Punjab

35 ਲੱਖ ਦੀ ਰਿਸ਼ਵਤ ਲੈਣ ਵਾਲਾ ਪਟਵਾਰੀ ਗ੍ਰਿਫਤਾਰ ! ਪੂਰਾ ਪਰਿਵਾਰ ਸੀ ਸ਼ਾਮਲ

 

ਬਿਉਰੋ ਰਿਪੋਰਟ : ਪੰਜਾਬ ਵਿਜੀਲੈਂਸ ਬਿਊਰੋ ਨੇ ਨੇ 35 ਲੱਖ ਦੀ ਰਿਸ਼ਵਤ ਦੇ ਮਾਮਲੇ ਵਿੱਚ ਲੁਧਿਆਣਾ ਵਿੱਚ ਤਾਇਨਾਤ ਇੱਕ ਪਟਵਾਰੀ ਨੂੰ ਗ੍ਰਿਫਤਾਰ ਕੀਤਾ ਹੈ । ਹਾਈਕੋਰਟ ਵੱਲੋਂ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਪਟਵਾਰੀ ਗੁਰਵਿੰਦਰ ਸਿੰਘ ਨੇ ਆਪ ਸਰੰਡਰ ਕੀਤਾ ਹੈ । ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪਟਵਾਰੀ ਦੇ ਭਰਾ ਪਿਤਾ ਅਤੇ ਇੱਕ ਏਜੰਟ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ ।

ਬਠਿੰਡਾ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਬੱਬੂ ਤੰਵਰ ਨੇ ਇਲਜ਼ਾਮ ਲਗਾਇਆ ਸੀ ਕਿ ਮੁਲਜ਼ਮ ਪਟਵਾਰੀ ਗੁਰਵਿੰਦਰ ਸਿੰਘ ਨੇ ਬੱਸ ਸਟੈਂਡ ਲੁਧਿਆਣਾ ਨੇੜੇ ਉਸ ਦੇ ਪਿਤਾ ਦੀ ਜਾਇਦਾਦ,ਜਿਸ ਦੀ ਸਾਲ 1994 ਵਿੱਚ ਰਜਿਸਟਰੀ ਹੋਈ ਸੀ ਦਾ ਇੰਤਕਾਲ ਕਰਨ ਦੇ ਲਈ 40 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ । ਇਸ ਤੋਂ ਇਲਵਾ ਪਟਵਾਰੀ ਅਤੇ ਉਸ ਦੇ ਏਜੰਟ ਨੇ ਉਸ ਕੋਲੋ ਸਮਾਰਟ ਘੜੀਆਂ ਦੇ ਦੇ ਨਾਲ 2 iphone ਖਰੀਦਣ ਦੇ ਲਈ 3 ਲੱਖ 40 ਮੰਗੇ ਅਤੇ 3 ਲੱਖ ਦੀ ਕੀਮਤ ਦੀਆਂ ਪਾਕਿਸਤਾਨੀ ਜੁੱਤੀਆਂ ਵੀ ਲਇਆ।

ਸ਼ਿਕਾਇਤਕਰਤਾ ਬੱਬੂ ਨੇ ਦੱਸਿਆ ਕਿ ਇੰਤਕਾਲ ਉਸ ਦੇ ਨਾਂ ‘ਤੇ ਕਰਨ ਦੇ ਲਈ ਪਟਵਾਰੀ,ਏਜੰਟ ਨਿੱਕੂ,ਉਸ ਦੇ ਪਿਤਾ ਪਰਮਜੀਤ ਅਤੇ ਭਰਾ ਬਲਵਿੰਦਰ ਨੇ ਉਸ ਕੋਲੋ ਫਿਰ 3 ਕਿਸ਼ਤਾਂ ਵਿੱਚ 27 ਲੱਖ 50,000 ਰੁਪਏ ਲਏ । ਜਾਂਚ ਦੇ ਦੌਰਾਨ ਸਾਹਮਣੇ ਆਇਆ ਹੈ ਕਿ ਪਟਵਾਰੀ ਨੇ ਨਾ ਤਾਂ ਜਾਇਦਾਦ ਦਾ ਇੰਤਕਾਲ ਦਰਜ ਕੀਤਾ ਨਾ ਹੀ ਇਸ ਕੰਮ ਲਈ ਸ਼ਿਕਾਇਤਕਰਤਾ ਦੇ ਪੈਸੇ ਵਾਪਸ ਕੀਤੇ । ਜਿਸ ਤੋਂ ਸਾਫ ਹੁੰਦਾ ਹੈ ਕਿ ਮੁਲਜ਼ਮ ਨੇ ਰਿਸ਼ਵਤ ਲੈਣ ਦੇ ਬਾਵਜੂਦ ਧੋਖਾਧੜੀ ਕੀਤੀ ।

ਪਟਵਾਰੀ ਗੁਰਵਿੰਦਰ ਸਿੰਘ ਅਤੇ ਉਸ ਦੇ ਸਾਥੀ ਨਿੱਕੂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ । ਪਰ ਜਦੋਂ ਹਾਈਕੋਰਟ ਵੱਲੋਂ ਕੋਈ ਰਾਹਤ ਨਹੀਂ ਮਿਲੀ ਪਟਵਾਰੀ ਸਮੇਤ ਇਸ ਕੇਸ ਵਿੱਚ ਸ਼ਾਮਲ ਸਾਰੇ ਲੋਕਾਂ ਨੇ ਪੁਲਿਸ ਦੇ ਸਾਹਮਣੇ ਸਰੰਡਰ ਕਰ ਦਿੱਤਾ ।