Punjab

ਪੰਜਾਬ ‘ਚ ਖੁੱਲ੍ਹਿਆ ਕੈਦੀਆਂ ਲਈ ਸਪੈਸ਼ਲ ਪੈਟਰੋਲ ਪੰਪ ! ਇਨ੍ਹਾਂ ਕੈਦੀਆਂ ਨੂੰ ਕੰਮ ਕਰਨ ਦਾ ਮੌਕਾ ਮਿਲੇਗਾ !

ਬਿਉਰੋ ਰਿਪੋਰਟ : ਪਟਿਆਲਾ ਵਿੱਚ ਅਜਿਹਾ ਪੈਟਰੋਲ ਪੰਪ ਖੁੱਲਿਆ ਹੈ ਜਿਸ ਨੂੰ ਪੂਰੀ ਤਰ੍ਹਾਂ ਨਾਲ ਜੇਲ੍ਹ ਵਿੱਚ ਬੰਦ ਕੈਦੀਆਂ ਵੱਲੋਂ ਆਪਰੇਟ ਕੀਤਾ ਜਾਵੇਗਾ। ਕੇਂਦਰੀ ਜੇਲ੍ਹ ਦੇ ਬਾਹਰ ਖੁੱਲੇ ਨਵੇਂ ਪੈਟਰੋਲ ਪੰਪ ‘ਤੇ ਉਨ੍ਹਾਂ ਕੈਦੀਆਂ ਦੀ ਡਿਊਟੀ ਲੱਗੇਗੀ ਜਿੰਨਾਂ ਦੀ ਜਲਦ ਸਜ਼ਾ ਪੂਰੀ ਹੋਣ ਵਾਲੀ ਹੈ । ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਇਸ ਪੈਟਰੋਲ ਪੰਪ ਦਾ ਉਦਘਾਟਨ ਕੀਤਾ ਜਿੱਥੇ ADGP ਅਰੁਣਪਾਲ ਸਿੰਘ ਮੌਜੂਦ ਸਨ।

ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਸੂਬੇ ਦੀਆਂ ਜੇਲ੍ਹਾਂ ਦੇ ਬਾਹਰ 12 ਪੈਟਰੋਲ ਪੰਪ ਖੋਲੇ ਜਾਣਗੇ । ਹੁਣ ਤੱਕ 4 ਪੈਟਰੋਲ ਪੰਪ ਲੁਧਿਆਣਾ,ਰੂਪਨਗਰ,ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਵਿੱਚ ਸਥਾਪਿਤ ਕੀਤੇ ਜਾ ਚੁੱਕੇ ਹਨ ਅਤੇ ਹੁਣ ਪੰਜਵਾਂ ਪੈਟਰੋਲ ਪੰਪ ਪਟਿਆਲਾ ਵਿੱਚ ਖੋਲਿਆ ਗਿਆ ਹੈ । ਇਹ ਸਾਰੇ ਪੈਟਰੋਲ ਪੰਪ ਇੰਡੀਅਨ ਆਇਲ ਦੀ ਮਦਦ ਨਾਲ ਖੋਲੇ ਗਏ ਹਨ । ਪੈਟਰੋਲ ਪੰਪ ਸਥਾਪਤ ਹੋਣ ਨਾਲ ਜੇਲ੍ਹ ਵਿਭਾਗ ਦਾ ਖਜ਼ਾਨਾ ਭਰੇਗਾ ਅਤੇ ਇਹ ਪੈਸਾ ਜੇਲ੍ਹ ਵਿਭਾਗ ਵਿੱਚ ਸੁਧਾਰ ਦੇ ਕੰਮਾਂ ਤੇ ਖਰਜ ਕੀਤਾ ਜਾਵੇਗਾ

ADGP ਜੇਲ੍ਹ ਅਰੁਣਪਾਲ ਸਿੰਘ ਨੇ ਦੱਸਿਆ ਕਿ ਪੈਟਰਲੋ ਪੰਪ ‘ਤੇ ਚੰਗੇ ਕਿਰਦਾਰ ਦੇ ਕੈਦੀਆਂ ਨੂੰ ਕੰਮ ਮਿਲੇਗਾ । ਅਜਿਹਾ ਕਰਕੇ ਕੈਦੀਆਂ ਨੂੰ ਜੇਲ੍ਹ ਦੇ ਅੰਦਰ ਰਹਿਕੇ ਸੁਧਰ ਦਾ ਮੌਕਾ ਮਿਲੇਗਾ । ਇਸ ਤੋਂ ਇਲਾਵਾ ਜੇਲ੍ਹ ਦੇ ਬਾਹਰ ਵੀ ਕੈਦੀ ਆਪਣੇ ਆਪ ਨੂੰ ਮਾਨਸਿਕ ਤੌਰ ‘ਤੇ ਸਹੀ ਰੱਖ ਸਕਣਗੇ ।