰੱਖਿਆ ਸੀ । ਉਧਰ ਨਵੇਂ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਵੰਡ ਦੇ ਹੋਏ ਇੱਕ ਵਾਰ ਮੁੜ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਤਾਲੀ ਪਟਵਾਰੀਆਂ ਨੂੰ ਚਿਤਾਵਨੀ ਦਿੱਤੀ ਹੈ । ਉਧਰ ਖਬਰ ਆ ਰਹੀ ਹੈ ਕਿ ਕਲਰਕ ਵੀ ਪਟਵਾਰੀਆਂ ਦੀ ਹਮਾਇਤ ਵਿੱਚ ਅੱਗੇ ਆ ਗਏ ਹਨ ।

ਮੁੱਖ ਮੰਤਰੀ ਭਗਵੰਤ ਮਾਨ ਨੇ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪ ਦੇ ਹੋਏ ਕਿਹਾ ਤੁਸੀਂ ਕਲਮ ਦੀ ਵਰਤੋਂ ਜਿੰਨੀ ਵੱਧ ਕਰੋਗੇ ਭੱਤੇ ਉਨ੍ਹੇ ਹੀ ਵਧਣਗੇ।ਜੇਕਰ ਕਲਮ ਛੱਡੀ ਤਾਂ ਫਿਰ ਮੁਸ਼ਕਿਲ ਹੋਵੇਗੀ । ਦਰਅਸਲ ਸੀਐੱਮ ਮਾਨ ਨਵੇਂ ਪਟਵਾਰੀਆਂ ਨੂੰ ਨਸੀਹਤ ਦਿੰਦੇ ਹੋਏ ਹੜ੍ਹਤਾਲੀ ਪਟਵਾਰੀਆਂ ਨੂੰ ਚਿਤਾਵਨੀ ਦੇ ਰਹੇ ਸਨ।

ਫੀਲਡ ਵਰਕ ਵਿੱਚ ਕਾਮਯਾਬ ਨਹੀਂ ਬਾਈਓਮੈਟ੍ਰਿਕ ਹਾਜ਼ਰੀ

ਪਟਵਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਫੀਲਡ ਵਰਕ ਵਿੱਚ ਬਾਇਓਮੈਟ੍ਰਿਕ ਹਾਜ਼ਰੀ ਸਿਸਟਮ ਕਾਮਯਾਬ ਨਹੀਂ ਹੈ । ਇਸ ਨਾਲ ਕੰਮ ਕਰਨ ਵਿੱਚ ਪਰੇਸ਼ਾਨੀ ਆ ਰਹੀ ਹੈ । ਕਿਉਂਕਿ ਪਟਵਾਰੀਆਂ ਦਾ ਕੰਮ ਫੀਲਡ ਦਾ ਹੁੰਦਾ ਹੈ । ਮੌਕਾ ਵੇਖਣ ਜਾਨ ਤੋਂ ਪਹਿਲਾਂ ਹਾਜ਼ਰੀ ਲਗਾਉਣ ਦੇ ਲਈ ਦਫਤਰ ਆਉਣਾ ਪਏਗਾ । ਇਸੇ ਤਰ੍ਹਾਂ ਕਈ ਵਾਰ ਸੰਮਨ ਆਉਣ ਦੇ ਕਾਰਨ ਕੋਰਟ ਪਹੁੰਚਣਾ ਜ਼ਰੂਰੀ ਹੁੰਦਾ ਹੈ । ਪਰ ਹਾਜ਼ਰੀ ਦੇ ਲਈ ਦਫਤਰ ਆਕੇ ਕੋਰਟ ਜਾਣਾ ਮੁਸ਼ਕਿਲ ਹੋਵੇਗਾ । ਜਦਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪਟਵਾਰੀ ਆਪਣੀ ਥਾਂ 10 ਹਜ਼ਾਰ ਦੇ ਬੰਦੇ ਰੱਖ ਦੇ ਹਨ ਅਤੇ ਆਪ ਪ੍ਰਾਪਰਟੀ ਡੀਲਰ ਦਾ ਕੰਮ ਕਰ ਰਹੇ ਹਨ ਜਿਸ ਦੀ ਵਜ੍ਹਾ ਕਰਕੇ ਬਾਇਓਮੈਟ੍ਰਿਕ ਹਾਜ਼ਰੀ ਦਾ ਫੈਸਲਾ ਲਿਆ ਹੈ ।

ਕਲਰਕਾਂ ਦੇ ਵੀ ਹੜ੍ਹਤਾਲ ‘ਤੇ ਜਾਣ ਦੀ ਤਿਆਰ ਵਿੱਚ

ਪਟਵਾਰੀ ਦੀ ਹਮਾਇਤ ਵਿੱਚ 11 ਤੋਂ 13 ਸਤੰਬਰ ਤੱਕ ਕਲਰਕ ਵੀ ਹੜ੍ਹਤਾਲ ਤੇ ਜਾਣ ਦੀ ਤਿਆਰੀ ਵਿੱਚ ਹਨ । ਮੁੱਖ ਮੰਤਰੀ ਨੇ ਕੁਝ ਦਿਨ ਪਹਿਲਾਂ ਟਵੀਟ ਕਰਕੇ ਪੋਸਟ ਵਿੱਚ ਲਿਖਿਆ ਸੀ ਕਿ ਸਾਨੂੰ ਪਤਾ ਚੱਲਿਆ ਹੈ ਕਿ ਜ਼ਿਲ੍ਹਾ ਦੇ ਮੁਲਾਜ਼ਮ,ਪਟਵਾਰੀ ਅਤੇ ਕਾਨੂੰਗੋ ਇਸ ਵਿੱਚ ਸ਼ਾਮਲ ਹਨ । ਰਿਸ਼ਵਤ ਦੇ ਮਾਮਲੇ ਵਿੱਚ ਫਸੇ ਇੱਕ ਪਟਵਾਰੀ ਨੂੰ ਲੈਕੇ ਉਹ 11 ਤੋਂ 13 ਸਤੰਬਰ ਤੱਕ ਕਲਮ ਛੋੜ ਹੜ੍ਹਤਾਲ ਦੇ ਜਾ ਰਹੇ ਹਨ । ਮਾਨ ਨੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਸਨ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਨਾਲ ਜੂਝ ਰਹੇ ਹਨ ਇਸ ਦੌਰਾਨ ਮੁਲਾਜ਼ਮਾਂ ਦਾ ਹੜ੍ਹਤਾਲ ‘ਤੇ ਜਾਣਾ ਠੀਕ ਨਹੀਂ ਹੈ ।