ਬਿਊਰੋ ਰਿਪੋਰਟ : ਪਟਿਆਲਾ ਵਿੱਚ ਇੱਕ ਬਹੁਤ ਦੀ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ ਉਸ ਨੇ ਕਈ ਸਵਾਲ ਖੜੇ ਕੀਤੇ ਹਨ ਮੋਬਾਈਲ ਫੋਨ ਦੀ ਆਦਤ ਨੂੰ ਲੈਕੇ। ਸ਼ਹਿਰ ਦੇ ਤ੍ਰਿਪੜੀ ਥਾਣਾ ਅਧੀਨ ਇਲਾਕੇ ਵਿੱਚ ਇੱਕ ਮਾਂ ਨੇ ਪੁੱਤ ਨੂੰ ਮੋਬਾਈਲ ਚਲਾਉਣ ਤੋਂ ਮਨਾ ਕੀਤਾ ਤਾਂ ਉਸ ਨੇ ਮਾਂ ਨੂੰ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ । ਮਾਂ ਨੂੰ ਗੰਭੀਰ ਸੱਟਾਂ ਲੱਗਣ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ । ਪੁਲਿਸ ਨੇ ਮਾਮਲੇ ਵਿੱਚ ਮੁਲਜ਼ਮ ਪੁੱਤਰ ਨੂੰ ਗੈਰ ਇਰਾਦਤਨ ਕਤਲ ਦੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਹੈ ।
ਮਹਿਲਾ ‘ਤੇ ਵੱਡੇ ਪੁੱਤਰ ਰਾਜਨ ਬਹਿਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਮਾਂ ਰੇਖਾ ਰਾਣੀ ਆਪਣੇ ਛੋਟੇ ਪੁੱਤਰ ਗੋਬਿੰਦ ਬਹਿਲ ਦੇ ਨਾਲ ਆਨੰਦ ਨਗਰ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ । ਰਾਤ ਤਿੰਨ ਵਜੇ ਮਾਂ ਦੇ ਗੁਆਂਢੀ ਨੇ ਵੱਡੇ ਪੁੱਤਰ ਰਾਜਨ ਬਹਿਲ ਨੂੰ ਜਾਣਕਾਰੀ ਦਿੱਤੀ ਕਿ ਉਸ ਦਾ ਭਰਾ ਗੋਬਿੰਦ ਮਾਂ ਨਾਲ ਲੜਾਈ-ਝਗੜਾ ਕਰ ਰਿਹਾ ਹੈ । ਉਸ ਨੇ ਲੜਾਈ ਦੇ ਦੌਰਾਨ ਕੁੱਟਮਾਰ ਕੀਤੀ ਅਤੇ ਫਿਰ ਪਹਿਲੀ ਮੰਜਲ ਤੋਂ ਮਾਂ ਨੂੰ ਹੇਠਾਂ ਧੱਕਾ ਦੇ ਦਿੱਤਾ। ਜਿਸ ਨਾਲ ਮਾਂ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ । ਮੌਕੇ ‘ਤੇ ਪਹੁੰਚ ਰਾਜਨ ਬਹਿਲ ਫੌਰਨ ਆਪਣੀ ਮਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲੈਕੇ ਗਿਆ । ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।
ਰਾਜਨ ਬਹਿਲ ਦੇ ਮੁਤਾਬਿਕ ਮਾਂ ਨੇ ਭਰਾ ਨੂੰ ਮੋਬਾਈਲ ਫੋਨ ਬੰਦ ਕਰਕੇ ਸੋਹ ਜਾਣ ਨੂੰ ਕਿਹਾ ਸੀ । ਇਸ ਗੱਲ ‘ਤੇ ਗੋਬਿੰਦ ਬਹਿਲ ਭੜਕ ਗਿਆ ਅਤੇ ਪਹਿਲਾਂ ਉਸ ਨੇ ਮਾਂ ਦੇ ਨਾਲ ਕੁੱਟਮਾਰ ਕੀਤੀ ਫਿਰ ਉਸ ਨੇ ਪਹਿਲੀ ਮੰਜ਼ਿਲ ਤੋਂ ਮਾਂ ਨੂੰ ਹੇਠਾਂ ਸੁੱਟ ਦਿੱਤਾ । ਇਸ ਵਿੱਚ ਕੋਈ ਸ਼ੱਕ ਨਹੀਂ ਹੈ ਮੋਬਾਈਲ ਅੱਜ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਪਰ ਇਸ ਨਾਲ ਬੱਚਿਆਂ ਦੇ ਦਿਮਾਗ ‘ਤੇ ਬੁਰਾ ਪ੍ਰਭਾਵ ਵੀ ਨਜ਼ਰ ਆ ਰਹੇ ਹਨ । ਪਟਿਆਲਾ ਦੀ ਘਟਨਾ ਇਸੇ ਦਾ ਨਤੀਜਾ ਹੈ। ਮੋਬਾਈਲ ‘ਤੇ ਬੱਚੇ ਵੀਡੀਓ ਗੇਮ ਡਾਉਨ ਲੋਡ ਕਰਕੇ ਇਸ ਕਦਰ ਉਸ ਵਿੱਚ ਰੁਝ ਜਾਂਦੇ ਹਨ ਕਿ ਉਹ ਆਪਣਾ ਬਚਪਨ ਤੱਕ ਭੁੱਲ ਜਾਂਦੇ ਹਨ । ਹਿੰਸਕ ਵੀਡੀਓ ਗੇਮ ਬੱਚਿਆਂ ਦੇ ਦਿਮਾਗ ‘ਤੇ ਸਭ ਤੋਂ ਬੁਰਾ ਅਸਰ ਪਾਉਂਦੀਆਂ ਹਨ। ਅਜਿਹੇ ਵਿੱਚ ਜਿੰਨਾਂ ਹੋ ਸਕੇ ਬੱਚਿਆਂ ਨੂੰ ਮੋਬਾਈਲ ਫੋਨ ਤੋਂ ਦੂਰ ਰੱਖੋ ਅਤੇ ਬਾਹਰ ਪਾਰਕ ਵਿੱਚ ਖੇਡਣ ਲਈ ਭੇਜੋ ਤਾਂਕਿ ਉਨ੍ਹਾਂ ਦਾ ਸਰੀਰ ਦੇ ਨਾਲ ਦਿਮਾਗ ਵੀ ਚੁਸਤ ਰਹੇ ।