Punjab

ਮੂਸੇਵਾਲੇ ਦੇ ਮਾਪਿਆਂ ਦੇ ਸਬਰ ਬੰਨ੍ਹ ਟੁੱਟਿਆ, ਸਰਕਾਰ ਖਿ ਲਾਫ਼ ਇਨਸਾਫ਼ ਲਈ ਮੋਰਚਾ ਖੋਲ੍ਹਣ ਦਾ ਐਲਾਨ

ਦ ਖ਼ਾਲਸ ਬਿਊਰੋ : ਨੌਜਵਾਨ ਪੁੱਤ ਦੀ ਮੌ ਤ ਦੇ ਗਮ ਦਾ ਸਾਹਮਣਾ ਕਰ ਰਹੇ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਸਬਰ ਦਾ ਪਿਆਲਾ ਆਖਰਕਾਰ ਛੱਲਕ ਗਿਆ ਹੈ। ਸਿੱਧੂ ਮੂਸੇਵਾਲਾ ਦੇ ਮਾਪਿਆਂ ਵਲੋਂ ਅੱਜ ਸਰਕਾਰ ਖਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ।  ਉਨ੍ਹਾਂ ਕਿਹਾ ਕਿ, ਸਰਕਾਰ ਕੋਈ ਵੀ ਜਵਾਬ ਦੇਣ ਦੇ ਲਈ ਤਿਆਰ ਨਹੀਂ ਹੈ।  ਪਿਤਾ ਬਲਕੌਰ ਸਿੰਘ ਨੇ ਖੁਦ ਨੂੰ ਮਿਲਣ ਆਏ ਲੋਕਾਂ ਨਾਲ ਗੱਲ ਬਾਤ ਕਰਦੇ ਹੋਏ ਸਰਕਾਰ ਤੇ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਕਾਰਵਾਈ ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ ਤੇ ਕਿਹਾ ਹੈ ਕਿ ਹੁਣ ਉਹਨਾਂ ਨੂੰ ਮਜਬੂਰ ਹੋ ਕੇ ਸੰਘਰਸ਼ ਦਾ ਰਾਹ ਚੁਣਨਾ ਪੈਣਾ ਹੈ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਨਸਾਫ ਲੈਣ ਲਈ ਇੱਕ ਮੁਹਿੰਮ ਚਲਾਈ ਜਾਵੇ ਤੇ ਹਰ ਪਿੰਡ,ਕਲੱਬ ਪੱਧਰ ਤੇ ਕੈਂਡਲ ਮਾਰਚ ਕੀਤਾ ਜਾਵੇ।

ਉਹਨਾਂ ਕਲਾਕਾਰਾਂ ਤੇ ਐਨਆਈਆਰ ਵੀਰਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਵੀ ਇਸ ਮੁਹਿੰਮ ਵਿੱਚ ਹਿੱਸਾ ਲੈਣ ਤੇ ਆਪੋ ਆਪਣੇ ਤਰੀਕੇ ਨਾਲ ਸਰਕਾਰ ਤੇ ਇਨਸਾਫ ਲਈ ਦਬਾਅ ਪਾਉਣ। ਆਪਣੇ ਸੰਬੋਧਨ ਦੌਰਾਨ ਉਹਨਾਂ ਭਾਵੁਕ ਹੁੰਦੇ ਹੋਏ ਸਵਾਲ ਕੀਤਾ ਕਿ ਮੇਰੇ ਪੁਤਰ ਦਾ ਆਖਰ ਕਸੂਰ ਕੀ ਸੀ?ਉਸ ਨੂੰ ਸਿਰਫ ਇਸੇ ਕਰਕੇ ਮਾ ਰ ਦਿੱਤਾ ਗਿਆ ਕਿ ਉਹ ਕਿਸੇ ਰਾਜਨੇਤਾ ਦਾ ਨਹੀਂ ,ਸਗੋਂ ਇੱਕ ਆਮ ਇਨਸਾਨ ਦਾ ਪੁੱਤਰ ਸੀ।ਉਹਨਾਂ ਕਿਹਾ ਕਿ ਇਨਸਾਨ ਦਾ ਮੁੱਲ ਸਿਰਫ ਮਰਨ ਤੋਂ ਬਾਅਦ ਕਿਉਂ ਪੈਂਦਾ ਹੈ? ਦੀਪ ਸਿੱਧੂ ਦਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਉਸ ਨਾਲ ਵੀ ਇਹੋ ਹੋਇਆ ਸੀ।

ਉਹਨਾਂ ਇਹ ਵੀ ਸਵਾਲ ਕੀਤਾ ਕਿ ਸਿੱਧੂ ਨੂੰ ਮਾਰਨ ਲਈ 50 ਲੱਖ ਦੇ ਹਥਿਆਰ ਕਿਥੋਂ ਆ ਗਏ?ਇੰਨੇ ਪੈਸੇ ਕਿਥੋਂ ਆਏ।ਇਸ ਤੋਂ ਇਲਾਵਾ ਉਹਨਾਂ ਸਰਕਾਰਾਂ ਵਲੋਂ ਗੈਂ ਗਸਟਰਾਂ ਨੂੰ ਦਿੱਤੇ ਜਾਂਦੇ ਵੀਆਈਪੀ ਟਰੀਟਮੈਂਟ ਤੇ ਸੁਰੱਖਿਆ ਤੇ ਸਵਾਲ ਕਰਦੇ ਹੋਏ ਕਿਹਾ ਕਿ ਮੇਰੇ ਪੁਤਰ ਦੀ ਵਾਰੀ ਇਹ ਸਾਰੇ ਇੰਤਜ਼ਾਮ ਕਿੱਥੇ ਚੱਲ ਗਏ ਸੀ।ਮੇਰਾ ਬੱਚਾ ਮੈਨੂੰ 5 ਮਿੰਟ ਦਾ ਕਹਿ ਕੇ ਗਿਆ ਸੀ ਪਰ ਮੈਂ ਅੱਜ ਤੱਕ ਉਸ ਦਾ ਰਾਹ ਦੇਖੀ ਜਾਂਦਾ ਹਾਂ।ਮੇਰੇ ਘਰ ਦਾ ਵਿਹੜਾ ਮੁੱਧਾ ਵੱਜ ਗਿਆ ਹੈ। ਅਖੀਰ ਵਿੱਚ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪਰਿਵਾਰ ਤਰਫੋਂ ਸਾਰੇ ਆਏ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇੱਕ ਹਫਤੇ ਤੱਕ ਉਹ ਦੁਬਾਰਾ ਸਾਰਿਆਂ ਨੂੰ ਸੰਬੋਧਨ ਕਰਨਗੇ ਤੇ ਕੈਂਡਲ ਮਾਰਚ ਪ੍ਰੋਗਰਾਮ ਬਾਰੇ ਦੱਸਣਗੇ।

ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਅੱਜ ਤਿੰਨ ਮਹੀਨੇ ਤੋਂ ਬਾਅਦ ਵੀ ਉਨ੍ਹਾਂ ਦੇ ਪੁੱਤ ਦੇ ਕਈ ਕਾਤ ਲਾਂ ਨੂੰ ਫੜਨ ਵਿੱਚ ਨਾਕਾਮਯਾਬ ਸਾਬਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ  ਸਾਡੀ ਬਦਕਿਸਮਤੀ ਹੈ ਕਿ ਅਸੀਂ ਬੁਰੇ ਸਿਸਟਮ ਦੀ ਭੇਟ ਚੜ੍ਹ ਗਏ। ਉਨ੍ਹਾਂ ਨੇ ਕਿਹਾ ਕਿ ਜੇਕਰ ਸਿਰਫ਼ ਸ਼ੂ ਟਰ ਹੀ ਗੁਨਾਹਗਾਰ ਸਨ ਤਾਂ ਉਹ ਫੜੇ ਗਏ ਨੇ ਪਰ ਉਨ੍ਹਾਂ ਨੂੰ ਕ ਤਲ ਦਾ ਹੁਕਮ ਦੇਣ ਵਾਲੇ ਜਦੋਂ ਤੱਕ ਫੜੇ ਨਹੀਂ ਜਾਂਦੇ ਨੇ ਉਦੋਂ ਤੱਕ ਉਹ ਸ਼ਾਂਤ ਨਹੀਂ ਬੈਠਣਗੇ। ਉਨ੍ਹਾਂ ਨੇ ਗੈਂ ਗਸਟਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੀ ਜ਼ੁਬਾਨ ਬੰਦ ਨਹੀਂ ਕਰਨਗੇ ਭਾਵੇ ਉਨ੍ਹਾਂ ਨੂੰ ਇਸ ਦਾ ਕੋਈ ਵੀ ਅੰਜਾਮ ਭੁਗਤਣਾ ਪਏ।

ਸਿੱਧੂ ਦੀ ਮਾਂ ਚਰਨ ਕੌਰ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਪੁੱਤ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਸ਼ਾਂਤੀ ਨਾਲ ਨਹੀਂ ਬੈਠਣਗੇ । ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਇਨਸਾਫ ਨਹੀਂ ਦਿਵਾ ਸਕਦੀ ਤਾਂ ਉਹ ਆਪਣੇ ਪੱਧਰ ‘ਤੇ ਆਪਣੇ ਪੁੱਤ ਲਈ ਇਨਸਾਫ ਦੀ ਲਰਾਈ ਲੜਨਗੇ ਅਤੇ ਦੋ ਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਵਾਂ ਦਿਵਾਉਣਗੇ। ਉਨ੍ਹਾਂ ਨੇ ਕਿਹਾ ਕਿ ਕਿਹਾ ਕਿ ਮੈਂਨੂੰ ਆਪਣੇ ਬੇਟੇ ਦੀ ਮੌ ਤ ‘ਤੇ ਮਾਣ ਹੈ, ਮੈਂ ਆਪਣੀ ਮੌ ਤ ਤੱਕ ਉਸ ਦੀ ਕਮੀ ਮਹਿਸੂਸ ਕਰਾਂਗੀ।