ਬਿਉਰੋ ਰਿਪੋਰਟ : ਪਟਿਆਲਾ (Patiala) ਦੀ ਭਾਖੜਾ ਨਹਿਰ (Bhakhra River) ਵਿੱਚ ਇੱਕ ਦਰਦਨਾਕ ਹਾਦਸਾ ਹੋਇਆ ਹੈ । ਮਾਂ ਅਤੇ ਡੇਢ ਸਾਲ ਪੁੱਤਰ ਨਹਿਰ ਵਿੱਚ ਡੁੱਬ ਗਿਆ ਹੈ,ਹਰਿਆਣਾ ਦੇ ਰਹਿਣ ਵਾਲੇ ਮਾਂ-ਪੁੱਤ ਸ੍ਰੀ ਦਰਬਾਰ ਸਾਹਿਬ (Golden temple )ਮੱਥਾ ਟੇਕਣ ਦੇ ਲਈ ਜਾ ਰਹੇ ਸਨ। ਰਸਤੇ ਵਿੱਚ ਗੁਰਪ੍ਰੀਤ ਕੌਰ ਨੇ ਗੋਦ ਵਿੱਚ ਲਏ ਡੇਢ ਦੇ ਗੁਰਨਾਜ ਨੂੰ ਲੈਕੇ ਨਾਰੀਅਲ ਨਹਿਰ ਵਿੱਚ ਪਾਉਣ ਦੇ ਲਈ ਕੱਢੇ ‘ਤੇ ਖੜੀ ਸੀ । ਇਸੇ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਬੱਚੇ ਦੇ ਨਾਲ ਨਹਿਰ ਵਿੱਚ ਡਿੱਗ ਗਈ । ਇਤਲਾਹ ਮਿਲ ਦੇ ਹੀ ਲੋਕ ਇਕੱਠੇ ਹੋਏ। ਗੋਤਾਖੋਰਾਂ ਨੇ ਨਹਿਰ ਵਿੱਚ ਸਰਚ ਆਪਰੇਸ਼ਨ ਸ਼ੁਰੂ ਕੀਤਾ । ਇਸ ਦੇ ਬਾਅਦ ਔਰਤ ਦੀ ਡੈਡਬਾਡੀ ਰਿਕਵਰ ਕਰ ਲਈ ਗਈ । ਬੱਚੇ ਦੀ ਤਲਾਸ਼ ਹੁਣ ਵੀ ਜਾਰੀ ਹੈ ।
ਮ੍ਰਿਤਕ ਮੱਥਾ ਟੇਕਣ ਅੰਮ੍ਰਿਤਸਰ ਜਾ ਰਿਹਾ ਸੀ
ਮ੍ਰਿਤਕ ਦੇ ਪਿਤਾ ਬਲਰਾਜ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਦਾ ਸਹੁਰਾ ਪਰਿਵਾਰ ਹਰਿਆਣਾ ਦੇ ਜਨੇਤਪੁਰ ਪਿੰਡ ਵਿੱਚ ਸੀ । ਸੋਮਵਾਰ ਦੀ ਸਵੇਰ ਉਸ ਦੀ 30 ਸਾਲ ਧੀ ਗੁਰਪ੍ਰੀਤ ਕੌਰ ਉਸ ਦਾ ਪਤੀ ਸ਼ੌਕੀਨ ਸਿੰਘ ਆਪਣੇ 2 ਪੁੱਤਰ 4 ਸਾਲਾਂ ਨਿਸ਼ਾਨ ਸਿੰਘ ਅਤੇ ਡੇਢ ਸਾਲਾ ਗੁਰਨਾਜ ਸਿੰਘ ਦੇ ਨਾਲ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ । ਪਿਤਾ ਨੇ ਦੱਸਿਆ ਕਿ ਅਸੀਂ ਵੀ ਉਸ ਦੇ ਨਾਲ ਜਾਣਾ ਸੀ। ਅੰਮ੍ਰਿਤਸਰ ਤੋਂ ਪਟਿਆਲਾ ਦੇ ਸਮਾਨਾ ਵਿੱਚ ਭਾਖੜਾ ਨਹਿਰ ਦੇ ਕੋਲ ਗੁਰਪ੍ਰੀਤ ਕੌਰ ਨੇ ਗੱਡੀ ਰੁਕਵਾਈ ਅਤੇ ਉਹ ਪਾਣੀ ਵਿੱਚ ਨਾਰੀਅਲ ਬਹਾਉਣ ਦੇ ਲਈ ਬਾਹਰ ਆਈ । ਉਹ ਡੇਢ ਸਾਲ ਦੇ ਪੁੱਤਰ ਗੁਰਨਾਜ ਨੂੰ ਨਾਲ ਲੈਕੇ ਚੱਲੀ ਗਈ । ਜਿਵੇਂ ਹੀ ਨਹਿਰ ਕੰਢੇ ਗਈ ਤਾਂ ਉਸ ਦਾ ਪੈਰ ਫਿਸਲ ਗਿਆ । ਗੁਰਨਾਜ ਦੇ ਨਾਲ ਉਹ ਨਹਿਰ ਵਿੱਚ ਡੁੱਬ ਗਈ । ਆਵਾਜ਼ ਸਣ ਕੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ । ਪਤੀ ਅਤੇ ਦੂਜਾ ਪੁੱਤਰ ਕਾਰ ਵਿੱਚ ਬੈਠ ਕੇ ਇੰਤਜ਼ਾਰ ਕਰ ਰਹੇ ਸਨ।
ਸਮਾਨਾ ਦੇ DSP ਨੇਹਾ ਅਗਰਵਾਲ ਨੇ ਕਿਹਾ ਕਿ ਘਟਨਾ ਦੇ ਬਾਅਦ ਗੋਤਾਖੋਰਾ ਦੀ ਮਦਦ ਨਾਲ ਔਰਤ ਦੀ ਡੈਡਬਾਡੀ ਨੂੰ ਭਾਖੜਾ ਦੀ ਖਨੌਰੀ ਤੋਂ ਕੱਢ ਲਈ ਗਈ ਹੈ । ਪਰ ਡੇਢ ਸਾਲ ਦੇ ਬੱਚੇ ਦੀ ਤਲਾਸ਼ ਕੀਤੀ ਜਾ ਰਹੀ ਹੈ । ਔਰਤ ਦਾ ਪੋਸਟਮਾਰਟਮ ਕਰਕੇ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ।